Home >>Punjab

Mohali News: ਪ੍ਰੋਫੈਸਰ ਅਮਰਜੀਤ ਸਿਹਾਗ ਦਾ ਮੋਰਨੀ ਵਿੱਚ ਗੋਲ਼ੀਆਂ ਮਾਰ ਕੇ ਕੀਤਾ ਕਤਲ; ਵਜ੍ਹਾ ਦਾ ਪਤਾ ਲੱਗਿਆ

Mohali News: ਮੋਹਾਲੀ ਐਰੋ ਸਿਟੀ ਤੋਂ ਅਗਵਾ ਹੋਏ ਪ੍ਰੋਫੈਸਰ ਅਮਰਜੀਤ ਸਿਹਾਗ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। 

Advertisement
Mohali News: ਪ੍ਰੋਫੈਸਰ ਅਮਰਜੀਤ ਸਿਹਾਗ ਦਾ ਮੋਰਨੀ ਵਿੱਚ ਗੋਲ਼ੀਆਂ ਮਾਰ ਕੇ ਕੀਤਾ ਕਤਲ; ਵਜ੍ਹਾ ਦਾ ਪਤਾ ਲੱਗਿਆ
Ravinder Singh|Updated: Jul 08, 2025, 02:09 PM IST
Share

Mohali News: ਮੋਹਾਲੀ ਐਰੋ ਸਿਟੀ ਤੋਂ ਅਗਵਾ ਹੋਏ ਪ੍ਰੋਫੈਸਰ ਅਮਰਜੀਤ ਸਿਹਾਗ ਕਤਲ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਬੀਤੇ ਕੱਲ੍ਹ ਪ੍ਰੋਫੈਸਰ ਸਿਹਾਗ ਦੀ ਲਾਸ਼ ਕਾਫੀ ਖ਼ਰਾਬ ਹਾਲਤ ਵਿੱਚ ਮੋਰਨੀ ਹਿੱਲਜ਼ ਵਿਚੋਂ ਬਰਾਮਦ ਹੋਈ ਸੀ। ਇਸ ਸਬੰਧੀ ਐਸਪੀ(ਡੀ) ਸੌਰਵ ਜਿੰਦਲ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਸਾਂਝੀ ਕਰਦੇ ਹੋਏ ਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਬਿਕਰਮ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਪ੍ਰੋਫੈਸਰ ਅਮਰਜੀਤ ਸਿਹਾਗ ਦਾ ਪੈਸਿਆਂ ਨੂੰ ਲੈ ਕੇ ਕਤਲ ਕੀਤਾ ਗਿਆ ਸੀ। ਕਤਲ ਦੀ ਵਾਰਦਾਤ ਨੂੰ ਲਾਇਸੈਂਸੀ ਪਿਸਤੌਲ ਨਾਲ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮਾਂ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਦੇਹ ਮੋਰਨੀ ਦੀ ਪਹਾੜੀਆਂ ਵਿੱਚ ਸੁੱਟ ਦਿੱਤੀ ਗਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਜਿਸ ਦਿਨ ਅਮਰਜੀਤ ਸਿਹਾਗ ਅਗਵਾ ਹੋਏ ਸਨ ਤਾਂ ਉਨ੍ਹਾਂ ਨੂੰ ਇੱਕ ਕਾਲ ਆਈ ਜਿਸ ਵਿੱਚ 35 ਤੋਂ 40 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਤੁਰੰਤ ਕਿਹਾ ਗਿਆ ਸੀ।

ਇਸ ਸਬੰਧੀ ਸ਼ਿਕਾਇਤ ਅਮਰਜੀਤ ਸਿਹਾਗ ਦੇ ਪੁੱਤਰ ਰਾਹੁਲ ਸਿਹਾਗ ਵੱਲੋਂ ਥਾਣਾ ਆਈਟੀ-ਸਿਟੀ ਵਿੱਚ ਦਿੱਤੀ ਗਈ ਸੀ। ਮ੍ਰਿਤਕ ਦੇ ਪੁੱਤਰ ਰਾਹੁਲ ਦੇ ਬਿਆਨਾਂ ਦੇ ਆਧਾਰ ਉੱਤੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਇੱਕ ਐਰੋਸਿਟੀ ਮੁਹਾਲੀ ਅਤੇ ਦੂਜਾ ਮਲੋਟ ਦਾ ਵਿਅਕਤੀ ਸ਼ਾਮਿਲ ਹੈ। ਪਤਾ ਲੱਗਾ ਹੈ ਕਿ ਕਥਿਤ ਕਾਤਲ ਕਾਰੋਬਾਰੀ ਭਾਈਵਾਲ ਸਨ। ਪੁਲਿਸ ਵੱਲੋਂ ਲਾਸ਼ ਦਾ ਅੱਜ ਪੋਸਟਮਾਰਟਮ ਕਰਾਇਆ ਜਾਵੇਗਾ। 

ਇਹ ਵੀ ਪੜ੍ਹੋ : Bikram Majithia: ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ; 29 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ

ਨਾਡਾ ਸਾਹਿਬ ਤੋਂ ਮੰਧਨਾ ਪਿੰਡ ਤੱਕ ਲਗਭਗ 15 ਕਿਲੋਮੀਟਰ ਦਾ ਇਲਾਕਾ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਇਸ ਰਸਤੇ 'ਤੇ ਲੰਬੇ ਸਮੇਂ ਤੋਂ ਅਪਰਾਧਿਕ ਤੱਤਾਂ ਦੀਆਂ ਗਤੀਵਿਧੀਆਂ ਵੇਖੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਪਹਿਲਾਂ ਵੀ ਇਸ ਰਸਤੇ 'ਤੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਸੀ ਪਰ ਹੁਣ ਇਸ ਘਿਨਾਉਣੇ ਕਤਲੇਆਮ ਤੋਂ ਬਾਅਦ ਸੁਰੱਖਿਆ ਵਿਵਸਥਾ ਬਾਰੇ ਚਿੰਤਾ ਹੋਰ ਵੀ ਵੱਧ ਗਈ ਹੈ।

ਇਹ ਵੀ ਪੜ੍ਹੋ : Akali Leader Murder: ਅੰਮ੍ਰਿਤਸਰ ਦੇ ਪਿੰਡ ਸੈਦੂਪੁਰ ਵਿੱਚ ਸਾਬਕਾ ਅਕਾਲੀ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ

 

Read More
{}{}