Home >>Punjab

Arvind Kejriwal News: ਕੇਜਰੀਵਾਲ ਨੂੰ ਤਿਹਾੜ ਜੇਲ੍ਹ ਮਿਲਣ ਜਾਣਗੇ CM ਮਾਨ, ਨਹੀਂ ਮਿਲੇਗਾ ਕੋਈ VIP ਟ੍ਰੀਟਮੈਂਟ

 Bhagwant Mann to Meet CM Arvind Kejriwal: ਸ਼ੁੱਕਰਵਾਰ ਨੂੰ ਤਿਹਾੜ ਜੇਲ 'ਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਮੁਲਾਕਾਤ ਨੂੰ ਲੈ ਕੇ ਮੀਟਿੰਗ ਹੋਈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਤਿਹਾੜ ਜੇਲ੍ਹ ਵਿੱਚ ਕੇਜਰੀਵਾਲ ਨੂੰ ਮਿਲਣ ਜਾ ਰਹੇ ਹਨ।  

Advertisement
Arvind Kejriwal News: ਕੇਜਰੀਵਾਲ ਨੂੰ ਤਿਹਾੜ ਜੇਲ੍ਹ ਮਿਲਣ ਜਾਣਗੇ CM ਮਾਨ, ਨਹੀਂ ਮਿਲੇਗਾ ਕੋਈ VIP ਟ੍ਰੀਟਮੈਂਟ
Riya Bawa|Updated: Apr 15, 2024, 08:07 AM IST
Share

CM Mann will go to Tihar Jail to meet Kejriwal news in punjabi: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਤਿਹਾੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ‘ਮੁਲਕਾਤ ਜੰਗਲਾ’ ਦੇ ਅੰਦਰ ਸਖ਼ਤ ਸੁਰੱਖਿਆ ਹੇਠ ਦੁਪਹਿਰ ਬਾਅਦ ਹੋਵੇਗੀ ਕਿਉਂਕਿ ਮਾਨ ਕੋਲ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ।

'ਮੁਲਕਾਤ ਜੰਗਲਾ' ਇਕ ਲੋਹੇ ਦਾ ਜਾਲ ਹੈ ਜਿਸ ਵਿਚ ਮੁਲਾਕਾਤੀ ਅਤੇ ਕੈਦੀ ਆਹਮੋ-ਸਾਹਮਣੇ ਬੈਠ ਸਕਦੇ ਹਨ ਅਤੇ ਇਕ ਦੂਜੇ ਨਾਲ ਗੱਲ ਕਰ ਸਕਦੇ ਹਨ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਉਨ੍ਹਾਂ ਦੇ ਸਾਬਕਾ ਨਿੱਜੀ ਸਕੱਤਰ ਰਿਸ਼ਵ ਕੁਮਾਰ ਤਿੰਨ ਵਾਰ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲਣ ਜਾ ਚੁੱਕੇ ਹਨ।

ਇਹ ਵੀ ਪੜ੍ਹੋ: Arvind Kejriwal News:ਕੇਜਰੀਵਾਲ ਨੂੰ ਝਟਕਾ, ਸੁਪਰੀਮ ਕੋਰਟ ਨਹੀਂ ਕਰੇਗੀ ਸੁਣਵਾਈ, ਇਕ ਹਫ਼ਤਾ ਕਰਨਾ ਪਵੇਗਾ ਇੰਤਜ਼ਾਰ

 

ਦਰਅਸਲ ਜੇਲ੍ਹ ਪ੍ਰਸ਼ਾਸਨ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਦੀ ਮੁਲਾਕਾਤ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦਿੱਲੀ ਪੁਲਿਸ ਸੁਰੱਖਿਆ ਯੂਨਿਟ ਅਤੇ ਪੰਜਾਬ ਪੁਲਿਸ ਨੇ ਤਿਹਾੜ ਜੇਲ੍ਹ ਵਿੱਚ ਸੁਰੱਖਿਆ ਸਮੀਖਿਆ ਕੀਤੀ। ਤਿਹਾੜ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਹਫ਼ਤੇ 15 ਅਪ੍ਰੈਲ ਨੂੰ ਮੁਲਾਕਾਤ ਲਈ ਜੇਲ੍ਹ ਆ ਸਕਦੇ ਹਨ।

ਇਹ ਵੀ ਪੜ੍ਹੋ: Arvind Kejriwal News: ਕੇਜਰੀਵਾਲ ਦੀ ਪਟੀਸ਼ਨ 'ਤੇ 15 ਅਪ੍ਰੈਲ ਨੂੰ ਹੋਵੇਗੀ ਸੁਣਵਾਈ; SC 'ਚ ਸੁਣਵਾਈ ਹੋਈ ਲਿਸਟ
 

 

Read More
{}{}