Home >>Punjab

Amritsar Weather Update: ਅੰਮ੍ਰਿਤਸਰ 'ਚ ਧੁੰਦ ਕਾਰਨ ਆਵਾਜਾਈ ਠੱਪ, ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ


Amritsar Weather Update: ਅੰਮ੍ਰਿਤਸਰ 'ਚ ਧੁੰਦ ਕਾਰਨ ਆਵਾਜਾਈ ਠੱਪ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

Advertisement
Amritsar Weather Update: ਅੰਮ੍ਰਿਤਸਰ 'ਚ ਧੁੰਦ ਕਾਰਨ ਆਵਾਜਾਈ ਠੱਪ, ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
Riya Bawa|Updated: Dec 29, 2023, 08:17 AM IST
Share

Amritsar Weather Update (ਪਰਮਬੀਰ ਸਿੰਘ ਔਲਖ): ਪੰਜਾਬ 'ਚ ਠੰਡ ਦਾ ਕਹਿਰ ਵਧ ਗਿਆ ਹੈ। ਸੰਘਣੀ ਧੁੰਦ ਵੀ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 10 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਧੁੰਦ ਕਾਰਨ ਸੜਕੀ ਆਵਾਜਾਈ, ਰੇਲ ਗੱਡੀਆਂ ਅਤੇ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਮੌਸਮ ਵਿਭਾਗ ਨੇ ਅੱਜ ਪੂਰਾ ਦਿਨ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। 

ਅੰਮ੍ਰਿਤਸਰ ਵਿੱਚ ਅੰਤਾਂ ਦਾ ਕੋਹਰਾ ਪੈ ਰਿਹਾ ਹੈ। ਇਸ ਵਿਚਾਲੇ ਜੀ ਮੀਡੀਆ ਦੇ ਕੈਮਰੇ ਵਿੱਚ  ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਕੈਦ ਹੋਣ ਦੀ ਖਬਰ ਸਾਹਮਣੇ ਆਈ ਹੈ। ਵਰਲਡ ਦੇ ਮਸ਼ਹੂਰ ਗੋਲਡਨ ਗੇਟ ਉੱਤੇ ਸਾਰੀਆਂ ਲਾਈਟਾਂ ਬੰਦ ਪਈਆਂ ਹਨ। ਧੁੰਦ ਕਾਰਨ ਵਿਜੀਬਿਲਟੀ ਘੱਟ ਹੋਈ ਹੈ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਿਲ ਆ ਰਹੀ ਹੈ। 

ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਸਾਰੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਪ੍ਰਸ਼ਾਸਨ ਰਜਾਈਆਂ ਲੈ ਕੇ ਸੁੱਤਾ ਪਿਆ ਹੈ। ਪ੍ਰਸ਼ਾਸਨ ਵੱਡਾ ਹਾਦਸਾ ਹੋਣ ਦੀ ਉਡੀਕ ਕਰ ਰਿਹਾ ਹੈ।  ਇਨੀ ਧੁੰਦ ਹੋਣ ਦੇ ਬਾਵਜੂਦ ਇੱਕ ਵੀ ਸਟਰੀਟ ਲਾਈਟ ਨਹੀਂ ਜਗਾਈ ਗਈ ਹੈ।

Read More
{}{}