Home >>Punjab

Narendra Modi On Congress: ਸੁਖਪਾਲ ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਘੇਰਿਆ

Narendra Modi On Congress:  ਸੰਗਰੂਰ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਪਰਵਾਸੀਆਂ ਦੇ ਮੁੱਦੇ ਨੂੰ ਲੈਕੇ ਬਿਆਨ ਦਿੱਤਾ ਹੈ। ਜਿਸ ਤੋਂ ਬਾਅਦ ਲਗਾਤਾਰ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। 

Advertisement
Narendra Modi On Congress: ਸੁਖਪਾਲ ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਘੇਰਿਆ
Manpreet Singh|Updated: May 21, 2024, 06:52 PM IST
Share

Narendra Modi On Congress: ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਵੱਲੋਂ ਪ੍ਰਵਾਸੀਆਂ ਨੂੰ ਲੈਕੇ ਦਿੱਤੇ ਬਿਆਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ INDIA ਗਠਜੋੜ ਨੂੰ ਘੇਰਿਆ ਹੈ। ਬਿਹਾਰ 'ਚ ਇਕ ਜਨ ਸਭਾ 'ਚ ਸੰਬੋਧਿਤ ਕਰਦ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸੁਖਪਾਲ ਖਹਿਰਾ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਇਸ ਬਿਆਨ 'ਤੇ ਗਾਂਧੀ ਪਰਿਵਾਰ ਦੀ ਚੁੱਪ 'ਤੇ ਨਿਸ਼ਾਨਾ ਸਾਧਿਆ।

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਆਯੋਜਿਤ ਇੱਕ ਜਨਸਭਾ ਦੌਰਾਨ ਕਿਹਾ ਕਿ ਇਹ ਲੋਕ ਬਿਹਾਰ ਦੇ ਮਿਹਨਤੀ ਸਾਥੀਆਂ ਦਾ ਅਪਮਾਨ ਕਰਨ ਵਿੱਚ ਲੱਗੇ ਹੋਏ ਹਨ। ਪੰਜਾਬ ਵਿੱਚ ਕਾਂਗਰਸ ਦਾ ਇੱਕ ਆਗੂ ਹੈ, ਉਹ ਦਿੱਲੀ ਵਿੱਚ ਕਾਂਗਰਸ ਦੇ ਸ਼ਾਹੀ ਪਰਿਵਾਰ ਦਾ ਖਾਸ ਵਿਅਕਤੀ ਹੈ। ਪੰਜਾਬ ਦੇ ਇਨ੍ਹਾਂ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਬਿਹਾਰ ਦੇ ਲੋਕਾਂ ਦਾ ਪੰਜਾਬ ਵਿੱਚ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਹ ਕਾਂਗਰਸੀ ਆਗੂ ਬੋਲ ਰਹੇ ਹਨ ਅਤੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਲੋਕ ਉਨ੍ਹਾਂ ਦੇ ਲਈ ਇੱਥੇ ਵੋਟਾਂ ਮੰਗ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਬਿਹਾਰ ਦੇ ਲੋਕਾਂ ਨੂੰ ਨਾ ਤਾਂ ਪੰਜਾਬ ਵਿੱਚ ਘਰ ਖਰੀਦਣ ਦਿੱਤੇ ਜਾਣੇ ਚਾਹੀਦੇ ਹਨ ਅਤੇ ਨਾ ਹੀ ਬਿਹਾਰੀਆਂ ਨੂੰ ਪੰਜਾਬ ਵਿੱਚ ਕੋਈ ਹੱਕ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਬਿਹਾਰੀਆਂ ਪ੍ਰਤੀ ਨਫ਼ਰਤ ਭਰੀ ਹੋਈ ਹੈ। ਕੀ ਤੁਸੀਂ ਕਾਂਗਰਸ ਦੇ ਸ਼ਾਹੀ ਪਰਿਵਾਰ ਤੋਂ ਸੁਣਿਆ ਹੈ, ਕਿ ਉਨ੍ਹਾਂ ਦਾ ਲੀਡਰ ਗਲਤ ਬੋਲ ਰਿਹਾ ਹੈ।

ਆਰਜੇਡੀ ਦੇ ਲੋਕਾਂ ਨੇ ਕੰਨਾਂ ਵਿੱਚ ਰੂੰ ਪਾ ਲਈ ਹੈ। ਬਿਹਾਰ ਦਾ ਮਾਣ, ਬਿਹਾਰੀਆਂ ਦਾ ਸਤਿਕਾਰ, I.N.D.I.A. ਗਠਜੋੜ ਦੇ ਲੋਕਾਂ ਲਈ ਕੋਈ ਮਾਇਨੇ ਨਹੀਂ ਰੱਖਦਾ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਬਿਹਾਰ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਸੀ, ਮੈਂ ਬਿਹਾਰ ਦੇ ਕਈ ਪਤਵੰਤਿਆਂ ਨੂੰ ਗੁਜਰਾਤ ਬੁਲਾ ਕੇ ਸਨਮਾਨਿਤ ਕੀਤਾ ਸੀ। ਇਸ ਤੋਂ ਪਹਿਲਾਂ ਜਦੋਂ ਡੀਐਮਕੇ ਅਤੇ ਤੇਲੰਗਾਨਾ ਦੇ ਆਗੂਆਂ ਨੇ ਬਿਹਾਰੀਆਂ ਨੂੰ ਅਪਮਾਨ ਸੀ, ਉਦੋਂ ਵੀ ਇਹ ਸ਼ਾਹੀ ਪਰਿਵਾਰ ਚੁੱਪ ਰਿਹਾ ਸੀ।

ਪੂਰਾ ਮਾਮਲਾ ਕੀ ਹੈ?

ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਵਿੱਚ ਚੋਣ ਪ੍ਰਚਾਰ ਦੌਰਾਨ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਗੈਰ-ਪੰਜਾਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ। ਜੇਕਰ ਅਗਲੇ 15-20 ਸਾਲਾਂ ’ਚ ਜ਼ਰੂਰੀ ਕਦਮ ਨਾ ਚੁੱਕੇ ਗਏ ਤਾਂ ਪੰਜਾਬ ’ਚ ਨਾ ਤਾਂ ਪੰਜਾਬੀ ਲੱਭਣਗੇ ਅਤੇ ਨਾ ਹੀ ਪੱਗਾ ਵਾਲੇ। ਖਹਿਰਾ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਵਲੋਂ ਹਿਮਾਚਲ ਪ੍ਰਦੇਸ਼ ਦੀ ਤਰਜ ’ਤੇ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਖਰੜਾ ਦਿੱਤਾ ਹੋਇਆ ਹੈ, ਪਰ ਉਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਿਰਫ਼ ਇੱਕ ਅਜਿਹਾ ਸੂਬਾ ਹੈ, ਜਿੱਥੇ ਪੰਜਾਬੀ ਬਹੁ-ਗਿਣਤੀ ’ਚ ਹਨ। ਸੋ, ਪੰਜਾਬ ਨੂੰ ਬਚਾਉਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਪੈਣਗੇ।

 

Read More
{}{}