Home >>Punjab

ਸੰਗਰੂਰ 'ਚ ਪ੍ਰਵਾਸੀਆਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ

Sangrur News: ਪੁਲਿਸ ਵੱਲੋਂ ਚਲਾਈ ਜਾ ਰਹੀ ਇਹ ਮੁਹਿੰਮ ਸਿਰਫ਼ ਸ਼ਨਾਖਤ ਤੱਕ ਸੀਮਿਤ ਨਹੀਂ, ਸਗੋਂ ਇਹ ਕਾਨੂੰਨੀ ਪ੍ਰਕਿਰਿਆ ਅਤੇ ਸ਼ਹਿਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਰਜੀਹੀ ਕਾਰਵਾਈ ਸ਼ਹਿਰ 'ਚ ਵਧ ਰਹੀਆਂ ਚੋਰੀਆਂ 'ਤੇ ਲਗਾਮ ਲਾਵੇਗੀ।

Advertisement
ਸੰਗਰੂਰ 'ਚ ਪ੍ਰਵਾਸੀਆਂ ਦੀ ਸ਼ਨਾਖਤ ਲਈ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ
Manpreet Singh|Updated: Jun 26, 2025, 07:56 PM IST
Share

Sangrur News: ਸੰਗਰੂਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਝੁੱਗੀਆਂ ਝੋਪੜੀਆਂ ਵਿੱਚ ਰਹਿ ਰਹੇ ਪ੍ਰਵਾਸੀਆਂ ਦੀ ਪੂਲੀਸ ਵੱਲੋਂ ਵੱਡੀ ਪੱਧਰ 'ਤੇ ਚੈਕਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਉਹਨਾਂ ਚੋਰੀ ਦੀਆਂ ਵਾਧੂ ਘਟਨਾਵਾਂ ਦੀ ਰੌਸ਼ਨੀ 'ਚ ਕੀਤੀ ਗਈ ਹੈ, ਜੋ ਹਾਲ ਹੀ 'ਚ ਸ਼ਹਿਰ ਵਿੱਚ ਵਾਪਰੀਆਂ ਹਨ।

ਮਹਿਲਾ ਨਿਵਾਸੀਆਂ ਨੇ ਇਲਾਕਾ ਪੁਲਿਸ ਤੋਂ ਮੰਗ ਕੀਤੀ ਸੀ ਕਿ ਝੁੱਗੀ ਝੋਪੜੀਆਂ ਵਿੱਚ ਰਹਿ ਰਹੇ ਅਣਜਾਣ ਲੋਕਾਂ ਦੀ ਜਾਂਚ ਕੀਤੀ ਜਾਵੇ, ਕਿਉਂਕਿ ਕਈ ਜਗ੍ਹਾਂ 'ਤੇ ਚੋਰੀ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਸ਼ੱਕ ਉੱਠਣ ਲੱਗ ਪਏ ਸਨ ਕਿ ਇਨ੍ਹਾਂ ਘਟਨਾਵਾਂ 'ਚ ਕੁਝ ਅਣਪਛਾਣੇ ਵਿਅਕਤੀ ਸ਼ਾਮਲ ਹੋ ਸਕਦੇ ਹਨ।

ਮਹੱਲਾ ਵਾਸੀਆਂ ਵੱਲੋਂ ਚੈਕਿੰਗ ਦੀ ਸ਼ਲਾਘਾ
ਇਲਾਕਾ ਨਿਵਾਸੀਆਂ ਨੇ ਪੁਲਿਸ ਵੱਲੋਂ ਚਲਾਈ ਇਸ ਚੈਕਿੰਗ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ “ਪਿਛਲੇ ਕੁਝ ਦਿਨਾਂ ਵਿਚ ਹੋਈਆਂ ਚੋਰੀਆਂ ਕਾਰਨ ਸਾਨੂੰ ਡਰ ਦੇ ਮਾਹੌਲ 'ਚ ਜੀਣਾ ਪੈ ਰਿਹਾ ਸੀ। ਅਸੀਂ ਚਾਹੁੰਦੇ ਹਾਂ ਕਿ ਹਰ ਝੁੱਗੀ ਝੋਪੜੀ ਵਿੱਚ ਰਹਿ ਰਹੇ ਵਿਅਕਤੀ ਦੀ ਪੂਰੀ ਤਰ੍ਹਾਂ ਜਾਂਚ ਹੋਵੇ, ਤਾਂ ਜੋ ਕੋਈ ਗੈਰਕਾਨੂੰਨੀ ਤਰੀਕੇ ਨਾਲ ਇਥੇ ਰਹਿ ਤਾਂ ਨਹੀਂ ਰਿਹਾ।”

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ
ਸ਼ਹਿਰੀ SHO ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ “ਸਾਡੇ ਸੀਨੀਅਰ ਅਧਿਕਾਰੀਆਂ ਵੱਲੋਂ ਹਿਦਾਇਤ ਮਿਲਣ 'ਤੇ ਅਸੀਂ ਇਹ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਅਣਪਛਾਣੇ ਅਤੇ ਸ਼ਨਾਖਤ ਤੋਂ ਬਿਨਾਂ ਰਹਿ ਰਹੇ ਲੋਕਾਂ ਦੀ ਵੇਰੀਫਿਕੇਸ਼ਨ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਹ ਜਾਣਕਾਰੀ ਵੱਖ-ਵੱਖ ਥਾਣਿਆਂ ਨਾਲ ਸਾਂਝੀ ਕੀਤੀ ਜਾਵੇਗੀ, ਤਾਂ ਜੋ ਕੋਈ ਸ਼ੱਕੀ ਗਤੀਵਿਧੀ ਵਾਲਾ ਵਿਅਕਤੀ ਕਾਨੂੰਨ ਦੀ ਪਹੂੰਚ ਤੋਂ ਬਾਹਰ ਨਾ ਰਹਿ ਜਾਵੇ।”

ਚੋਰੀਆਂ ਨੂੰ ਰੋਕਣ ਲਈ ਤਸੱਲੀਬਖ਼ਸ਼ ਕਦਮ
ਪੁਲਿਸ ਵੱਲੋਂ ਚਲਾਈ ਜਾ ਰਹੀ ਇਹ ਮੁਹਿੰਮ ਸਿਰਫ਼ ਸ਼ਨਾਖਤ ਤੱਕ ਸੀਮਿਤ ਨਹੀਂ, ਸਗੋਂ ਇਹ ਕਾਨੂੰਨੀ ਪ੍ਰਕਿਰਿਆ ਅਤੇ ਸ਼ਹਿਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇਕ ਕਦਮ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਰਜੀਹੀ ਕਾਰਵਾਈ ਸ਼ਹਿਰ 'ਚ ਵਧ ਰਹੀਆਂ ਚੋਰੀਆਂ 'ਤੇ ਲਗਾਮ ਲਾਵੇਗੀ।

Read More
{}{}