Home >>Punjab

Muktsar News: ਜ਼ਿਲ੍ਹਾ ਮੁਕਤਸਰ ਵਾਸੀਆਂ ਦੀ ਸਿਹਤ ਰੱਬ ਆਸਰੇ; ਗੱਡੀ ਦੀ ਉਡੀਕ ਕਰ ਰਿਹਾ ਫੂਡ ਸੇਫਟੀ ਵਿਭਾਗ

ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਾਅਦੇ ਉਦੋਂ ਖੋਖਲੇ ਨਜ਼ਰ ਆਏ ਜਦੋਂ ਜ਼ਿਲ੍ਹਾ ਮੁਕਤਸਰ ਦਾ ਫੂਡ ਸੇਫਟੀ ਵਿਭਾਗ ਲਾਚਾਰ ਨਜ਼ਰ ਆਇਆ। ਛਾਪੇਮਾਰੀ ਕਰਕੇ ਸੈਂਪਲ ਭਰਨ ਲਈ ਫੂਡ ਸੇਫਟੀ ਵਿਭਾਗ ਦੇ ਕੋਲ ਗੱਡੀ ਹੀ ਨਹੀਂ ਹੈ। ਇੱਕ ਸਾਲ ਵਿੱਚ ਸਿਰਫ 139 ਹੀ ਸੈਂਪਲ ਭਰੇ ਗਏ ਹਨ। ਦੱਸ ਦਈਏ ਕਿ ਲੋਕਾਂ ਦੀ ਸਿਹ

Advertisement
Muktsar News: ਜ਼ਿਲ੍ਹਾ ਮੁਕਤਸਰ ਵਾਸੀਆਂ ਦੀ ਸਿਹਤ ਰੱਬ ਆਸਰੇ; ਗੱਡੀ ਦੀ ਉਡੀਕ ਕਰ ਰਿਹਾ ਫੂਡ ਸੇਫਟੀ ਵਿਭਾਗ
Ravinder Singh|Updated: Feb 12, 2025, 11:10 AM IST
Share

Muktsar News: ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੇ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੇ ਵਾਅਦੇ ਉਦੋਂ ਖੋਖਲੇ ਨਜ਼ਰ ਆਏ ਜਦੋਂ ਜ਼ਿਲ੍ਹਾ ਮੁਕਤਸਰ ਦਾ ਫੂਡ ਸੇਫਟੀ ਵਿਭਾਗ ਲਾਚਾਰ ਨਜ਼ਰ ਆਇਆ। ਛਾਪੇਮਾਰੀ ਕਰਕੇ ਸੈਂਪਲ ਭਰਨ ਲਈ ਫੂਡ ਸੇਫਟੀ ਵਿਭਾਗ ਦੇ ਕੋਲ ਗੱਡੀ ਹੀ ਨਹੀਂ ਹੈ। ਇੱਕ ਸਾਲ ਵਿੱਚ ਸਿਰਫ 139 ਹੀ ਸੈਂਪਲ ਭਰੇ ਗਏ ਹਨ।

ਦੱਸ ਦਈਏ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮਿਲਾਵਟਖੋਰੀ ਰੋਕਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਸੈਂਪਲ ਭਰੇ ਜਾਂਦੇ ਹਨ ਤੇ ਉਨ੍ਹਾਂ ਸੈਂਪਲਾਂ ਨੂੰ ਲੈਬ ਵਿੱਚ ਭੇਜਿਆ ਜਾਂਦਾ ਹੈ ਜਦ ਇਹ ਸੈਂਪਲ ਫੇਲ੍ਹ ਹੁੰਦੇ ਹਨ ਤਾਂ ਕੇਸ ਚੱਲਦਾ ਹੈ ਤੇ ਫਿਰ ਜੁਰਮਾਨਾ ਵੀ ਕੀਤਾ ਜਾਂਦਾ ਪਰ ਜ਼ਿਲ੍ਹਾ ਮੁਕਤਸਰ ਵਿੱਚ ਫੂਡ ਸੇਫਟੀ ਵਿਭਾਗ ਵੱਲੋਂ ਇੱਕ ਸਾਲ ਵਿੱਚ 139 ਸੈਂਪਲ ਹੀ ਭਰੇ ਗਏ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ।

ਜਦ ਇਸ ਸਬੰਧੀ ਮੀਡੀਆ ਦੀ ਟੀਮ ਵੱਲੋਂ ਫੂਡ ਸੇਫਟੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਦਪਿੰਦਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਇੱਕ ਸਾਲ ਵਿੱਚ 139 ਸੈਂਪਲ ਭਰੇ ਹਨ ਜਿਨ੍ਹਾਂ ਵਿੱਚੋਂ ਅੱਠ ਸੈਂਪਲ ਅਜੇ ਪੈਂਡਿੰਗ ਵਿੱਚ ਹਨ ਤੇ ਪੰਜ ਸੈਂਪਲਾਂ ਉਤੇ ਜੁਰਮਾਨਾ ਕੀਤਾ ਗਿਆ ਹੈ ਜਦ ਉਨ੍ਹਾਂ ਨੂੰ ਇੱਕ ਸਾਲ ਵਿੱਚ 139 ਸੈਂਪਲ ਹੀ ਭਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਛਾਪੇਮਾਰੀ ਕਰਕੇ ਸੈਂਪਲ ਭਰਨ ਲਈ ਬਾਜ਼ਾਰਾਂ ਵਿੱਚ ਜਾਣਾ ਪੈਂਦਾ ਹੈ ਪਰ ਉਨ੍ਹਾਂ ਕੋਲ ਜਾਣ ਲਈ ਗੱਡੀ ਹੀ ਨਹੀਂ ਹੈ।

 

Read More
{}{}