Home >>Punjab

Amritsar Weather Update: ਪੰਜਾਬ ਅੰਦਰ ਮੌਸਮ ਨੇ ਬਦਲੀ ਕਰਵਟ, ਪਹਿਲੀ ਸੰਘਣੀ ਧੁੰਦ 'ਚ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਨਜ਼ਾਰਾ

 Weather Update: ਪਹਿਲੇ ਦਿਨ ਦੀ ਸੰਘਣੀ ਧੁੰਦ ਨੇ ਸੜਕਾਂ ਤੇ ਆਉਣ ਜਾਣ ਵਾਲੇ ਰਾਹਗੀਰਾਂ ਦੀ ਵਧਾਈ ਚਿੰਤਾ। ਸੰਘਣੀ ਧੁੰਦ ਤੇ ਚਲਦੇ ਸੜਕਾਂ ਉੱਪਰ ਹੌਲੀ ਰਫਤਾਰ ਵਿੱਚ ਚੱਲ ਰਹੇ ਵਾਹਣ। ਸਕੂਲ ਜਾਣ ਵਾਲੇ ਬੱਚੇ ਵੀ ਠੰਡ ਤੋਂ ਹੋ ਰਹੇ ਪਰੇਸ਼ਾਨ  

Advertisement
Amritsar Weather Update: ਪੰਜਾਬ ਅੰਦਰ ਮੌਸਮ ਨੇ ਬਦਲੀ ਕਰਵਟ, ਪਹਿਲੀ ਸੰਘਣੀ ਧੁੰਦ 'ਚ ਵੇਖੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਨਜ਼ਾਰਾ
Riya Bawa|Updated: Nov 09, 2024, 10:31 AM IST
Share

Amritsar Weather Update: ਪੰਜਾਬ ਅੰਦਰ ਮੌਸਮ ਨੇ ਕਰਵਟ ਬਦਲੀ ਹੈ, ਉੱਥੇ ਹੀ ਪੰਜਾਬ ਵਿੱਚ ਅੱਜ ਸਰਦੀ ਦੀ ਪਹਿਲੀ ਸੰਘਣੀ ਧੁੰਦ ਨੇ ਦਸਤਕ ਦਿੱਤੀ ਹੈ। ਸੜਕਾਂ ਉੱਪਰ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਉਥੇ ਹੀ ਸੜਕਾਂ ਉੱਪਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਸੰਘਣੀ ਧੁੰਦ ਕਰਕੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਦੇ ਚਲਦੇ ਰਾਹਗੀਰ ਆਪਣੇ ਵਾਹਨਾਂ ਉੱਪਰ ਬਹੁਤ ਹੀ ਹੌਲੀ ਰਫ਼ਤਾਰ ਵਿੱਚ ਜਾ ਰਹੇ ਹਨ ਅਤੇ ਉਥੇ ਹੀ ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰੇ, ਇਸ ਕਰਕੇ ਲੋਕ ਬਿਲਕੁਲ ਹੌਲੀ ਰਫ਼ਤਾਰ ਵਿੱਚ ਆਪਣੀ ਮੰਜ਼ਿਲਾਂ ਵੱਲ ਜਾ ਰਹੇ ਹਨ। ਉੱਥੇ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸੰਘਣੀ ਧੁੰਦ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਠੰਡ ਦੇ ਚਲਦੇ ਬੱਚੇ ਵੀ ਠਰੂ- ਠਰੂ ਕਰ ਰਹੇ ਹਨ।

ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ
ਅੰਮ੍ਰਿਤਸਰ ਵਿਖੇ ਠੰਡ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਭਾਰੀ ਧੁੰਦ ਪਈ ਹੈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ ਹਨ। ਕੋਹਰੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੁੰਦ 'ਚ ਢੱਕਿਆ ਨਜ਼ਰ ਆਇਆ ਹੈ। ਸ਼ਰਧਾਲੂਆਂ ਦੀ ਆਸਥਾ 'ਤੇ ਠੰਢ ਦਾ ਕੋਈ ਅਸਰ ਨਹੀਂ ਹੋਇਆ। ਗੁਰੂ ਘਰ ਦੀ ਆਸਥਾ ਠੰਡ ਉੱਤੇ ਭਾਰੀ ਪੈ ਰਹੀ ਹੈ। ਦੇਸ਼- ਵਿਦੇਸ਼ ਤੋਂ ਸ਼ਰਧਾਲੂ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਹੰਚ ਰਹੇ ਹਨ।

ਇਹ ਵੀ ਪੜ੍ਹੋ: Navjot Sidhu Visit: ਨਵਜੋਤ ਸਿੱਧੂ ਦਾ ਪਾਕਿਸਤਾਨ ਜਾਣ ਦਾ ਪਲਾਨ ਮੁਲਤਵੀ! ਸ੍ਰੀ ਕਰਤਾਰਪੁਰ ਸਾਹਿਬ ਟੇਕਣਾ ਸੀ ਮੱਥਾ

ਅੱਤ ਦੀ ਧੁੰਦ ਦਾ ਅਸਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਖੇ ਵੀ ਦੇਖਣ ਨੂੰ ਮਿਲਿਆ। ਤੁਸੀਂ ਤਸਵੀਰਾਂ ‘ਚ ਦੇਖ ਸਕਦੇ ਹੋ ਕਿ ਧੁੰਦ ਦੇ ਵਿਚਾਲੇ ਵੀ ਸ੍ਰੀ ਦਰਬਾਰ ਸਾਹਿਬ ਦਾ ਮਨਮੋਹਕ ਨਜ਼ਾਰਾ ਆਪਣੇ ਆਪ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸੰਗਤਾਂ
ਵੀ ਸ਼ਰਧਾ ਭਾਵਨਾ ਦੇ ਸਦਕਾ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਸ੍ਰੀ ਦਰਬਾਰ ਸਾਹਿਬ ਪਹੁੰਚੀਆਂ ਹਨ।

ਇਹ ਵੀ ਪੜ੍ਹੋ:  Punjab Weather: ਪੰਜਾਬ ਦੇ 5 ਸ਼ਹਿਰਾਂ 'ਚ 200 ਤੋਂ ਵੱਧ AQI! ਖੁਸ਼ਕ ਰਹੇਗਾ ਮੌਸਮ; ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
 

 

 

Read More
{}{}