Home >>Punjab

Bathinda News: ਬਠਿੰਡਾ 'ਚ ਵਾਪਰੇ ਦੋਹਰੇ ਕਤਲ ਕਾਂਡ ਵਿਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ

Bathinda News: ਮ੍ਰਿਤਕ ਕਿਆਸ ਸਿੰਘ ਦੇ ਪੁੱਤਰ ਅਤੇ ਨੂੰਹ ਜੋ ਕੇਂਦਰੀ ਸੁਰੱਖਿਆ ਬਲ ਵਿਚ ਦੇਸ਼ ਦੀ ਰੱਖਿਆ ਕਰ ਰਹੇ ਹਨ, ਨੇ ਆਪਣੇ ਮਾਤਾ-ਪਿਤਾ ਨੂੰ ਫ਼ੋਨ ਕੀਤਾ ਪਰ ਫ਼ੋਨ ਨਹੀਂ ਚੁਕਿਆ।

Advertisement
Bathinda News: ਬਠਿੰਡਾ 'ਚ ਵਾਪਰੇ ਦੋਹਰੇ ਕਤਲ ਕਾਂਡ ਵਿਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ
Manpreet Singh|Updated: Jan 09, 2025, 11:47 AM IST
Share

Bathinda News (ਕੁਲਬੀਰ ਬੀਰਾ): ਲਗਭਗ 24 ਘੰਟੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਚ ਦੇਰ ਰਾਤ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਕੁਝ ਹੀ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਵਿਚ ਕਾਤਲ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਕਿਆਸ ਸਿੰਘ (66) ਦਾ ਭਰਾ ਵਿਕਰਮ ਸਿੰਘ ਨਿਕਲਿਆ, ਜਿਸ ਨੇ ਆਪਣੇ ਭਰਾ ਅਤੇ ਭਰਜਾਈ ਦਾ ਕਤਲ ਕੀਤਾ। ਜ਼ਮੀਨੀ ਵਿਵਾਦ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਐਸਐਸਪੀ ਅਮਨੀਤ ਕੌਂਡਲ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਿੰਡ ਬਦਿਆਲਾ ਵਿਚ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਵਿਕਰਮ ਸਿੰਘ ਵੱਲੋਂ ਹੀ ਆਪਣੇ ਭਰਾ ਅਤੇ ਭਾਬੀ ਦਾ ਕਤਲ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਕੁਝ ਹੋਰ ਜਰੂਰੀ ਡਾਕੂਮੈਂਟ ਇਸ ਤੋਂ ਹਜੇ ਤੱਕ ਅਸੀਂ ਹਾਸਿਲ ਕਰਨੇ ਹਨ।

ਉਨ੍ਹਾਂ ਨੇ ਦੱਸਿਆ ਕਿ ਘਟਨਾ ਸਮੇਂ ਕਾਤਲ ਵਿਕਰਮ ਸਿੰਘ ਆਪਣੇ ਵੱਡੇ ਭਰਾ ਕਿਆਸ ਸਿੰਘ ਦੇ ਘਰ ਗਿਆ, ਜਦੋਂ ਉਸਦਾ ਭਰਾ ਦੁੱਧ ਲੈਣ ਗਿਆ ਹੋਇਆ ਸੀ। ਉਸਨੇ ਇਸ ਦੌਰਾਨ ਆਪਣੀ ਭਾਬੀ ਅਮਰਜੀਤ ਕੌਰ (62) ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਲੁਕ ਕੇ ਬੈਠ ਗਿਆ। ਜਿਵੇਂ ਹੀ ਉਸਦਾ ਭਰਾ ਦੁੱਧ ਲੈ ਕੇ ਵਾਪਸ ਆਇਆ, ਵਿਕਰਮ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸਦਾ ਵੀ ਕਤਲ ਕਰ ਦਿੱਤਾ। ਸੱਚਾਈ ਨੂੰ ਲੁਕਾਉਣ ਲਈ ਉਸਨੇ ਆਪਣੇ ਹੱਥਿਆਰ ਸੀਵਰੇਜ ਵਿਚ ਸੁੱਟ ਦਿੱਤੇ ਅਤੇ ਆਪਣੇ ਕੱਪੜੇ ਬਦਲ ਲਏ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਮ੍ਰਿਤਕ ਕਿਆਸ ਸਿੰਘ ਦੇ ਪੁੱਤਰ ਅਤੇ ਨੂੰਹ ਜੋ ਕੇਂਦਰੀ ਸੁਰੱਖਿਆ ਬਲ ਵਿਚ ਦੇਸ਼ ਦੀ ਰੱਖਿਆ ਕਰ ਰਹੇ ਹਨ, ਨੇ ਆਪਣੇ ਮਾਤਾ-ਪਿਤਾ ਨੂੰ ਫ਼ੋਨ ਕੀਤਾ ਪਰ ਫ਼ੋਨ ਨਹੀਂ ਚੁਕਿਆ। ਫਿਰ ਉਨ੍ਹਾਂ ਨੇ ਗੁਆਂਢੀਆਂ ਨੂੰ ਫ਼ੋਨ ਕੀਤਾ, ਜਿੱਥੋਂ ਪਤਾ ਲੱਗਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦਾ ਕਤਲ ਹੋ ਗਿਆ ਹੈ। ਇਸਦੇ ਤੁਰੰਤ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਰਾਮਪੁਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Read More
{}{}