Tarn Taran Murder: ਤਰਨਤਾਰਨ ਦੇ ਪਿੰਡ ਕੰਗ ਵਿੱਚ ਸਹਿਜ ਪਾਠ ਕਰ ਅੰਮ੍ਰਿਤਧਾਰੀ ਔਰਤ ਗੁਰਪ੍ਰੀਤ ਕੌਰ ਦੀ ਗਲਾ ਰੇਤ ਕੇ ਹੱਤਿਆ ਕਰਨ ਵਾਲੇ ਹਤਿਆਰਿਆਂ ਨੂੰ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਸ਼ਰਨਜੀਤ ਸਿੰਘ ਉਰਫ ਕਾਲੂ ਨਿਵਾਸੀ ਦੀਨੇਵਾਲ ਦੇ ਰੂਪ ਵਿੱਚ ਹੋਈ ਹੈ। ਕਾਲੂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਕਾਬਿਲੇਗੌਰ ਹੈ ਕਿ 9 ਅਪ੍ਰੈਲ ਦੀ ਦੁਪਹਿਰ ਪਿੰਡ ਕੰਗ ਵਿੱਚ ਸਹਿਜ ਪਾਠ ਕਰ ਰਹੀ ਅੰਮ੍ਰਿਤਧਾਰੀ ਗੁਰਪ੍ਰੀਤ ਦੀ ਖੂਨ ਨਾਲ ਲਥਪਥ ਲਾਸ਼ ਉਸ ਦੇ ਘਿਰ ਵਿਚੋਂ ਮਿਲੀ ਸੀ। ਉਸ ਕੋਲ ਬੈਠੀ ਉਸ ਦੀ ਇੱਕ ਸਾਲ ਦੀ ਬੱਚੀ ਰੋ ਰਹੀ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਵਾਰਦਾਤ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਪਰਿਵਾਰ ਨਾਲ ਮਿਲੇ ਸੀ। ਮੁਲਜ਼ਮਾਂ ਨੇ ਪੈਸਿਆਂ ਲ਼ਈ ਗੁਰਪ੍ਰੀਤ ਕੌਰ ਦੀ ਹੱਤਿਆ ਕੀਤੀ ਸੀ।
ਮ੍ਰਿਤਕ ਔਰਤ ਦੇ ਪਤੀ ਗੁਰਦਿਆਲ ਸਿੰਘ ਨੇ ਦੱਸਿਆ ਸੀ ਕਿ ਉਹ ਘਰ ਵਿੱਚ ਇੰਟਰਨੈਟ ਕੈਫੇ ਚਲਾਉਂਦੇ ਹਨ ਅਤੇ ਉਹ ਸਵੇਰੇ ਘਰੋ ਆਪਣੇ ਕੰਮ ਉਤੇ ਚਲਿਆ ਗਿਆ ਸੀ ਅਤੇ ਉਸਦੇ ਜਾਣ ਤੋਂ ਬਾਅਦ ਕਿਸੇ ਵੱਲੋਂ ਘਰ ਵਿੱਚ ਦਾਖਲ ਹੋ ਕੇ ਉਸਦੀ ਪਤਨੀ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਗੁਰਦਿਆਲ ਸਿੰਘ ਨੇ ਦੱਸਿਆ ਸੀ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦਾ ਬੇਟਾ ਸਕੂਲ ਤੋਂ ਘਰ ਵਾਪਸ ਆਇਆ ਤਾਂ ਉਸ ਵੱਲੋਂ ਰੌਲਾ ਪਾਇਆ।
ਇਹ ਵੀ ਪੜ੍ਹੋ : JD Vance: ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਪਰਿਵਾਰ ਸਮੇਤ ਭਾਰਤ ਪੁੱਜੇ; ਪੀਐਮ ਨਰਿੰਦਰ ਮੋਦੀ ਨਾਲ ਕਰਨਗੇ ਮੁਲਾਕਾਤ
ਉਨ੍ਹਾਂ ਨੇ ਦੱਸਿਆ ਸੀ ਕਿ ਕਾਤਲ ਜਾਂਦੇ ਸਮੇਂ ਨੈਟ ਅਤੇ ਮੋਬਾਈਲ ਫੋਨ ਵਗੈਰਾ ਬੰਦ ਕਰਕੇ ਕੇ ਗਏ ਸਨ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ ਐਸ ਪੀ ਗੋਇੰਦਵਾਲ ਸਾਹਿਬ ਅਤੁੱਲ ਸੋਨੀ ਅਤੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਵੱਲੋਂ ਮੋਕੇ ‘ਤੇ ਪਹੁੰਚੇ ਗਏ ਸਨ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਕਈ ਦਿਨ ਦਿਨ ਕਾਤਲਾਂ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰ ਵਿੱਚ ਰੋਸ ਪਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ : Jalandhar Accident: ਜਲੰਧਰ ਵਿੱਚ ਕਾਰ ਨੇ 3 ਸਾਲ ਦੇ ਬੱਚੇ ਨੂੰ ਦਰੜਿਆ, ਮੌਤ ਹੋਣ ਉਤੇ ਪਰਿਵਾਰ ਦਾ ਬੁਰਾ ਹਾਲ