Home >>Punjab

Bathinda News: ਕੋਰਟ 'ਚ ਕੁੱਕੜਾਂ ਦੀ ਪੇਸ਼ੀ, ਪੁਲਿਸ ਨੇ ਰੁਕਵਾਈ ਸੀ ਲੜਾਈ!

Bathinda News: ਬਠਿੰਡਾ ਜ਼ਿਲੇ ਦੇ ਪਿੰਡ ਬੱਲੂਆਣਾ ਦੇ ਵਿੱਚ ਮਾਮਲਾ ਕੁੱਕੜਾਂ ਦੀ ਲੜਾਈ ਬਾਰੇ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਕੜਾਂ ਦੀ ਲੜਾਈ ਨੂੰ ਬੰਦ ਕਰਵਾਇਆ ਸੀ ਅਤੇ ਲੜਾਈ ਵਿੱਚ ਸ਼ਾਮਿਲ ਦੋਵੇਂ ਕੁੱਕੜਾਂ ਨੂੰ ਕਬਜ਼ੇ ਵਿੱਚ ਲੈਕੇ ਇਲਾਜ਼ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ।

Advertisement
Bathinda News: ਕੋਰਟ 'ਚ ਕੁੱਕੜਾਂ ਦੀ ਪੇਸ਼ੀ, ਪੁਲਿਸ ਨੇ ਰੁਕਵਾਈ ਸੀ ਲੜਾਈ!
Manpreet Singh|Updated: Jan 24, 2024, 08:26 PM IST
Share

Bathinda News: ਬਠਿੰਡਾ ਚੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਅਕਸਰ ਤੁਸੀਂ ਅਕਸਰ ਗਲੀ,ਮਹੱਲੇ, ਸ਼ਹਿਰ ਅਤੇ ਪਿੰਡ ਵਿੱਚ ਇਨਸਾਨਾਂ ਵਿਚਾਲੇ ਹੁੰਦੀਆਂ ਲੜਾਈਆਂ ਦੀਆਂ ਖ਼ਬਰਾਂ ਜਰੂਰ ਸੁਣੀਆਂ ਜਾ ਦੇਖਿਆ ਹੋਣਗੀਆਂ। ਪਰ ਅਸੀਂ ਜਿਹੜੀ ਲੜਾਈ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਦਾ ਨੇ ਪਿੰਡ ਬੱਲੂਆਣਾ ਦੇ ਵਿੱਚ ਚੱਲ ਰਹੀ ਕੁੱਕੜਾਂ ਦੀ ਲੜਾਈ ਨੂੰ ਰੁਕਵਾਇਆ ਹੈ ਅਤੇ ਜਖ਼ਮੀ ਹੋਏ ਕੁੱਕੜ ਨੂੰ ਪੁਲਿਸ ਨੇ ਇਲਾਜ਼ ਦੇ ਲਈ ਹਸਪਤਾਲ ਵਿੱਚ ਭੇਜਿਆ ਹੈ। ਅਤੇ ਕੁੱਕੜ ਦੇ ਉੱਪਰ ਤਸ਼ੱਦਦ ਢਾਹੁਣ ਤਿੰਨ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਵੀ ਦਰਜ ਕਰ ਲਿਆ ਹੈ। ਪੁਲਿਸ ਹੁਣ ਮੁਲਜ਼ਮਾਂ ਸਮੇਤ ਕੁੱਕੜਾਂ ਨੂੰ ਅਦਲਾਤ ਵਿੱਚ ਪੇਸ਼ ਕਰੇਗੀ। 

ਬਠਿੰਡਾ ਜ਼ਿਲੇ ਦੇ ਪਿੰਡ ਬੱਲੂਆਣਾ ਦੇ ਵਿੱਚ ਮਾਮਲਾ ਕੁੱਕੜਾਂ ਦੀ ਲੜਾਈ ਬਾਰੇ ਜਾਣਕਾਰੀ ਪੁਲਿਸ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕੁੱਕੜਾਂ ਦੀ ਲੜਾਈ ਨੂੰ ਬੰਦ ਕਰਵਾਇਆ ਸੀ ਅਤੇ ਲੜਾਈ ਵਿੱਚ ਸ਼ਾਮਿਲ ਦੋਵੇਂ ਕੁੱਕੜਾਂ ਨੂੰ ਕਬਜ਼ੇ ਵਿੱਚ ਲੈਕੇ ਇਲਾਜ਼ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ।

ਚੌਕੀ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਕੁੱਕੜਾਂ ਦੀ ਲੜਾਈ ਸਬੰਧੀ ਜਾਣਕਾਰੀ ਜਦੋਂ ਸਾਨੂੰ ਮਿਲੀ ਤਾਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਕੁੱਕੜਾਂ ਦੀ ਲੜਾਈ ਦਾ ਟੂਰਨਾਮੈਟ ਕਰਵਾਇਆ ਜਾ ਰਿਹਾ ਸੀ। 100 ਤੋਂ 200 ਬੰਦੇ ਕੁੱਕੜਾਂ ਦੀ ਲੜਾਈ ਵਾਲੀ ਥਾਂ ਤੇ ਮੌਜੂਦ ਸਨ। ਜਿਵੇਂ ਹੀ ਉਨ੍ਹਾਂ ਨੇ ਸਾਨੂੰ ਦੇਖਿਆ ਤਾਂ ਸਾਰੇ ਮੌਕੇ ਤੋਂ ਫਰਾਰ ਹੋ ਗਏ। ਪਰ ਇਸ ਦੌਰਾਨ ਸਾਡੀ ਟੀਮ ਨੇ ਇੱਕ ਕੁੱਕੜ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ।

ਇਹ ਵੀ ਪੜ੍ਹੋ:  Chandigarh News: ਰਾਜਭਵਨ ਪੰਜਾਬ 'ਚ ਉੱਤਰ ਪ੍ਰਦੇਸ਼ ਸਥਾਪਨਾ ਦਿਵਸ ਸਮਾਗਮ ਕਰਵਾਇਆ ਗਿਆ

 

ਇਸ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਕੁੱਕੜ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ, ਮੈਡੀਕਲ ਦੇ ਦੌਰਾਨ ਪਾਇਆ ਗਿਆ ਕਿ ਕੁੱਕੜ ਗੰਭੀਰ ਰੂਪ ਦੇ ਵਿੱਚ ਜਖ਼ਮੀ ਹੋਇਆ ਸੀ ਜਿਸ ਨੂੰ ਅਸੀਂ ਸੇਫ ਸਾਈਡ ਸੁਰੱਖਿਆ ਦੇ ਵਿੱਚ ਰੱਖਿਆ ਹੋਇਆ ਹੈ, ਉਸ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਨੂੰ ਜਲਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੋਰਟ ਦੇ ਵਿੱਚ ਕੁੱਕੜ ਨੂੰ ਵੀ ਪੇਸ਼ ਕੀਤਾ ਜਾਵੇਗਾ।

Read More
{}{}