Home >>Punjab

Vegetable Prices Hike: ਵਧਦੀ ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਘਰੇਲੂ ਬਜਟ! ਸਬਜ਼ੀਆਂ ਦੀਆਂ ਕੀਮਤਾਂ ਵਧੀਆ

Vegetable Prices Hike: ਦੇਸ਼ ’ਚ ਮਹਿੰਗਾਈ ’ਚ ਭਾਰੀ ਵਾਧੇ ਨਾਲ ਘਰੇਲੂ ਬਜਟ ਵਿਗੜ ਦੇ ਰਹਿ ਗਿਆ ਹੈ। ਕੁਲ ਮਿਲਾ ਕੇ ਦੇਸ਼ ’ਚ ਮਹਿੰਗਾਈ ਨੇ ਲੋਕਾਂ ਲਈ ਔਖੀ ਸਥਿਤੀ ਪੈਦਾ ਕਰ ਦਿੱਤੀ ਹੈ. ਰਸੋਈ ਦਾ ਸਵਾਦ ਹੀ ਵਿਗੜਿਆ ਹੈ।  

Advertisement
Vegetable Prices Hike: ਵਧਦੀ ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਘਰੇਲੂ ਬਜਟ! ਸਬਜ਼ੀਆਂ ਦੀਆਂ ਕੀਮਤਾਂ ਵਧੀਆ
Riya Bawa|Updated: Jul 03, 2024, 10:50 AM IST
Share

Vegetable Prices Hike: ਬਠਿੰਡਾ ਵਿੱਚ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਸਬਜ਼ੀ ਮੰਡੀ ਵਿੱਚ ਮਟਰ 200 ਰੁਪਏ ਪ੍ਰਤੀ ਕਿਲੋ, ਲਸਣ 280 ਤੋਂ 400 ਰੁਪਏ ਕਿਲੋ, ਲੌਕੀ 80 ਤੋਂ 100 ਰੁਪਏ ਪ੍ਰਤੀ ਕਿਲੋ, ਗੋਭੀ ਅਤੇ ਟਮਾਟਰ 70 ਤੋਂ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਇਸ ਨਾਲ ਸਬਜ਼ੀ ਮੰਡੀ 'ਚ 50 ਰੁਪਏ ਕਿਲੋ ਦੇ ਹਿਸਾਬ ਨਾਲ ਪਿਆਜ਼ ਵਿਕ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪੈ ਰਿਹਾ ਹੈ।

ਸਬਜ਼ੀ ਖਰੀਦਣ ਆਏ ਆਮ ਲੋਕਾਂ ਦਾ ਕਹਿਣਾ ਹੈ ਕਿ ਜੋ ਲੋਕ 1 ਕਿਲੋ ਜਾਂ 2 ਕਿਲੋ ਸਬਜ਼ੀ ਖਰੀਦਦੇ ਸਨ, ਉਹ ਹੁਣ ਸਿਰਫ਼ 250 ਗ੍ਰਾਮ ਨਾਲ ਹੀ ਗੁਜ਼ਾਰਾ ਕਰ ਰਹੇ ਹਨ ਅਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਕਿ ਹਰ ਕੋਈ ਦਿਨ ਵਿਚ ਦੋ ਵਾਰ ਆਰਾਮ ਨਾਲ ਰੋਟੀ ਖਾ ਸਕੇ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮਾਨਸੂਨ ਦਾਖਲ; 12 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ! ਨਮੀ ਤੋਂ ਪਰੇਸ਼ਾਨ ਲੋਕ

ਗੌਰਤਲਬ ਹੈ ਕਿ ਮਹਿੰਗਾਈ ਨੇ ਇੱਕ ਵਾਰ ਫਿਰ ਲੋਕਾਂ ਦੀਆਂ ਮੁਸ਼ਕਿਲਾਂ ਵਾਧਾ ਦਿੱਤੀਆਂ ਹਨ। ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਲੋਕਾਂ ਨੂੰ ਗੀਤ 'ਮੰਹਿਗਾਈ ਡਾਇਨ ਖਾਏ ਜਾਤ ਹੈ' ਯਾਦ ਆ ਰਿਹਾ ਹੈ। ਕਿਉਂਕਿ ਇੱਕ ਪਾਸੇ ਜਿੱਥੇ ਸਬਜ਼ੀਆਂ ਦੀਆਂ ਕੀਮਤਾਂ ਨੇ ਅੱਗ ਲਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਦਾਲਾਂ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਮਹਿੰਗਾਈ ਕਾਰਨ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਤੇ ਇਸ ਦਾ ਬਜਟ ਵਿਗੜ ਰਿਹਾ ਹੈ। 

Read More
{}{}