Home >>Punjab

Constable Amandeep Kaur: ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕੋਠੀ ਉਤੇ ਫ੍ਰੀਜਿੰਗ ਦੇ ਆਰਡਰ ਲਗਾਏ

Constable Amandeep Kaur : ਚਿੱਟੇ ਨਾਲ ਥਾਰ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ।

Advertisement
Constable Amandeep Kaur: ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕੋਠੀ ਉਤੇ ਫ੍ਰੀਜਿੰਗ ਦੇ ਆਰਡਰ ਲਗਾਏ
Ravinder Singh|Updated: May 27, 2025, 11:48 AM IST
Share

Constable Amandeep Kaur (ਕੁਲਬੀਰ ਬੀਰਾ): 2 ਅਪ੍ਰੈਲ ਨੂੰ ਬਠਿੰਡਾ ਦੀ ਬਾਦਲ ਰੋਡ ਉਪਰੋਂ 17.71 ਗ੍ਰਾਮ  ਚਿੱਟੇ ਨਾਲ ਥਾਰ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖਿਲਾਫ਼ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਇੱਕ ਮਹੀਨੇ ਲਈ ਜੇਲ੍ਹ ਭੇਜ ਦਿੱਤਾ ਸੀ। ਹੁਣ ਉਹ ਜ਼ਮਾਨਤ ਉਤੇ ਬਾਹਰ ਆਈ ਸੀ। ਪੁਲਿਸ ਵੱਲੋਂ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਅਤੇ ਉਸ ਦੀ ਸਾਰੀ ਪ੍ਰਾਪਰਟੀ ਨੂੰ ਫ੍ਰੀਜ ਕਰਨ ਦੇ ਆਰਡਰ ਵੀ ਮਿਲ ਗਏ।

ਅੱਜ ਉਸਦੀ ਵਿਰਾਟ ਕਲੋਨੀ ਵਿੱਚ 168 ਨੰਬਰ ਕੋਠੀ ਜਿਸ ਨੂੰ ਬਠਿੰਡਾ ਪੁਲਿਸ ਦੇ ਡੀਐਸਪੀ ਹਰਬੰਸ ਸਿੰਘ ਦੀ ਟੀਮ ਵੱਲੋਂ ਫ੍ਰੀਜਿੰਗ ਦੇ ਆਰਡਰ ਉਸ ਦੀ ਕੋਠੀ ਦੇ ਬਾਹਰ ਲਗਾ ਦਿੱਤੇ ਗਏ ਹਨ। ਡੀਐਸਪੀ ਹਰਬੰਸ ਸਿੰਘ ਨੇ ਜ਼ੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਰਾਣੇ ਕੇਸ ਵਿੱਚ ਅਸੀਂ ਇਸ ਦੀ ਜਾਂਚ ਕੀਤੀ ਸੀ ਅਤੇ ਇਸ ਦੇ ਫ੍ਰੀਜਿੰਗ ਆਰਡਰ ਲਈ ਹਾਈ ਅਥਾਰਟੀ ਨੂੰ ਇਸ ਦਾ ਡਾਟਾ ਭੇਜਿਆ ਹੋਇਆ ਸੀ ਜੋ ਅੱਜ ਆ ਗਿਆ ਹੈ।

ਇਸ ਦੀ ਕੋਠੀ, ਇੱਕ ਪਲਾਟ, ਥਾਰ ਘੜੀ ਅਤੇ ਹੋਰ ਕੁਝ ਨਿੱਜੀ ਸਮਾਨ ਫ੍ਰੀਜਿੰਗ ਕਰ ਦਿੱਤਾ ਗਿਆ ਹੈ। ਹੁਣ ਇਸ ਕੋਠੀ ਵਿੱਚ ਅਮਨਦੀਪ ਕੌਰ ਆਪਦੇ ਪਰਿਵਾਰ ਨਾਲ ਰਹਿ ਸਕਦੀ ਹੈ ਪਰ ਅੱਗੇ ਨਹੀਂ ਵੇਚ ਸਕਦੀ। ਦੱਸ ਦਈਏ ਕਿ ਅਮਨਦੀਪ ਕੌਰ ਨੂੰ ਕੱਲ੍ਹ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਵਸੀਲਿਆਂ ਤੋਂ ਵੱਧ ਪ੍ਰਾਪਰਟੀ ਬਣਾਈ ਗਈ ਸੀ ਜਿਸ ਦੇ ਮਾਮਲੇ ਅਧੀਨ ਹੁਣ ਵਿਜੀਲੈਂਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅੱਜ ਉਸ ਨੂੰ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।

ਪੰਜਾਬ ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਐਫਆਈਆਰ ਨੰਬਰ 65 ਦੇ ਤਹਿਤ ਕੀਤੀ ਗਈ ਹੈ, ਜੋ ਕਿ ਐਨਡੀਪੀਐਸ ਐਕਟ ਦੀ ਧਾਰਾ 21ਬੀ, 61 ਅਤੇ 85 ਦੇ ਤਹਿਤ ਦਰਜ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਧੀ ਹੈ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ ਪਰ ਮੁੱਢਲੀ ਜਾਂਚ ਵਿੱਚ ਗੰਭੀਰ ਸ਼ੱਕ ਉੱਠਣ ਤੋਂ ਬਾਅਦ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

 

Read More
{}{}