Home >>Punjab

Punjab Cabinet Meeting: ਨਵੀਂ ਆਬਕਾਰੀ ਨੀਤੀ, ਫਾਸਟ ਟ੍ਰੈਕ ਕੋਰਟ ਸਣੇ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ

Punjab Cabinet Meeting: ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਦੀ ਮੀਟਿੰਗ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲਿਆਂ ਉਪਰ ਮੋਹਰ ਲੱਗੀ।

Advertisement
Punjab Cabinet Meeting: ਨਵੀਂ ਆਬਕਾਰੀ ਨੀਤੀ, ਫਾਸਟ ਟ੍ਰੈਕ ਕੋਰਟ ਸਣੇ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ
Ravinder Singh|Updated: Mar 09, 2024, 01:42 PM IST
Share

Punjab Cabinet Meeting: ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਦੀ ਮੀਟਿੰਗ ਹੋਈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫ਼ੈਸਲਿਆਂ ਉਪਰ ਮੋਹਰ ਲੱਗੀ। ਬੈਠਕ ਮਗਰੋਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ।

ਇਸ ਦੌਰਾਨ ਚੀਮਾ ਨੇ ਦੱਸਿਆ ਕਿ ਕੈਬਨਿਟ ਅੰਦਰ ਵੱਡੇ ਵੱਡੇ ਫੈਸਲੇ ਲਏ ਗਏ। ਉਨ੍ਹਾਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਪੋਕਸੋ ਐਕਟ ਦੇ ਅਦਾਲਤਾਂ 'ਚ ਲੰਬਿਤ ਮਾਮਲਿਆਂ ਦੇ ਛੇਤੀ ਨਬੇੜੇ ਲਈ ਦੋ ਫਾਸਟ ਟਰੈਕ ਕੋਰਟ ਤਰਨਤਾਰਨ 'ਚ ਸੰਗਰੂਰ 'ਚ ਬਣਾਉਣ ਦਾ ਫੈਸਲਾ ਲਿਆ ਹੈ। ਬੱਚਿਆਂ ਨਾਲ ਜੋ ਅਪਰਾਧ ਹੁੰਦਾ ਉਸ ਲਈ ਜਲਦੀ ਤੋਂ ਜਲਦੀ ਇਨਸਾਫ ਮਿਲੇ ਉਸ ਲਈ ਇਹ ਅਦਾਲਤਾਂ ਕੰਮ ਕਰਨਗੀਆਂ।

ਇਨ੍ਹਾਂ ਅਦਾਲਤਾਂ ਵਿੱਚ 20 ਅਸਾਮੀਆਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਪੰਜਾਬ ਦੀਆਂ ਅਦਾਲਤਾਂ 'ਚ 3,842 ਪੋਸਟਾਂ ਨੂੰ ਰੈਗੂਲਰ ਕਰਨ ਦਾ ਵੀ ਅਹਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੰਜਾਬ 'ਚ 1300 ਡਾਕਟਰਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਲਿਆ ਗਿਆ ਹੈ। ਇਹ ਅਸਾਮੀਆਂ ਬਾਬਾ ਫ਼ਰੀਦ ਯੂਨੀਰਵਸਿਟੀ ਰਾਹੀਂ ਭਰੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਮਕਸਦ ਹੈ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ। ਗੁਰਦਾਸਪੁਰ 'ਚ 30 ਬੈੱਡਾਂ ਦਾ ਅਰਬਨ ਹਸਪਤਾਲ 'ਚ ਅਸਾਮੀਆਂ ਭਰੀਆਂ ਜਾਣਗੀਆਂ। ਸਾਲ 2024-25 ਲਈ ਨਵੀਂ ਐਕਸਾਈਜ਼ ਪਾਲਿਸੀ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਪਾਲਿਸੀ ਤਹਿਤ ਪੰਜਾਬ 'ਚ 10 ਹਜ਼ਾਰ ਕਰੋੜ ਦਾ ਰੈਵੀਨਿਊ ਜਨਰੇਟ ਕਰਨ ਦਾ ਟੀਚਾ ਮਿਥਿਆ ਗਿਆ ਹੈ। ਨਵੇਂ ਠੇਕਿਆਂ ਦੀ ਅਲਾਟਮੈਂਟ ਡਰਾਅ ਜ਼ਰੀਏ ਹੋਵੇਗੀ ਹਾਲਾਂਕਿ ਸ਼ਰਾਬ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ।

1300 ਡਾਕਟਰਾਂ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ। ਫੇਜ਼ ਵਾਈਸ ਇਹ ਪ੍ਰਕਿਰਿਆ ਹੋਵੇਗੀ। ਸਿਹਤ ਸਹੂਲਤਾਂ ਵਿੱਚ ਇਸ ਦਾ ਕਾਫੀ ਫਾਇਦਾ ਹੋਵੇਗਾ। ਬਾਬਾ ਫ਼ਰੀਦ ਯੂਨੀਵਰਸਿਟੀ ਦੇ ਜ਼ਰੀਏ ਇਹ ਭਰਤੀ ਹੋਵੇਗੀ। ਗੁਰਦਾਸਪੁਰ ਵਿੱਚ ਅਰਬਨ ਹਸਪਤਾਲ 'ਚ 20 ਨਵੀਂਆਂ ਆਸਾਮੀਆਂ ਨੂੰ ਹਰੀ ਝੰਡੀ ਦਿੱਤੀ ਹੈ।

ਵਪਾਰੀਆਂ ਦੀ ਮੰਗ ਸੀ ਕੀ ਆਯੂਸ਼ਮਾਨ ਬੀਮਾਂ ਯੋਜਨਾ ਤਹਿਤ ਬੀਮੇ ਦੀ ਰਕਮ 2 ਕਰੋੜ ਕੀਤੀ ਜਾਵੇ, ਉਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਦੇ ਡਿਵੈਲਪਰ ਨੂੰ 1.5 ਸਾਲ ਦਾ ਹੋਰ ਮੌਕਾ ਦਿੱਤਾ ਗਿਆ ਕੀ ਤੁਸੀਂ ਤਿੰਨ ਕਿਸ਼ਤਾਂ ਰਾਹੀਂ ਐਕਸਟਰਨਲ ਡਿਵੈਲਪਮੈਂਟ ਚਾਰਜ ਜਮਾਂ ਕਰਵਾ ਸਕਦੇ ਹੋ। OTS ਦੇ ਸਮਾਂ ਵਧਾਉਣ ਦੀ ਮੰਗ ਸੀ ਉਸ ਦਾ ਅਸੀਂ 30 ਜੂਨ ਤੱਕ ਸਮਾਂ ਵਧਾਇਆ ਹੈ।

OTS 1: ਵਿੱਚ 4 ਕਰੋੜ ਰੁਪਏ
OTS 2 : 4.95 ਕਰੋੜ ਰੁਪਏ
OTS 3: 47.50 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਹਨ।
ਇਸ ਸਰਕਾਰ ਦੀ ਤੀਜੀ ਆਬਕਾਰੀ ਨੀਤੀ ਲਿਆਂਦੀ ਗਈ ਹੈ। ਇਸ ਨੀਤੀ ਨਾਲ 10 ਹਜ਼ਾਰ ਕਰੋੜ ਤੋਂ ਵੱਧ ਦਾ ਮਾਲੀਆ ਸਰਕਾਰ ਨੂੰ ਮਿਲੇਗਾ।
ਕਾਂਗਰਸ ਸਰਕਾਰ ਸਮੇਂ ਮਾਲੀਆਂ 6000 ਕਰੋੜ ਤੱਕ ਦਾ ਸੀ, ਡਰਾਅ ਰਾਹੀਂ ਇਸ ਵਾਰ ਠੇਕਿਆਂ ਦੀ ਅਲਾਟਮੈਂਟ ਹੋਵੇਗੀ।

ਇਹ ਵੀ ਪੜ੍ਹੋ : Punjab Robbery News: ਬੇਖੌਫ਼ ਚੋਰਾਂ ਨੇ ਮੰਦਰ ਦੀ ਗੋਲਕ ਤੋੜ ਚੋਰੀ ਕੀਤੀ ਮਾਇਆ, ਘਟਨਾ CCTV 'ਚ ਕੈਦ

Read More
{}{}