Rama Mandi: ਬਠਿੰਡਾ ਜ਼ਿਲ੍ਹੇ ਦੇ ਰਾਮਾ ਮੰਡੀ ਵਿੱਚ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਰਾਮਾ ਮੰਡੀ ਪੁਲਿਸ ਨੇ ਬੀਤੀ ਦੇਰ ਸ਼ਾਮ ਇੱਕ ਹੋਟਲ ਵਿੱਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦੇ ਦੋਸ਼ ਵਿੱਚ ਲੜਕੀਆਂ ਸਮੇਤ ਕਈ ਜਣਿਆਂ ਨੂੰ ਫੜ੍ਹ ਕੇ ਮਾਮਲਾ ਦਰਜ ਕੀਤਾ ਹੈ।
ਹੋਟਲ ਮਾਲਕ, ਦੇਹ ਵਪਾਰ ਦਾ ਧੰਦਾ ਕਰਨ ਵਾਲਾ ਵਿਅਕਤੀ ਅਤੇ ਦੋ ਗਾਹਕਾਂ ਸਮੇਤ ਦੋ ਲੜਕੀਆਂ ਨੂੰ ਮੌਕੇ ਉਤੇ ਕਾਬੂ ਕੀਤਾ ਹੈ। ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਬ ਡਿਵੀਜ਼ਨ ਤਲਵੰਡੀ ਸਾਬੋ ਇਲਾਕੇ ਵਿੱਚ ਨਾਜਾਇਜ਼ ਹੋਟਲ ਜਿੱਥੇ ਕਥਿਤ ਤੌਰ ਉਤੇ ਦੇਹ ਵਪਾਰ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਸੀ। ਜਿਥੇ ਪੁਲਿਸ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।