JEE Mains: ਜੇਈ ਮੇਨਜ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਪੇਪਰ ਪਾਸ ਕੀਤਾ ਹੈ। ਉਸੇ ਦੇ ਵਿੱਚੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵੀ ਇੱਕ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੇ ਜੇਈ ਮੇਨਜ਼ ਦਾ ਪੇਪਰ ਪਾਸ ਕੀਤਾ ਹੈ। ਇਸੇ ਦੌਰਾਨ ਮੋਹਾਲੀ ਦੇ ਸਰਕਾਰੀ ਸਕੂਲ 3B1 ਦੇ ਵਿਦਿਆਰਥੀ ਪ੍ਰੀਆਂਸ਼ੁ ਨੇ ਆਪਣੇ ਮਾਤਾ ਪਿਤਾ ਦੇ ਸੁਪਨੇ ਸਕਾਰ ਕੀਤੇ ਹਨ। ਪ੍ਰੀਆਂਸ਼ੁ ਨੇ ਦਿਨ ਰਾਤ ਮਿਹਨਤ ਕਰਕੇ ਜੇਈ ਮੇਨਜ਼ ਦਾ ਪੇਪਰ ਪਾਸ ਕੀਤਾ।
ਪ੍ਰੀਆਂਸ਼ੁ ਨੇ ਅਤੇ ਉਸਦੇ ਪਰਿਵਾਰ ਦੇ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਜਾਣਕਾਰੀ ਦਿੱਤੀ ਕਿ ਪ੍ਰੀਆਂਸ਼ੁ ਦੇ ਪਿਤਾ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ । ਜਿੰਨਾਂ ਦੀ ਆਮਦਨ ਵਿੱਚ ਬਹੁਤ ਘੱਟ ਹੈ , ਪਰ ਸੁਪਨੇ ਵੱਡੇ ਸਨ , ਜਿੰਨਾਂ ਨੂੰ ਉਸ ਨੇ ਸਾਕਾਰ ਕਰ ਦਿਖਾਇਆ ਹੈ। ਹਾਲਾਂਕਿ ਪੜਾਈ ਕਰਨ ਵੇਲੇ ਆਰਥਿਕ ਤੌਰ ਤੇ ਦਿੱਕਤ ਪਰੇਸ਼ਾਨੀਆਂ ਬਹੁਤ ਆਈਆਂ ਪਰ ਉਸਨੇ ਹਾਰ ਨਹੀਂ ਮੰਨੀ।ਅਤੇ ਅੱਜ ਮਿਹਨਤ ਉਸ ਦੇ ਦਰ ਤੇ ਖੜ੍ਹੀ ਹੈ।
ਦੱਸਦਈਏ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਕੀ ਵਿਦਿਆਰਥੀਆਂ ਲਈ ਇੱਕ ਮਿਸਾਲ ਕਾਇਮ ਕਰਦੇ ਹੋਏ, ਮੋਹਾਲੀ ਜ਼ਿਲ੍ਹੇ ਦੇ 34 ਵਿਦਿਆਰਥੀਆਂ ਨੇ ਦੇਸ਼ ਦੀਆਂ ਨਾਮਵਰ ਇੰਜੀਨੀਅਰਿੰਗ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਦਾ ਆਪਣਾ ਰਾਹ ਪੱਧਰਾ ਕੀਤਾ ਹੈ।