Home >>Punjab

Punjab Elections 2024: ਸਮਰਾਲਾ 'ਚ AAP ਨੂੰ ਵੱਡਾ ਹੁੰਗਾਰਾ, ਮਨਮੋਹਨ ਖੇੜਾ ਸਮੇਤ 30 ਤੋਂ ਵੱਧ ਆਪ 'ਚ ਸ਼ਾਮਿਲ

Punjab lok sabha Elections 2024: ਹਲਕਾ ਸਮਰਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋ ਪੰਜਾਬ ਕਾਂਗਰਸ ਪਾਰਟੀ ਵਿੱਚ ਉਪ ਚੇਅਰਮੈਨ ਰਹਿ ਚੁੱਕੇ 70 ਸਾਲਾ ਤੋਂ ਕਾਂਗਰਸੀ ਪਰਿਵਾਰ   

Advertisement
Punjab Elections 2024: ਸਮਰਾਲਾ 'ਚ AAP ਨੂੰ ਵੱਡਾ ਹੁੰਗਾਰਾ, ਮਨਮੋਹਨ ਖੇੜਾ ਸਮੇਤ 30 ਤੋਂ ਵੱਧ ਆਪ 'ਚ ਸ਼ਾਮਿਲ
Riya Bawa|Updated: May 13, 2024, 09:42 AM IST
Share

Punjab lok sabha Elections 2024/ਵਰੁਣ ਕੌਸ਼ਲ:  ਸਮਰਾਲਾ ਵਿੱਚ ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਦੇ ਉਪ ਚੇਅਰਮੈਨ ਰਹਿ ਚੁੱਕੇ 70 ਸਾਲਾਂ ਤੋਂ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਸਗੋਂ ਅਕਾਲੀ ਦਲ ਵਿੱਚ ਜਨਰਲ ਸਕੱਤਰ ਰਹਿ ਚੁੱਕੇ ਮਨਮੋਹਨ ਸਿੰਘ ਖੇੜਾ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਲਕਾ ਸਮਰਾਲਾ ਵਿੱਚ ਆਮ ਆਦਮੀ ਪਾਰਟੀ ਨੂੰ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਇੱਥੇ ਹੀ ਬਸ ਨਹੀਂ ਸਗੋਂ 30 ਤੋਂ ਜ਼ਿਆਦਾ ਪਰਿਵਾਰ ਜਿਸ ਵਿੱਚ ਸਰਪੰਚ ਪੰਚ ਸ਼ਾਮਿਲ ਹਨ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ।

ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਹਲਕਾ ਸਮਰਾਲਾ ਦਾ ਇਹ ਬਹੁਤ ਵੱਡਾ ਪਰਿਵਾਰ ਹੈ ਜੋ ਅੱਜ ਸਾਡੇ ਨਾਲ ਤੁਰਿਆ ਹੈ ਕਿਉਂਕਿ ਇਹਨਾਂ ਦਾ ਸਿਆਸਤ ਵਿੱਚ ਬਹੁਤ ਵੱਡਾ ਤਜਰਬਾ ਹੈ ਜੋ ਅੱਜ ਮੇਰੇ ਨਾਲ ਜੁੜੇ ਹਨ। ਅੱਜ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿਉਂਕਿ ਮੇਰਾ ਪਰਿਵਾਰ ਹੋਰ ਵੱਡਾ ਹੋ ਗਿਆ। ਹਲਕਾ ਵਿਧਾਇਕ ਨੇ ਸੁਖਬੀਰ ਬਾਦਲ ਤੇ ਤੰਜ ਕਸਦੇ ਕਿਹਾ ਕਿ ਸੁਖਬੀਰ ਬਾਦਲ ਹੁਣ ਤੱਕ ਗਾਇਬ ਰਿਹਾ ਤੇ ਹੁਣ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਪ੍ਰੰਤੂ ਇਹ ਸ਼ਕਲ ਦਿਖਾਓ ਯਾਤਰਾ ਕਰਕੇ ਉਸ ਨੂੰ ਕੁਝ ਵੀ ਹਾਸਲ ਨਹੀਂ ਹੋਏਗਾ। ਅੱਜ ਮੇਰੇ ਹਲਕੇ ਦੇ ਲੋਕ ਉਨਾਂ ਨਾਲ ਉਹੋ ਜਿਹਾ ਇਹ ਵਰਤਾਓ ਕਰਨਗੇ ਜਿਹੋ ਜਿਹਾ ਉਹਨਾਂ ਨੇ ਮੇਰੇ ਹਲਕੇ ਨਾਲ ਕੀਤਾ ਸੀ।

ਇਹ ਵੀ ਪੜ੍ਹੋ: Punjab Lok sabha Elections: ਕੋਟਕਪੂਰਾ ਵਿਖੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕਰਮਜੀਤ ਅਨਮੋਲ ਨੇ ਕੀਤਾ ਚੋਣ ਪ੍ਰਚਾਰ

ਉੱਥੇ ਹੀ ਪਾਰਟੀ ਵਿੱਚ ਸ਼ਾਮਿਲ ਹੋਏ 70 ਸਾਲ ਤੋਂ ਕਾਂਗਰਸੀ ਪਰਿਵਾਰ ਸੋਹਣ ਲਾਲ ਸ਼ੇਰਪੁਰੀ ਕਾਂਗਰਸ ਪਾਰਟੀ ਵਿੱਚ ਉਪ ਚੇਅਰਮੈਨ ਰਹਿ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਕਾਂਗਰਸ ਸਰਕਾਰ ਹੁਣ ਤੱਕ ਨਹੀਂ ਕਰ ਸਕੀ ਉਹ ਭਗਵੰਤ ਮਾਨ ਸਿੰਘ ਦੀ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ ਕਰ ਦਿੱਤਾ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਅਸੀਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ।

ਅਕਾਲੀ ਦਲ ਵਿੱਚ ਜਰਨਲ ਸਕੱਤਰ ਰਹਿ ਚੁੱਕੇ ਮਨਮੋਹਨ ਸਿੰਘ ਖੇੜਾ ਨੇ ਦੱਸਿਆ ਕਿ ਭਗਵੰਤ ਮਾਨ ਸਿੰਘ ਦੀ ਸਰਕਾਰ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ ।

 

Read More
{}{}