Home >>Punjab

Punjab By Elections 2024: ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਿਰੀ ਦਿਨ, 20 ਨਵੰਬਰ ਨੂੰ ਹੋਣਗੀਆਂ ਚੋਣਾਂ

Punjab By Elections 2024: ਚਾਰ ਵਿਧਾਨ ਸਭਾ ਹਲਕਿਆਂ ’ਚ 45 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ਼ ਦੋ ਹੈ। ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਹਲਕੇ ਤੋਂ 14-14 ਉਮੀਦਵਾਰ ਮੈਦਾਨ ਵਿਚ ਹਨ ਜਦੋਂ ਕਿ ਬਰਨਾਲਾ ’ਚ 11 ਅਤੇ ਚੱਬੇਵਾਲ ’ਚ ਸਭ ਤੋਂ ਘੱਟ ਛੇ ਉਮੀਦਵਾਰ ਚੋਣ ਲੜ ਰਹੇ ਹਨ।  

Advertisement
Punjab By Elections 2024:  ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਪ੍ਰਚਾਰ ਦਾ ਅੱਜ ਆਖਿਰੀ ਦਿਨ, 20 ਨਵੰਬਰ ਨੂੰ ਹੋਣਗੀਆਂ ਚੋਣਾਂ
Riya Bawa|Updated: Nov 18, 2024, 09:24 AM IST
Share

Punjab By Elections 2024: ਪੰਜਾਬ ’ਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦਾ ਪ੍ਰਚਾਰ ਦਾ ਅੱਜ ਆਖਿਰੀ ਦਿਨ ਹੈ। ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ਇਸ ਦੇ ਨਾਲ ਹੀ ਅੱਜ ਸੋਮਵਾਰ ਨੂੰ ਜ਼ਿਮਨੀ ਚੋਣਾਂ ਲਈ ਪ੍ਰਚਾਰ ਬੰਦ ਹੋ ਜਾਵੇਗਾ ਅਤੇ 20 ਨਵੰਬਰ ਨੂੰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਚ ਵੋਟਾਂ ਪੈਣਗੀਆਂ। ਇਨ੍ਹਾਂ ਚਾਰੋਂ ਹਲਕਿਆਂ ਦੇ 6.96 ਲੱਖ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ।

ਸੂਬੇ ਦੇ ਰਾਜਸੀ ਇਤਿਹਾਸ ’ਚ ਇੱਕ ਦਫ਼ਾ ਪਹਿਲਾਂ 2019 ’ਚ ਅਮਰਿੰਦਰ ਸਰਕਾਰ ਸਮੇਂ ਚਾਰ ਵਿਧਾਨ ਸਭਾ ਸੀਟਾਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ ’ਚ ਜ਼ਿਮਨੀ ਚੋਣ ਹੋਈ ਸੀ। ‘ਆਪ’ ਲਈ ਮੌਜੂਦਾ ਸੀਟਾਂ ਵੱਕਾਰੀ ਹਨ ਜਦੋਂ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਗਿੱਦੜਬਾਹਾ ਸੀਟ ਸਭ ਤੋਂ ਅਹਿਮ ਹੈ ਜਿੱਥੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿਚ ਹੈ।

ਹਲਕਾ ਡੇਰਾ ਬਾਬਾ ਨਾਨਕ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਚੋਣ ਮੈਦਾਨ ਵਿਚ ਹੈ। ਸਭ ਤੋਂ ਦਿਲਚਸਪ ਮੁਕਾਬਲਾ ਬਰਨਾਲਾ ਦਾ ਬਣ ਗਿਆ ਹੈ ਜਿੱਥੋਂ ਦੀ ਚੋਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਲਈ ਸਭ ਤੋਂ ਅਹਿਮ ਹੈ। ਮੀਤ ਹੇਅਰ ਨੇ ਆਪਣੇ ਨੇੜਲੇ ਹਰਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਬਣਾਇਆ ਹੈ। ਇੱਥੋਂ ਬਾਗ਼ੀ ਉਮੀਦਵਾਰ ਗੁਰਦੀਪ ਸਿੰਘ ਬਾਠ ਨੇ ਸੱਤਾਧਾਰੀ ਧਿਰ ਦੀ ਖੇਡ ਵਿਗਾੜ ਰੱਖੀ ਹੈ।

ਇਹ ਵੀ ਪੜ੍ਹੋ:  Weather Update: ਪੰਜਾਬ 'ਚ ਧੁੰਦ ਦੀ ਚਿੱਟੀ ਚਾਦਰ ! ਸੜਕਾਂ ਉੱਤੇ ਘਟੀ ਵਿਜੀਬਿਲਟੀ; ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ 
 

ਜ਼ਿਮਨੀ ਚੋਣਾਂ ਵਿਚ ਪ੍ਰਚਾਰ ’ਚ ਜੁਟੇ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਚਾਰੋ ਹਲਕਿਆਂ ਵਿਚ ਪ੍ਰਚਾਰ ਕੀਤਾ ਹੈ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਹਲਕੇ ਵਿਚ ਕਈ-ਕਈ ਗੇੜੇ ਲਗਾ ਦਿੱਤੇ ਹਨ।  ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖ਼ੁਦ ਗਿੱਦੜਬਾਹਾ ਵਿਚ ਤੇ ਉਨ੍ਹਾਂ ਨੇ ਸਿਰਫ਼ ਇੱਕ ਦਿਨ ਬਰਨਾਲਾ ਹਲਕੇ ਵਿਚ ਪ੍ਰਚਾਰ ਕੀਤਾ ਹੈ।

ਕੁੱਲ 45 ਉਮੀਦਵਾਰ ਚੋਣ ਮੈਦਾਨ ’ਚ
ਚਾਰ ਵਿਧਾਨ ਸਭਾ ਹਲਕਿਆਂ ’ਚ 45 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ਼ ਦੋ ਹੈ। ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਹਲਕੇ ਤੋਂ 14-14 ਉਮੀਦਵਾਰ ਮੈਦਾਨ ਵਿਚ ਹਨ ਜਦੋਂ ਕਿ ਬਰਨਾਲਾ ’ਚ 11 ਅਤੇ ਚੱਬੇਵਾਲ ’ਚ ਸਭ ਤੋਂ ਘੱਟ ਛੇ ਉਮੀਦਵਾਰ ਚੋਣ ਲੜ ਰਹੇ ਹਨ। ਭਾਜਪਾ ਨੇ ਚਾਰੋਂ ਹਲਕਿਆਂ ’ਚ ਦਲ-ਬਦਲੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ‘ਆਪ’ ਨੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਕੁਮਾਰ ਨੂੰ ਚੱਬੇਵਾਲ ਤੋਂ ਟਿਕਟ ਦਿੱਤੀ ਹੈ।

Read More
{}{}