PSPCL Issued Instructions: ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਇਹ ਦਿੱਕਤ ਆ ਰਹੀ ਸੀ ਕਿ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਟਰਾਂਸਫਾਰਮਰ ਫਟਣ ਦਾ ਖਤਰਾ ਬਣਿਆ ਰਹਿੰਦਾ ਸੀ ਅਤੇ ਟ੍ਰਾਂਸਫਰਮਰ ਦੇ ਨੇੜੇ ਜਾਂ ਇਸਦੇ ਦੇ ਹੇਠਾਂ ਬਹੁਤ ਸਾਰੇ ਲੋਕ ਕੰਮਕਾਰ ਕਰਦੇ ਰਹਿੰਦੇ ਸੀ ਜਿਸ ਕਰਕੇ ਉਹਨਾਂ ਲੋਕਾਂ ਨੂੰ ਜਾਣ ਦਾ ਖਤਰਾ ਬਣਿਆ ਰਹਿੰਦਾ ਸੀ। ਇਸੇ ਦੇ ਨਾਲ ਹੀ ਜੋ ਬਿਜਲੀ ਮੁਲਾਜ਼ਮ ਕੰਮ ਕਰਦੇ ਨੇ ਉਹ ਵੀ ਬਿਨਾਂ ਕਿਸੇ ਸੇਫਟੀ ਸਾਧਨਾ ਤੋਂ ਹੀ ਆਪਣਾ ਕੰਮ ਕਰਦੇ ਰਹਿੰਦੇ ਸਨ, ਜਿਸ ਦੀ ਵਜ੍ਹਾ ਕਰਕੇ ਕੋਈ ਵੀ ਹਾਦਸਾ ਵਾਪਰ ਜਾਂਦਾ ਸੀ। ਇਸੇ ਦੇ ਨਾਲ ਹੀ ਬਹੁਤ ਸਾਰੀਆਂ ਜਗ੍ਹਾ ਦੇ ਉੱਪਰ ਬਿਜਲੀ ਦੀਆਂ ਨੰਗੀਆਂ ਤਾਰਾਂ ਵੀ ਹਨ ਜਿਸ ਦੇ ਨਾਲ ਲੱਗਣ ਕਰਕੇ ਮੌਤ ਦੀਆਂ ਕਈ ਘਟਨਾਵਾਂ ਵੀ ਵਾਪਰੀਆਂ ਸਨ।
ਇਸ ਮਾਮਲੇ ਨੂੰ ਲੈ ਕੇ ਅਤੇ ਇਸ ਚੀਜ਼ ਦੇ ਉੱਪਰ ਕੰਟਰੋਲ ਕਰਨ ਦੇ ਲਈ ਐਡਵੋਕੇਟ ਕੰਵਰ ਪਾਹੁਲ ਸਿੰਘ ਵੱਲੋਂ ਇੱਕ ਪੀਆਈਐਲ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ। ਜਿਸ ਤੋਂ ਬਾਅਦ ਹਾਈਕੋਰਟ ਨੇ ਬਿਜਲੀ ਬੋਰਡ ਨੂੰ ਇਸ ਮਾਮਲੇ ਵਿੱਚ ਨਿਰਦੇਸ਼ ਜਾਰੀ ਕੀਤੇ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਹੁਣ ਪੀਐਸਪੀਸੀਐਲ ਦੇ ਵੱਲੋਂ ਇੱਕ ਸਪੀਕਿੰਗ ਆਰਡਰ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਪੀਕਿੰਗ ਆਰਡਰ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਟਰਾਂਸਫਾਰਮਰਾਂ ਦੀ ਸਮੇਂ-ਸਮੇਂ ਤੇ ਚੈਕਿੰਗ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਸਾਰੇ ਟਰਾਂਸਫਾਰਮਰਾਂ ਦੇ ਉੱਤੇ ਖ਼ਤਰੇ ਦੇ ਨਿਸ਼ਾਨ ਬਣਾਉਣ ਸਮੇਤ ਬਾਕੀ ਸਾਰਾ ਕੰਮਕਾਜ ਵੀ ਕੀਤਾ ਜਾਵੇ। ਸਾਰੀਆਂ ਨੰਗੀਆਂ ਤਾਰਾਂ ਨੂੰ ਕਵਰ ਕੀਤਾ ਜਾਵੇ ਕਿਸੇ ਵੀ ਤਰੀਕੇ ਦੀਆਂ ਤਾਰਾਂ ਨੂੰ ਨੰਗਾ ਨਾ ਰੱਖਿਆ ਜਾਵੇ ਹੁਣ ਤੋਂ ਟਰਾਂਸਫਾਰਮਰਾਂ ਦੇ ਨੇੜੇ ਕੰਮ ਕਰਦੇ ਸਮੇਂ ਹਰ ਮੁਲਾਜ਼ਮ ਸੇਫਟੀ ਦਾ ਧਿਆਨ ਰੱਖੇ। ਜੇਕਰ ਕੋਈ ਇਹਨਾਂ ਦਿਸ਼ਾ ਨਿਰਦੇਸ਼ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਕੀਤੀ ਜਾਵੇਗੀ।