Home >>Punjab

Ludhiana News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਲੱਗੇ ਪੋਸਟਰ; 'ਇੱਜ਼ਤਾਂ ਦੇ ਰਾਖੇ' ਦਾ ਦਿੱਤਾ ਗਿਆ ਖਿਤਾਬ

Ludhiana News:  ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪੋਸਟਰ ਲਗਾਏ ਗਏ ਹਨ ਤੇ ਉਸ ਨੂੰ  'ਇੱਜ਼ਤਾਂ ਦੇ ਰਾਖੇ' ਦਾ ਖਿਤਾਬ ਦਿੱਤਾ ਗਿਆ ਹੈ। 

Advertisement
Ludhiana News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਲੱਗੇ ਪੋਸਟਰ;  'ਇੱਜ਼ਤਾਂ ਦੇ ਰਾਖੇ' ਦਾ ਦਿੱਤਾ ਗਿਆ ਖਿਤਾਬ
Ravinder Singh|Updated: Jun 18, 2025, 02:21 PM IST
Share

Ludhiana News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪੋਸਟਰ ਲਗਾਏ ਗਏ ਹਨ ਤੇ ਉਸ ਨੂੰ  'ਇੱਜ਼ਤਾਂ ਦੇ ਰਾਖੇ' ਦਾ ਖਿਤਾਬ ਦਿੱਤਾ ਗਿਆ ਹੈ। ਮਹਿਰੋਂ 'ਤੇਕਮਲ ਕੌਰ ਦੇ ਕਤਲ ਦੇ ਦੋਸ਼ ਲੱਗੇ ਹਨ। ਕਤਲ ਮਗਰੋਂ ਮਹਿਰੋਂ ਵਿਦੇਸ਼ ਫਰਾਰ ਗਿਆ ਹੈ। ਸੋਸ਼ਲ ਮੀਡੀਆ ਉਤੇ ਕੁਝ ਲੋਕ ਅੰਮ੍ਰਿਤਪਾਲ ਮਹਿਰੋਂ ਦੇ ਹੱਕ ਵਿੱਚ ਹਨ ਤੇ ਕੁਝ ਵਿਰੋਧ ਵਿੱਚ ਹਨ।

ਪੁਲਿਸ ਅਨੁਸਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਭਾਬੀ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਲਈ ਉਡਾਣ ਲਈ ਸੀ। ਇਹ ਗੱਲ ਉਸਦੀ ਯਾਤਰਾ ਹਿਸਟਰੀ ਤੋਂ ਸਪੱਸ਼ਟ ਹੋ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਮਲ ਕੌਰ ਦੇ ਕਤਲ ਤੋਂ ਬਾਅਦ ਦੋ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਪਹੁੰਚਣ ਵਿੱਚ ਮਦਦ ਕੀਤੀ।

ਐਸਐਸਪੀ ਅਨੁਸਾਰ, ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਇਸ ਕਤਲ ਵਿੱਚ ਸ਼ਾਮਲ ਸੀ। ਤਿੰਨਾਂ ਨੇ ਮਿਲ ਕੇ ਕਤਲ ਕੀਤਾ ਹੈ। ਰਣਜੀਤ ਅਤੇ ਇੱਕ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅੰਮ੍ਰਿਤਪਾਲ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਕਿਤੇ ਨਹੀਂ ਮਿਲਿਆ। ਜਦੋਂ 15 ਜੂਨ ਨੂੰ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਤਾਂ ਅੰਮ੍ਰਿਤਪਾਲ ਦਾ ਪਾਸਪੋਰਟ ਨੰਬਰ ਪਤਾ ਲੱਗਿਆ ਅਤੇ ਉਸਦੀ ਯਾਤਰਾ ਦੇ ਇਤਿਹਾਸ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਕਤਲ ਵਾਲੀ ਸਵੇਰ 9.15 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਭੱਜ ਗਿਆ ਸੀ। ਕਾਤਲ ਨੂੰ ਯੂਏਈ ਤੋਂ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਇਨ੍ਹਾਂ ਵਿੱਚ ਤਰਨਤਾਰਨ ਨਿਵਾਸੀ ਰਣਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ, ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬਠਿੰਡਾ ਪੁਲਿਸ ਨੇ ਰਣਜੀਤ ਸਿੰਘ ਲਈ LOC (ਲੁੱਕਆਊਟ ਸਰਕੂਲਰ) ਵੀ ਜਾਰੀ ਕੀਤਾ ਹੈ। ਨਾਲ ਹੀ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਤੋਂ ਕਈ ਘੰਟੇ ਰਿਮਾਂਡ 'ਤੇ ਪੁੱਛਗਿੱਛ ਕੀਤੀ।

ਮੁਲਜ਼ਮਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਮੁੱਖ ਮਾਸਟਰਮਾਈਂਡ ਹੈ। ਅੰਮ੍ਰਿਤਪਾਲ ਪਿਛਲੇ 3 ਮਹੀਨਿਆਂ ਤੋਂ ਕੰਚਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਅਸੀਂ ਦੋਵੇਂ ਇਸ ਵਿੱਚ ਸ਼ਾਮਲ ਸੀ। ਯੋਜਨਾ ਦੇ ਹਿੱਸੇ ਵਜੋਂ, ਤਿੰਨੋਂ ਲੁਧਿਆਣਾ ਗਏ ਅਤੇ ਕੰਚਨ ਦੀ ਰੇਕੀ ਕੀਤੀ। ਕੰਚਨ ਕਿੱਥੇ ਜਾਂਦੀ ਹੈ, ਉਹ ਕਿਸ ਨੂੰ ਮਿਲਦੀ ਹੈ ਅਤੇ ਉਸਦੀ ਹਰਕਤ ਕੀ ਹੈ? ਤਿੰਨੋਂ ਇਸ ਸਭ 'ਤੇ ਨਜ਼ਰ ਰੱਖ ਰਹੇ ਸਨ।

Read More
{}{}