Home >>Punjab

Banur Encounter News: ਬਨੂੜ 'ਚ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ

Banur Encounter News: ਮੋਹਾਲੀ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ।

Advertisement
Banur Encounter News: ਬਨੂੜ 'ਚ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ
Ravinder Singh|Updated: Jul 14, 2024, 06:09 PM IST
Share

Banur Encounter News: ਬਨੂੜ ਵਿੱਚ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਦਾ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਐਨਕਾਉਂਟਰ ਦੌਰਾਨ ਗੈਂਗਸਟਰ ਦੇ ਗੋਲੀ ਲੱਗੀ ਹੈ। 
ਪੁਲਿਸ ਰਾਜਪੁਰਾ ਵੱਲੋਂ ਗੱਡੀ ਵਿੱਚ ਸਵਾਰ ਹੋ ਕੇ ਆ ਰਹੇ ਦੋ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ। ਇਨ੍ਹਾਂ ਗੈਂਗਸਟਰਾਂ ਦਾ ਨਾਮ ਰਮਨ ਅਤੇ ਦੀਪਕ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕਿਹੜਾ ਗੈਂਗਸਟਰ ਜ਼ਖ਼ਮੀ ਹੋਇਆ, ਉਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਗੈਂਗਸਟਰ ਨੇ ਬੀਤੀ ਰਾਤ ਟੋਲ ਪਲਾਜ਼ਾ ਦੇ ਇਕ ਕਰਿੰਦੇ ਨੂੰ ਗੋਲ਼ੀ ਮਾਰੀ ਸੀ ਅਤੇ ਇੱਕ ਦੁਕਾਨਦਾਰ ਨਾਲ ਵੀ ਲੁੱਟਖੋਹ ਕੀਤੀ ਸੀ।

ਮੋਹਾਲੀ ਦੇ ਬਨੂੜ ਨੇੜੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਫਾਇਰਿੰਗ ਹੋਈ। ਜਾਣਕਾਰੀ ਮੁਤਾਬਕ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਕਰਾਸ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ। ਉਹ ਵਿਦੇਸ਼ 'ਚ ਰਹਿੰਦੇ ਗੈਂਗਸਟਰ ਦੇ ਇਸ਼ਾਰੇ 'ਤੇ ਵਾਰਦਾਤਾਂ ਕਰਦਾ ਸੀ। ਉਸ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ।

ਪਤਾ ਲੱਗਾ ਹੈ ਕਿ ਇਸ ਗੈਂਗਸਟਰ ਨੇ ਪਟਿਆਲਾ ਵਿੱਚ ਦੋ ਵਾਰਦਾਤਾਂ ਕੀਤੀਆਂ ਹਨ। ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਇਸ ਕਾਰਵਾਈ ਦੀ ਅਗਵਾਈ ਕਰ ਰਹੀ ਹੈ। ਜਿਸ ਵਿੱਚ ਪਟਿਆਲਾ ਪੁਲਿਸ ਵੀ ਸ਼ਾਮਿਲ ਹੈ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਧਿਕਾਰੀ ਜਲਦੀ ਹੀ ਪੂਰੀ ਜਾਣਕਾਰੀ ਦੇਣਗੇ। ਪੁਲਿਸ ਮੁਤਾਬਕ ਇਸ ਗੈਂਗਸਟਰ ਨੇ ਬੀਤੀ ਰਾਤ ਦੋ ਵਾਰਦਾਤਾਂ ਕੀਤੀਆਂ ਸਨ। ਇਕ ਥਾਂ 'ਤੇ ਉਸ ਦੀ ਪਟਿਆਲਾ ਵਿਚ ਪਲਾਜ਼ਾ ਕਰਮਚਾਰੀਆਂ ਨਾਲ ਤਕਰਾਰ ਵੀ ਹੋ ਗਈ।

 

ਇਹ ਵੀ ਪੜ੍ਹੋ : Sunroof In Vehicle: ਚਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ!

ਇਸ ਤੋਂ ਬਾਅਦ ਉਹ ਉਥੇ ਲੱਗੇ ਕੈਮਰੇ ਵਿੱਚ ਕੈਦ ਹੋ ਗਿਆ ਸੀ। ਇਸ ਤੋਂ ਬਾਅਦ ਮੁਹਾਲੀ ਤੇ ਰਾਜਪੁਰਾ ਦੀ ਪੁਲਿਸ ਸਰਗਰਮ ਹੋ ਗਈ। ਇਸ ਮਗਰੋਂ ਉਸ ਨੂੰ ਬਨੂੜ ਨੇੜੇ ਘੇਰ ਲਿਆ ਗਿਆ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਉਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਿਵੇਂ ਹੀ ਉਸ 'ਤੇ ਜਵਾਬੀ ਕਾਰਵਾਈ ਕੀਤੀ ਤਾਂ ਉਹ ਖੇਤਾਂ 'ਚੋਂ ਭੱਜਦਾ ਹੋਇਆ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : Ludhiana News: OMG! ਸਬਜ਼ੀ ਮੰਡੀ 'ਚੋਂ ਚੋਰੀ ਹੋ ਰਹੇ ਟਮਾਟਰ, CCTV ਆਈ ਸਾਹਮਣੇ

Read More
{}{}