Home >>Chandigarh

Punjab BJP News: ਪੰਜਾਬ ਭਾਜਪਾ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ; ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਦਾ ਚੁੱਕਿਆ ਮੁੱਦਾ

Punjab BJP News:  ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਝੋਨੇ ਦੀ ਖਰੀਦ ਨਾ ਹੋਣ ਉਤੇ ਭਾਜਪਾ ਦੇ ਵਫ਼ਦ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। 

Advertisement
Punjab BJP News: ਪੰਜਾਬ ਭਾਜਪਾ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ; ਮੰਡੀਆਂ 'ਚ ਕਿਸਾਨਾਂ ਦੀ ਖੱਜਲ-ਖੁਆਰੀ ਦਾ ਚੁੱਕਿਆ ਮੁੱਦਾ
Ravinder Singh|Updated: Oct 27, 2024, 12:22 PM IST
Share

Punjab BJP News: ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰੀ ਅਤੇ ਝੋਨੇ ਦੀ ਖਰੀਦ ਨਾ ਹੋਣ ਉਤੇ ਭਾਜਪਾ ਦੇ ਵਫ਼ਦ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਧਿਕਾਰਕ ਤੌਰ ਉਤੇ 1 ਅਕਤੂਬਰ ਨੂੰ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ।

ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਤੰਬਰ ਦੇ ਆਖਰੀ ਹਫਤੇ ਵਿੱਚ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਐਮਐਸਪੀ ਉਤੇ ਝੋਨੇ ਦੀ ਖਰੀਦ ਲਈ 44000 ਕਰੋੜ ਰੁਪਏ ਮਿਲੇ ਸਨ। ਪੰਜਾਬ ਸਰਕਾਰ ਦੀ ਨਾਕਾਮੀ ਕਾਰਨ 26 ਦਿਨ ਬਾਅਦ ਵੀ ਮੰਡੀਆਂ ਵਿਚੋਂ ਸਰਕਾਰ ਝੋਨੇ ਦੀ ਫਸਲ ਚੁੱਕਣ ਵਿੱਚ ਨਾਕਾਮ ਰਹੀ। ਪੰਜਾਬ ਸਰਕਾਰ ਝੋਨੇ ਦੀ ਸੁਚਾਰੂ ਖਰੀਦ ਯਕੀਨੀ ਬਣਾਉਣ ਲਈ ਬੁਰੀ ਤਰ੍ਹਾਂ ਫੇਲ੍ਹ ਹੋਈ। 

ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਪੰਜਾਬ ਦੇ ਲੋਕ ਦੀਵਾਲੀ ਵਧੀਆ ਤਰੀਕੇ ਨਾਲ ਮਨਾ ਸਕਣ। ਇਹ ਸੀਜ਼ਨ ਤਿਉਹਾਰਾਂ ਦਾ ਹੈ ਤੇ ਇਹ ਸਮਾਂ ਕਿਸਾਨਾਂ ਦਾ ਸੜਕਾਂ ਉਤੇ ਬੈਠਣ ਦਾ ਨਹੀਂ ਹੈ। ਸਰਕਾਰ ਉਨ੍ਹਾਂ ਦੀ ਫ਼ਸਲ ਖਰੀਦੇ ਅਤੇ ਲਿਫਟਿੰਗ ਕਰਵਾਏ।

ਇਹ ਵੀ ਪੜ੍ਹੋ : Punjab Breaking Live Updates: ਡੇਰਾ ਬਾਬਾ ਨਾਨਕ 'ਚ ਮੁੱਖ ਮੰਤਰੀ ਕਰਨਗੇ ਵਰਕਰਾਂ ਨਾਲ ਮੀਟਿੰਗ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਕਿਉਂਕਿ ਕੇਂਦਰ ਸਰਕਾਰ ਆਪਣਾ ਫਰਜ਼ ਨਿਭਾ ਚੁੱਕੀ ਹੈ। ਕੇਂਦਰ ਨੇ 43 ਹਜ਼ਾਰ ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਦੇ ਆਗੂ ਮੰਡੀਆਂ ਵਿੱਚ ਹੀ ਨਹੀਂ ਜਾ ਰਹੇ। ਆਮ ਆਦਮੀ ਪਾਰਟੀ ਲੋਕ ਸਭਾ ਸੀਟਾਂ ਹਾਰੀ ਹੈ ਅਤੇ ਉਸ ਦਾ ਬਦਲਾ ਕਿਸਾਨਾਂ ਤੋਂ ਲੈ ਰਹੀ ਹੈ।

ਕਾਬਿਲੇਗੌਰ ਹੈ ਕਿ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਚੰਡੀਗੜ੍ਹ ਵਿਖੇ ਐਫਸੀਆਈ ਅਧਿਕਾਰੀਆਂ ਨਾਲ ਝੋਨੇ ਦੇ ਪ੍ਰਬੰਧਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਧਰਨੇ ਸਬੰਧੀ ਅਹਿਮ ਮੀਟਿੰਗ ਕਰਨਗੇ। ਜਿਸ ਵਿੱਚ ਝੋਨੇ ਦੀ ਖਰੀਦ, ਸਟੋਰੇਜ਼ ਅਤੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਇਹ ਮੀਟਿੰਗ ਅੱਜ ਬਾਅਦ ਦੁਪਹਿਰ ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ, ਤਾਂ ਜੋ ਕਿਸਾਨਾਂ ਦੇ ਰੋਸ ਨੂੰ ਖਤਮ ਕੀਤਾ ਜਾ ਸਕੇ।

ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਬਿੱਟੂ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਬਿੱਟੂ ਨੇ ਕਿਹਾ ਸੀ ਕਿ ਸੂਬੇ ਵਿੱਚ ਝੋਨੇ ਦੇ ਭੰਡਾਰਨ ਦੀ ਕੋਈ ਸਮੱਸਿਆ ਨਹੀਂ ਹੈ। ਅਸਲ ਸਮੱਸਿਆ ਦੀ ਜੜ੍ਹ ਸੂਬਾ ਸਰਕਾਰ ਵੱਲੋਂ ਘਟੀਆ ਹਾਈਬ੍ਰਿਡ ਝੋਨੇ ਦੇ ਬੀਜਾਂ ਨੂੰ ਉਤਸ਼ਾਹਿਤ ਕਰਨਾ ਹੈ। ਘਟੀਆ ਕੁਆਲਿਟੀ ਦੇ ਬੀਜ ਕਾਰਨ ਮਿੱਲ ਮਾਲਕ ਝੋਨਾ ਨਹੀਂ ਖਰੀਦ ਰਹੇ।

ਇਹ ਵੀ ਪੜ੍ਹੋ : Paddy Lifting Issue: CM ਮਾਨ ਦੀ ਅਗਵਾਈ 'ਚ ਝੋਨੇ ਦੀ ਲਿਫਟਿੰਗ ਨੇ ਫੜੀ ਰਫ਼ਤਾਰ! ਜਾਣੋ 6 ਦਿਨਾਂ 'ਚ ਕਿੰਨਾ ਹੋਇਆ ਵਾਧਾ

Read More
{}{}