Bathinda News: ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿੱਚ ਇੱਕ ਨਵੇਂ ਬੱਸ ਸਟੈਂਡ ਦੀ ਤਜਵੀਜ਼ ਬਣਾਈ ਗਈ ਜੋ ਵਿਧਾਨ ਸਭਾ ਵਿੱਚ ਪਾਸ ਹੋ ਗਈ ਕਿ ਬਠਿੰਡਾ ਵਿੱਚ ਦੋ ਬੱਸ ਸਟੈਂਡ ਰਹਿਣਗੇ ਜਿਸ ਨੂੰ ਲੈ ਕੇ ਬਠਿੰਡਾ ਦੇ ਬੱਸ ਸਟੈਂਡ ਦੇ ਆਸ ਪਾਸ ਦੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਵੱਲੋਂ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਣਾਈ ਗਈ ਜੋ ਨਵਾਂ ਬੱਸ ਅੱਡਾ ਨਾ ਬਣਨ ਨੂੰ ਲੈ ਕੇ ਲਗਾਤਾਰ ਮਿੰਨੀ ਸਕੱਤਰੇਤ ਅੱਗੇ ਅੰਬੇਦਕਰ ਪਾਰਕ ਵਿੱਚ ਪਿਛਲੇ 90 ਦਿਨਾਂ ਤੋਂ ਸਰਕਾਰ ਖਿਲਾਫ਼ ਧਰਨਾ ਉਤੇ ਬੈਠੇ ਹੋਏ ਹਨ।
ਅੱਜ ਸੰਘਰਸ਼ ਕਮੇਟੀ ਵੱਲੋਂ ਮੰਗਾਂ ਨਾ ਮੰਨੇ ਜਾਣ ਉਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਧਰਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਕਿਹਾ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਜੇ ਸਾਡੀ ਮੰਗ ਨਾ ਮੰਨੀ ਗਈ 15 ਅਗਸਤ 2025 ਵਾਲੇ ਦਿਨ ਬਠਿੰਡਾ ਦੇ ਸਾਰੇ ਬਾਜ਼ਾਰ ਬੰਦ ਕੀਤੇ ਜਾਣਗੇ ਤੇ ਸਰਕਾਰ ਖਿਲਾਫ਼ ਧਰਨਾ ਦਿੱਤਾ ਜਾਵੇਗਾ।
ਬਲਤੇਜ ਸਿੰਘ ਵਾਂਦਰ ਪ੍ਰਧਾਨ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਅਤੇ ਹਰਪ੍ਰੀਤ ਹੈਪੀ ਪ੍ਰਧਾਨ ਪ੍ਰਾਈਵੇਟ ਬੱਸ ਆਪ੍ਰੇਟਰ ਯੂਨੀਅਨ ਬਠਿੰਡਾ ਨੇ ਸਰਕਾਰ ਨੂੰ ਮੰਗਾਂ ਮੰਨਣ ਲਈ ਕਿਹਾ। ਦੂਜੇ ਪਾਸੇ ਬਠਿੰਡਾ ਵਿੱਚ ਇੱਕ ਹੋਰ ਨਵਾਂ ਬੱਸ ਅੱਡਾ ਬਣਾਓ ਸੰਘਰਸ਼ ਕਮੇਟੀ ਬਣੀ ਹੋਈ ਹੈ ਜਿਨ੍ਹਾਂ ਵੱਲੋਂ ਨਵਾਂ ਬੱਸ ਸਟੈਂਡ ਬਣਾਉਣ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਵਿੱਚ ਲੋਕਾਂ ਦੀ ਰਾਏ ਲਈ ਸੀ ਅਤੇ ਸਹਿਮਤੀ ਤੋਂ ਬਾਅਦ ਹੀ ਬੱਸ ਸਟੈਂਡ ਪਾਸ ਹੋਇਆ ਸੀ।
ਇਹ ਵੀ ਪੜ੍ਹੋ : Amritsar News: ਜਥੇਦਾਰ ਨੇ ਚੀਫ਼ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਜਾਰੀ ਕੀਤੇ ਸਖ਼ਤ ਆਦੇਸ਼ ; ਅੰਮ੍ਰਿਤ ਛਕਣ ਦੇ ਹੁਕਮ
ਇਹ ਬੱਸ ਸਟੈਂਡ ਮਲੋਟ ਰੋਡ ਉੱਪਰ ਪਾਸ ਹੋਇਆ ਹੈ ਜਿਸ ਨਾਲ ਉਸ ਏਰੀਏ ਦੀ ਵੀ ਡਿਵੈਲਪਮੈਂਟ ਹੋਵੇਗੀ ਕਿਉਂਕਿ ਸ਼ਹਿਰ ਵਿੱਚ ਬਹੁਤ ਵੱਡੇ ਪੱਧਰ ਉਤੇ ਟ੍ਰੈਫਿਕ ਜਾਮ ਰਹਿੰਦਾ ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਆ ਰਹੀ ਸੀ।
ਇਹ ਵੀ ਪੜ੍ਹੋ : ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ