Shiromani Akali Dal: ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗ਼ੀ ਧੜ੍ਹੇ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਤੋਂ ਬਾਅਦ ਖਾਨਾਜੰਗੀ ਤੇਜ਼ ਹੋ ਗਈ ਹੈ। ਇਸ ਮੁੱਦੇ ਨੂੰ ਲੈ ਕੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਹੀ ਆਗੂਆਂ ਉਤੇ ਵੱਡਾ ਹਮਲਾ ਬੋਲਿਆ ਹੈ। ਢੀਂਡਸਾ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਪਾਰਟੀਆਂ ਦੇ ਨਾਲ ਮਿਲ ਕੇ ਚੋਣ ਜਿੱਤੀ ਹੈ।
ਅਸੀਂ ਪਹਿਲਾਂ ਕਹਿ ਦਿੱਤਾ ਸੀ ਕਿ ਉਹ ਸੰਗਰੂਰ ਦੇ ਉਮੀਦਵਾਰ ਨੂੰ ਸਮਰਥਨ ਨਹੀਂ ਕਰਨਗੇ। ਅਕਾਲੀ ਦਲ ਜਿਨ੍ਹਾਂ ਸ਼ਰਤਾਂ ਉਤੇ ਉਨ੍ਹਾਂ ਨੂੰ ਵਾਪਸ ਲੈ ਕੇ ਆਏ ਸਨ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਆਸੀ ਤੌਰ ਉਤੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸਰਪ੍ਰਸਤ ਕੌਲ ਕੋਈ ਤਾਕਤ ਨਹੀਂ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਪਹਿਲਾਂ ਹੀ ਤੈਅ ਸੀ ਅਤੇ ਦੂਜੇ ਪਾਸੇ ਅਕਾਲੀ ਦਲ ਨੇ ਉਨ੍ਹਾਂ ਦੇ ਬਰਾਬਰ ਇੱਕ ਮੀਟਿੰਗ ਬੁਲਾਈ। ਉਨ੍ਹਾਂ ਦੀ ਮੀਟਿੰਗ ਬਾਅਦ ਵਿੱਚ ਬੁਲਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਮੀਟਿੰਗ ਅਕਾਲੀ ਦੇ ਪ੍ਰਧਾਨ ਨੂੰ ਬਚਾਉਣ ਲਈ ਸੀ ਪਰ ਦੂਜੀ ਪਾਰਟੀ ਅਕਾਲੀ ਦਲ ਨੂੰ ਬਚਾਉਣ ਲਈ ਸੀ।
ਅਕਾਲੀ ਦਲ ਦੇ ਕੁਝ ਲੋਕ ਇਸ ਮੁੱਦੇ ਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਹੇ ਹਨ। ਜੇਕਰ ਉਨ੍ਹਾਂ ਦਾ ਭਾਜਪਾ ਨਾਲ ਪਿਆਰ ਹੁੰਦਾ ਤਾਂ ਉਹ ਭਾਜਪਾ ਛੱਡ ਕੇ ਨਹੀਂ ਆਉਂਦੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹਰਸਿਮਰਤ ਕੌਰ ਦਾ ਬਿਆਨ ਆਇਆ ਸੀ ਕਿ ਉਹ ਇੰਡੀਆ ਗਠਜੋੜ ਦੇ ਸਪੀਕਰ ਦਾ ਵਿਰੋਧ ਕਰਨਗੇ। ਇਸ ਦਾ ਮਤਲਬ ਤੁਸੀਂ ਭਾਜਪਾ ਦੇ ਸਪੀਕਰ ਦਾ ਸਾਥ ਦਵੋਗੇ।
ਹਰਸਿਮਰਤ ਕੌਰ ਬਾਦਲ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿੱਤੀ ਸੀ। ਹਰਸਿਮਰਤ ਕੌਰ ਬਾਦਲ ਕਿਸ ਤਰ੍ਹਾਂ ਜਿੱਤੀ ਹੈ ਇਹ ਸਾਰਿਆਂ ਨੂੰ ਪਤਾ ਹੈ। ਇਨ੍ਹਾਂ ਹਰ ਇਕ ਚੀਜ਼ ਦਾ ਇਸਤੇਮਾਲ ਕੀਤਾ। ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿੱਤੇ। ਲੀਡਰ ਦਾ ਕੰਮ ਸਾਰੀਆਂ ਸੀਟਾ ਜਿੱਤਣਾ ਹੁੰਦਾ ਹੈ ਆਪਣੀ ਸੀਟ ਜਿੱਤਣਾ ਨਹੀਂ।
ਜੇਕਰ ਅਕਾਲੀ ਦਲ ਨੂੰ ਵੋਟ ਨਹੀਂ ਪਈ ਤਾਂ ਉਸ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਨੇ ਦੱਸਿਆ ਕਿ ਸਰਪ੍ਰਸਤ ਕੋਲ ਕੋਈ ਤਾਕਤ ਨਹੀਂ ਹੈ। ਸਾਰੀਆਂ ਤਾਕਤਾਂ ਪ੍ਰਧਾਨ ਨੇ ਆਪਣੇ ਕੋਲ ਰੱਖੀਆਂ ਹਨ। ਇਹ ਕਾਰਨ ਹੈ ਕਿ ਅਕਾਲੀ ਦਲ ਖ਼ਤਮ ਹੋ ਰਿਹਾ ਹੈ।
ਇਹ ਵੀ ਪੜ੍ਹੋ : Pardhan Mantri Bajeke: ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦਾ ਸਾਥੀ ਲੜੇਗਾ ਜਿਮਨੀ ਚੋਣ