Home >>Punjab

Amritsar Bank Loot: ਅੰਮ੍ਰਿਤਸਰ ਬੈਂਕ ਲੁੱਟ ਵਿੱਚ ਪੁਲਿਸ ਨੇ 3 ਲੁਟੇਰੇ ਕੀਤੇ ਗ੍ਰਿਫਤਾਰ, 7 ਲੱਖ ਰੁਪਏ ਬਰਾਮਦ

Amritsar Bank Loot:  ਬੀਤੇ ਦਿਨ ਅੰਮ੍ਰਿਤਸਰ ਦੇ ਇੱਕ ਬੈਂਕ ਵਿੱਚ ਹੋਈ ਲੱਖਾਂ ਦੀ ਲੁੱਟ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। 

Advertisement
Amritsar Bank Loot: ਅੰਮ੍ਰਿਤਸਰ ਬੈਂਕ ਲੁੱਟ ਵਿੱਚ ਪੁਲਿਸ ਨੇ 3 ਲੁਟੇਰੇ ਕੀਤੇ ਗ੍ਰਿਫਤਾਰ, 7 ਲੱਖ ਰੁਪਏ ਬਰਾਮਦ
Ravinder Singh|Updated: Apr 08, 2024, 03:34 PM IST
Share

Amritsar Bank Loot: ਬੀਤੇ ਦਿਨ ਅੰਮ੍ਰਿਤਸਰ ਦੇ ਇੱਕ ਬੈਂਕ ਵਿੱਚ ਹੋਈ ਲੱਖਾਂ ਦੀ ਲੁੱਟ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ 7 ਲੱਖ ਰੁਪਏ ਤੋਂ ਲੁੱਟੇ ਹੋਏ ਪੈਸੇ ਬਰਾਮਦ ਕੀਤੇ ਹਨ।

ਮੁਲਜ਼ਮਾਂ ਉਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।  ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨ ਤਿੰਨ ਲੁਟੇਰਿਆਂ ਨੇ ਬੈਂਕ ਦੇ ਅੰਦਰ ਵੜ ਕੇ ਬੰਦੂਕ ਦੇ ਜ਼ੋਰ ਉਥੇ 12 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। 

ਗੌਰਤਲਬ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਇੱਕ ਪ੍ਰਾਈਵੇਟ ਬੈਂਕ ਵਿੱਚ ਤਿੰਨ ਐਕਟਿਵਾ ਸਵਾਰ ਲੁਟੇਰਿਆਂ ਨੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐਕਟਿਵਾ ਉਤੇ ਸਵਾਰ ਹੋ ਕੇ 2-3 ਲੁਟੇਰੇ ਆਏ ਅਤੇ ਬੈਂਕ ਵਿੱਚੋਂ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ।

ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਬੈਂਕ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਕੈਸ਼ ਕਾਊਂਟਰ ਅੰਦਰ ਦਾਖਲ ਹੋ ਕੇ 20 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਸਨ।

ਤਰਨਤਰਨ ਰੋਡ ਦੇ ਉਤੇ ਆਈਸੀਆਈਸੀਆਈ ਬੈਂਕ ਵਿੱਚ 20 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ ਵਾਪਰੀ। ਬੈਂਕ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਤੇ ਕੈਸ਼ ਕਾਊਂਟਰ ਅੰਦਰ ਦਾਖਲ ਹੋ ਕੇ 20 ਲੱਖ ਰੁਪਆ ਲੁੱਟ ਲਿਆ ਅਤੇ ਫਰਾਰ ਹੋ ਗਏ ਸਨ।
ਕਾਬਿਲੇਗੌਰ ਹੈ ਕਿ ਅੱਜ ਬਟਾਲਾ ਦੇ ਮਾਨ ਨਗਰ 'ਚ ਦਿਨ ਦਿਹਾੜੇ ਲੁਟੇਰਿਆਂ ਨੇ ਬੱਬਰ ਜਵੈਲਰ ਨੂੰ ਬੰਦੂਕ ਦੀ ਨੋਕ 'ਤੇ ਨਿਸ਼ਾਨਾ ਬਣਾ ਕੇ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ।
ਜਾਣਕਾਰੀ ਅਨੁਸਾਰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਵੱਡੀ ਯੋਜਨਾਬੰਦੀ ਅਤੇ ਹਿੰਮਤ ਨਾਲ ਬਟਾਲਾ ਦੇ ਮਾਨ ਨਗਰ ਇਲਾਕੇ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

Read More
{}{}