Home >>Punjab

Dera Baba Nanak Blast: ਡੇਰਾ ਬਾਬਾ ਨਾਨਕ ਵਿੱਚ ਪੁਲਿਸ ਮੁਲਾਜ਼ਮ ਦੇ ਘਰ ਵਿੱਚ ਧਮਾਕਾ; ਮਜੀਠੀਆ ਨੇ ਖੜ੍ਹੇ ਕੀਤੇ ਸਵਾਲ

Dera Baba Nanak Blast: ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸੋਮਵਾਰ ਦੇਰ ਰਾਤ ਧਮਾਕਾ ਹੋਇਆ।

Advertisement
Dera Baba Nanak Blast: ਡੇਰਾ ਬਾਬਾ ਨਾਨਕ ਵਿੱਚ ਪੁਲਿਸ ਮੁਲਾਜ਼ਮ ਦੇ ਘਰ ਵਿੱਚ ਧਮਾਕਾ; ਮਜੀਠੀਆ ਨੇ ਖੜ੍ਹੇ ਕੀਤੇ ਸਵਾਲ
Updated: Feb 18, 2025, 01:53 PM IST
Share

Dera Baba Nanak Blast: ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਵਿਖੇ ਸੋਮਵਾਰ ਦੇਰ ਰਾਤ ਧਮਾਕਾ ਹੋਇਆ।  ਘਰ ਦੇ ਮਾਲਕ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਭਤੀਜਾ ਰਮਦਾਸ ਥਾਣੇ ਦੇ ਵਿੱਚ ਪੁਲਿਸ ਮੁਲਾਜ਼ਮ ਹੈ। ਉਸ ਦੀ ਲਾਗ ਡਾਟ ਕਰਕੇ ਧਮਾਕਾ ਹੋਇਆ ਹੈ। ਧਮਾਕਾ ਇਨਾ ਜ਼ਬਰਦਸਤ ਕਈ ਕਿਲੋਮੀਟਰ ਤੱਕ ਆਵਾਜ਼ ਸੁਣਾਈ ਦਿੱਤੀ ਗਈ।

ਘਰ ਦੇ ਸੀਸੀਟੀਵੀ ਕੈਮਰੇ ਇੱਥੋਂ ਤੱਕ ਕਿ ਘਰ ਦੇ ਅੰਦਰ ਜਿੰਨੇ ਵੀ ਸ਼ੀਸ਼ੇ ਸੀ ਉਹ ਟੁੱਟ ਗਏ। ਗਨੀਮਤ ਰਹੀ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਮੌਕੇ ਤੇ ਪਹੁੰਚੀ ਪੁਲਿਸ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕੀਤੇ।

ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ। ਇਸਨੂੰ ਗ੍ਰਨੇਡ ਹਮਲਾ ਕਹਿਣਾ ਜਲਦਬਾਜ਼ੀ ਹੋਵੇਗੀ। ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਇਹ 12ਵਾਂ ਧਮਾਕਾ ਹੈ। ਸਭ ਤੋਂ ਵੱਧ ਧਮਾਕੇ ਅੰਮ੍ਰਿਤਸਰ ਵਿੱਚ ਹੋਏ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਸਰਹੱਦੀ ਪੱਟੀ ਦੇ ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ ਕੁਝ ਬਦਲਾਅ ਕੀਤੇ ਗਏ ਹਨ।

ਘਟਨਾ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਪਰਿਵਾਰ ਨੂੰ ਮਿਲਣ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਮੇਰੇ ਇਲਾਕੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਰਾਇਮਲ ਵਿੱਚ ਮੇਰੇ ਸਾਥੀ ਪੁਲਿਸ ਅਧਿਕਾਰੀ ਦੇ ਚਾਚਾ ਦੇ ਘਰ 'ਤੇ ਹਮਲਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਤੁਹਾਡਾ ਪੁਲਿਸ ਪ੍ਰਸ਼ਾਸਨ ਇਸ ਧਮਾਕੇ ਨੂੰ “ਟਾਇਰ ਫਟਣ ਜਾਂ ਕੰਪ੍ਰੈਸਰ ਫਟਣ” ਦੇ ਝੂਠ ਵਿੱਚ ਬਦਲ ਦੇਵੇ, ਮੈਂ ਇਸ ਖਤਰਨਾਕ ਧਮਾਕੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।

ਇਹ ਵੀ ਪੜ੍ਹੋ : 1984 Anti Sikh Riots: ਸੱਜਣ ਕੁਮਾਰ ਦੀ ਸਜ਼ਾ ਉਤੇ ਫ਼ੈਸਲਾ 21 ਫਰਵਰੀ ਤੱਕ ਟਲਿਆ; ਪੀੜਤ ਧਿਰ ਨੇ ਫਾਂਸੀ ਦੀ ਕੀਤੀ ਅਪੀਲ

ਇਸ ਧਮਾਕੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਹੈ। ਜ਼ੀ ਪੰਜਾਬ ਹਰਿਆਣਾ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।

ਇਹ ਵੀ ਪੜ੍ਹੋ : Shiromani Akali Dal: ਅਕਾਲੀ ਦਲ ਵਿੱਚ ਭਰਤੀ ਲਈ 7 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ; ਧਾਮੀ ਦੇ ਸ਼ਾਮਿਲ ਹੋਣ ਉਤੇ ਸਸ਼ੋਪੰਜ

Read More
{}{}