Home >>Punjab

Jagraon News: ਲੁੱਟਖੋਹ ਮਾਮਲੇ 'ਚ ਛਾਪੇਮਾਰੀ ਕਰਨ ਗਈ ਪੁਲਿਸ 'ਤੇ ਹਮਲਾ; ਐਸਐਚਓ ਤੇ ਚੌਂਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ

 Jagraon News: ਜਗਰਾਓਂ ਦੇ ਪਿੰਡ ਕਮਾਲਪੁਰ ਵਿੱਚ ਕੁਝ ਬਦਮਾਸ਼ਾਂ ਨੇ ਛਾਪੇਮਾਰੀ ਕਰਨ ਆਈ ਪੁਲਿਸ ਟੀਮ ਉਤੇ ਹਮਲਾ ਕਰ ਦਿੱਤਾ।

Advertisement
Jagraon News: ਲੁੱਟਖੋਹ ਮਾਮਲੇ 'ਚ ਛਾਪੇਮਾਰੀ ਕਰਨ ਗਈ ਪੁਲਿਸ 'ਤੇ ਹਮਲਾ; ਐਸਐਚਓ ਤੇ ਚੌਂਕੀ ਇੰਚਾਰਜ ਸਮੇਤ 4 ਮੁਲਾਜ਼ਮ ਜ਼ਖ਼ਮੀ
Ravinder Singh|Updated: Jan 18, 2025, 11:40 AM IST
Share

Jagraon News: ਲੁਧਿਆਣਾ ਵਿੱਚ ਰਾਤ ਜਗਰਾਓਂ ਦੇ ਪਿੰਡ ਕਮਾਲਪੁਰ ਵਿੱਚ ਕੁਝ ਬਦਮਾਸ਼ਾਂ ਨੇ ਛਾਪੇਮਾਰੀ ਕਰਨ ਆਈ ਪੁਲਿਸ ਟੀਮ ਉਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਜਦਕਿ ਬਾਕੀ ਹਮਲਾਵਰ ਅਜੇ ਫ਼ਰਾਰ ਹਨ। ਹਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਪੁਲਿਸ ਚੌਂਕੀ ਮਰਾਡੋ ਦੇ ਇੰਚਾਰਜ ਸਮੇਤ 4 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।

ਐਸਐਚਓ ਦੀ ਅੱਖ ਨੇੜੇ ਤਲਾਰ ਲੱਗੀ ਹੈ ਜਦਕਿ ਚੌਂਕੀ ਇੰਚਾਰਜ ਦੀਆਂ ਉਗਲੀਆਂ ਉਤੇ ਤਲਵਾਰ ਦੇ ਹਮਲੇ ਕਾਰਨ ਜ਼ਖ਼ਮੀ ਹੋਇਆ ਹੈ। ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦੇ ਹੋਏ 1 ਹਮਲਾਵਰ ਨੂੰ ਦਬੋਚ ਲਿਆ। ਜਾਣਕਾਰੀ ਮੁਤਾਬਕ ਥਾਣਾ ਸਦਰ ਦੇ ਇਲਾਕੇ ਵਿੱਚ ਕਰੀਬ 3 ਦਿਨ ਪਹਿਲਾਂ ਨਿਹੰਗਾਂ ਦੇ ਭੇਸ ਵਿੱਚ 3 ਲੁਟੇਰਿਆਂ ਨੇ ਇੱਕ ਵਿਅਕਤੀ ਤੋਂ ਅਲਟੋ ਕਾਰ ਹਥਿਆਰਾਂ ਦੇ ਜ਼ੋਰ ਉਤੇ ਖੋਹ ਲਈ ਸੀ। ਇਸ ਮਾਮਲੇ ਵਿੱਚ ਬੀਤੀ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲਿ ਚੌਂਕੀ ਦੇ ਇੰਚਾਰਜ ਸਰਸੇਮ ਪਿੰਡ ਕਮਾਲਪੁਰ ਵਿੱਚ ਬਦਮਾਸ਼ਾਂ ਨੂੰ ਲੱਭਣ ਲਈ ਛਾਪੇਮਾਰੀ ਕਰਨ ਗਏ ਸਨ। ਪੁਲਿਸ ਟੀਮ ਨੂੰ ਦੇਖ ਕੇ ਨੌਜਵਾਨ ਨੇ ਰੌਲਾ ਪਾ ਦਿੱਤਾ।

ਇਸ ਵਿਚਾਲੇ ਕੁਝ ਹੋਰ ਨੌਜਵਾਨਾਂ ਨੇ ਪੁਲਿਸ ਟੀਮ ਉਤੇ ਹਮਲਾ ਬੋਲ ਦਿੱਤਾ। ਹਮਲੇ ਦੌਰਾਨ ਥਾਣਾ ਸਦਰ ਦੇ ਐਸਐਚਓ ਹਰਸ਼ਵੀਰ ਤੇ ਚੌਂਕੀ ਮਰਾਡੋ ਦੇ ਇੰਚਾਰਜ ਤਰਸੇਮ ਬਰਾੜ ਸਮੇਤ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਸੱਟੀਆਂ ਲੱਗੀਆਂ ਹਨ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਐਸਐਚਓ ਹਰਸ਼ਵੀਰ ਸਿੰਘ ਦੇ ਚਿਹਰੇ ਉਤੇ ਤੇਜ਼ਧਾਰ ਹਥਿਆਰਾਂ ਨਾਲ ਕਟ ਲੱਗ ਗਿਆ ਅਤੇ ਉਹ ਸੀਐਮਸੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਉਥੇ ਸੂਤਰਾਂ ਮੁਤਾਬਕ ਪੁਲਿਸ ਨੇ ਹਮਲਾਵਾਰਾਂ ਵਿਚੋਂ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਦੀ ਟੀਮ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾ ਕੇ ਮੁਲਜ਼ਮਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਨ ਵਿੱਚ ਜੁੱਟ ਗਈ ਹੈ।

ਪੁਲਿਸ ਚੌਂਕੀ ਮਰਾਡੋ ਦੇ ਇੰਚਾਰਜ ਤਰਸੇਮ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੇ ਵੀ ਆਪਣਾ ਮੈਡੀਕਲ ਸਿਵਲ ਹਸਪਤਾਲ ਵਿੱਚ ਕਰਵਾ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Patiala News: ਗੁੰਡਾ ਟੈਕਸ; ਸਰਪੰਚ ਦਾ ਅਨੋਖਾ ਬਿਆਨ, ਕਿਹਾ ਰਸਤਾ ਟੁੱਟਣ ਕਾਰਨ ਮਤਾ ਪਾ ਕੇ ਕੱਟ ਰਹੇ ਸਨ ਪਰਚੀ

Read More
{}{}