Punjab News: ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ੇ ਨੂੰ ਠੱਲ ਪਾਉਣ ਲਈ ਤਰ੍ਹਾਂ- ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਜਿਸ ਵਿੱਚ ਬਠਿੰਡਾ ਦੇ ਆਰਟੀਆਈ ਐਕਟੀਵੇਟਸ ਸਮਾਜ ਸੇਵੀ ਹਰਮਿਲਾਪ ਗਰੇਵਾਲ ਨੇ ਇੱਕ ਲਿਖਤੀ ਸੁਝਾਅ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ। ਜੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਿੱਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਿੱਥੇ ਅਸਲੇ ਦੇ ਲਾਈਸੰਸ ਬਣਾਉਣ ਜਾਂ ਰਿਨਿਊ ਕਰਾਉਣ ਲਈ ਡੋਪ ਟੈਸਟ ਕਰਵਾਇਆ ਜਾਂਦਾ ਹੈ। ਉੱਥੇ ਹੀ ਨਵੇਂ ਡਰਾਈਵਿੰਗ ਲਾਈਸੰਸ ਬਣਾਉਣ ਦੇ ਲਈ ਡੋਪ ਟੈਸਟ ਜਰੂਰੀ ਕਰ ਦੇਣਾ ਚਾਹੀਦਾ ਹੈ। ਜਿਸ ਨਾਲ ਨੌਜਵਾਨ ਪੀੜੀ ਜਿਸ ਨੇ ਵੀ ਆਪਣਾ ਡਰਾਈਵਿੰਗ ਲਾਈਸੈਂਸ ਬਣਾਉਣਾ ਹੈ ਉਸ ਨੂੰ ਇਸ ਦਾ ਡਰ ਰਹੇਗਾ ਅਤੇ ਨਸ਼ੇ ਵੱਲ ਨਹੀਂ ਜਾਵੇਗਾ।
ਉਨ੍ਹਾਂ ਨੇ ਇਸ ਵਿੱਚ ਇਹ ਵੀ ਲਿਖਿਆ ਕਿ ਅਫੀਮ, ਭੁੱਕੀ, ਗਾਂਜਾ ਆਦਿ ਵਰਗੇ ਨਸ਼ੇ ਇਸ ਡੋਪ ਟੈਸਟ ਵਿੱਚ ਨਹੀਂ ਹੋਣੇ ਚਾਹੀਦੇ ਸਿਰਫ ਸੰਥੈਟਿਕ ਡਰੱਗਸ ਹੀ ਇਸ ਵਿੱਚ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ। ਜਿਸ ਦੇ ਨਾਲ 70% ਦੇ ਕਰੀਬ ਪੰਜਾਬ ਵਿੱਚ ਨੌਜਵਾਨ ਨਸ਼ੇ ਤੋਂ ਪਾਸੇ ਹਟ ਜਾਣਗੇ। ਉਨ੍ਹਾਂ ਨੇ ਇਹ ਵੀ ਸੁਝਾਅ ਰੱਖਿਆ ਕਿ ਜਿਸ ਤਰ੍ਹਾਂ ਕਰੋਨਾ ਕਾਲ ਦੇ ਵਿੱਚ ਸਰਕਾਰ ਵੱਲੋਂ ਕਰੋਨਾ ਵੇਰੀਅਰਸ ਰੱਖੇ ਸੀ।
ਇਹ ਵੀ ਪੜ੍ਹੋ: Hoshiarpur News: ਦਲ ਖ਼ਾਲਸਾ ਨੇ ਹਿਮਾਚਲ ਦੀਆਂ ਬੱਸਾਂ ਤੇ ਗੱਡੀਆਂ ਉਤੇ ਸੰਤ ਭਿੰਡਰਾਂਵਾਲੇ ਦੇ ਲਗਾਏ ਪੋਸਟਰ
ਉਸੇ ਤਰ੍ਹਾਂ ਨਵੇਂ ਮੁੰਡਿਆਂ ਨੂੰ ਰੱਖ ਕੇ ਟੈਸਟ ਤੇਜੀ ਨਾਲ ਕਰਵਾਏ ਜਾਣ, ਇਸ ਦੇ ਨਾਲ ਹੀ ਉਨ੍ਹਾਂ ਨੂੰ ਕੰਮ ਮਿਲ ਜਾਵੇਗਾ ਅਤੇ ਨਾਲੇ ਇਕ ਕਰੋੜ ਤੋਂ ਵੱਧ ਡਰਾਈਵਿੰਗ ਲਾਈਸੰਸ ਜੋ ਨਵੇਂ ਅਤੇ ਰੀਨਿਊ ਹੁੰਦੇ ਹਨ। ਉਹ ਜਲਦੀ ਹੋ ਜਾਣਗੇ ਜਿਸ ਨਾਲ ਸਰਕਾਰ ਦਾ ਖਰਚਾ ਘੱਟ ਅਤੇ ਮੁਨਾਫਾ ਨਸ਼ਾ ਰੋਕਣ ਵਿੱਚ ਵੱਡੀ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੈਨੂੰ ਇਨ੍ਹਾਂ ਦੀ ਇਹ ਸੁਝਾਅ ਵਧੀਆ ਲੱਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੇਂ ਡਰਾਵਿੰਗ ਲਾਈਸੰਸ ਬਣਾਉਣ ਲਈ ਆਪਣੇ ਲੈਵਲ 'ਤੇ ਸ਼ੁਰੂ ਕਰਨ ਦੀ ਕੋਸ਼ਿਸ਼ ਕਰੀਏ ਅਤੇ ਇਹ ਅਪੀਲ ਸਰਕਾਰ ਨੂੰ ਭੇਜ ਦਿੱਤੀ ਹੈ ਅਗਰ ਸਰਕਾਰ ਮਨਜ਼ੂਰ ਕਰ ਦਿੰਦੀ ਹੈ ਤਾਂ ਵਧੀਆ ਹੋਵੇਗਾ।
ਇਹ ਵੀ ਪੜ੍ਹੋ: ਹੋਲਾ ਮਹੱਲਾ ਤੋਂ ਪਰਤ ਰਹੇ ਬਾਈਕ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ; ਲੜਕੀ ਦੀ ਮੌਤ