Amritsar: ਮਜੀਠਾ ਵਿੱਚ ਨਕਲੀ ਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਹ ਨਕਲੀ ਸ਼ਰਾਬ ਵਿਕਣ ਦਾ ਸਿਲਸਿਲਾ ਅਜੇ ਵੀ ਖਤਮ ਨਹੀਂ ਹੋਇਆ। ਪਿਛਲੇ ਕੁਝ ਦਿਨ ਪਹਿਲਾਂ ਵੀ ਫਤਾਹਪੁਰ ਇਲਾਕੇ ਵਿੱਚ ਛਾਪੇਮਾਰੀ ਕਰਕੇ ਪੁਲਿਸ ਵੱਲੋਂ ਨਕਲੀ ਸ਼ਰਾਬ ਦੇ 9 ਪੈਕਟ ਬਰਾਮਦ ਕੀਤੇ ਗਏ ਸਨ। ਉਸ ਤੋਂ ਬਾਅਦ ਅੱਜ ਫਿਰ ਪੁਲਿਸ ਵੱਲੋਂ ਫਤਾਹਪੁਰ ਇਲਾਕੇ ਵਿੱਚ ਛਾਪੇਮਾਰੀ ਕਰਕੇ ਇੱਕ ਵਾਰ ਫਿਰ ਅੱਠ ਪੈਕਟ ਨਕਲੀ ਸ਼ਰਾਬ ਦੇ ਬਰਾਮਦ ਕੀਤੇ ਗਏ ਹਨ।
ਇਹ ਸ਼ਰਾਬ ਵੇਚਣ ਵਾਲਾ ਵਿਅਕਤੀ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਨਾਲ ਉਨ੍ਹਾਂ ਨੇ ਫਤਾਹਪੁਰ ਪਿੰਡ ਵਿੱਚ ਛਾਪੇਮਾਰੀ ਕੀਤੀ ਅਤੇ ਬੀਰ ਸਿੰਘ ਨਾਮਕ ਵਿਅਕਤੀ ਦੇ ਘਰ ਜਦੋਂ ਛਾਪੇਮਾਰੀ ਕੀਤੀ ਤੇ ਉਸਦੇ ਘਰੋਂ ਨਾਜਾਇਜ਼ ਸ਼ਰਾਬ ਦੇ ਅੱਠ ਪੈਕਟ ਬਰਾਮਦ ਹੋਏ ਜੋ ਕਿ ਕਰੀਬ 40 ਬੋਤਲਾਂ ਸ਼ਰਾਬ ਸੀ।
ਫਿਲਹਾਲ ਪੁਲਿਸ ਵੱਲੋਂ ਬੀਰ ਸਿੰਘ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ ਤੇ ਉਹ ਅਜਿਹੇ ਭੈੜੇ ਅਨਸਰਾਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੇ ਹਨ। ਉਨ੍ਹਾਂ ਨੂੰ ਦੱਸਿਆ ਕਿ ਬੀਰ ਸਿੰਘ ਦਾ ਮੁੱਖ ਕੰਮ ਹੀ ਸ਼ਰਾਬ ਵੇਚਣਾ ਸੀ ਅਤੇ ਫਿਲਹਾਲ ਬੀਰ ਸਿੰਘ ਦੇ ਉੱਪਰ ਅੱਠ ਪੈਕਟ ਨਕਲੀ ਸ਼ਰਾਬ ਦਾ ਮਾਮਲਾ ਦਰਜ ਕੀਤਾ ਜਾ ਰਿਹਾ।
ਇੱਥੇ ਜ਼ਿਕਰਯੋਗ ਹੈ ਕਿ ਮਜੀਠਾ ਵਿੱਚ ਨਕਲੀ ਸ਼ਰਾਬ ਨਾਲ 25 ਤੋਂ ਵੱਧ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਵੱਲੋਂ ਬਹੁਤ ਸਖਤੀ ਕੀਤੀ ਗਈ ਸੀ ਅਤੇ ਇਨ੍ਹਾਂ ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਦੇ ਹੋਏ 18 ਲੋਕਾਂ ਉਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਇਹ ਨਕਲੀ ਸ਼ਰਾਬ ਵਿਕਣ ਦਾ ਸਿਲਸਿਲਾ ਅਜੇ ਵੀ ਖਤਮ ਨਹੀਂ ਹੋਇਆ।
ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਇਹ ਨਕਲੀ ਸ਼ਰਾਬ ਵਿਕ ਰਹੀ ਹੈ। ਜਿਸ ਦੇ ਚੱਲਦੇ ਫਤਾਹਪੁਰ ਇਲਾਕੇ ਵਿੱਚ ਪੁਲਿਸ ਨੇ ਪਹਿਲਾਂ ਵੀ ਛਾਪੇਮਾਰੀ ਕਰਕੇ ਨਕਲੀ ਸ਼ਰਾਬ ਬਰਾਮਦ ਕੀਤੀ ਸੀ ਅਤੇ ਇੱਕ ਵਾਰ ਫਿਰ ਤੋਂ ਛਾਪੇਮਾਰੀ ਕਰਕੇ ਪੁਲਿਸ ਨੇ ਇਹ ਨਕਲੀ ਸ਼ਰਾਬ ਬਰਾਮਦ ਕੀਤੀ ਹੈ।