Home >>Punjab

Punjab Paddy: ਪੰਜਾਬ ਅੰਦਰ ਅੱਜ ਤੋਂ ਕਿਸਾਨ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ, ਜਾਣੋ ਕੀ-ਕੀ ਹੈ ਵਿਸ਼ੇਸ਼ ਹਦਾਇਤਾਂ

Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਐਲਾਨ ਬੀਤੇ ਦਿਨੀ ਹੋਇਆ ਸੀ ਜਿਸ ਮੁਤਾਬਿਕ ਅੱਜ ਤੋਂ 15 ਮਈ ਤੋਂ ਸਿੱਧੀ ਬਿਜਾਈ ਸ਼ਰੂ ਹੋਵੇਗੀ।   

Advertisement
Punjab Paddy: ਪੰਜਾਬ ਅੰਦਰ ਅੱਜ ਤੋਂ ਕਿਸਾਨ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ, ਜਾਣੋ ਕੀ-ਕੀ ਹੈ ਵਿਸ਼ੇਸ਼ ਹਦਾਇਤਾਂ
Riya Bawa|Updated: May 15, 2024, 08:27 AM IST
Share

 Paddy Sowing In Punjab: ਸਰਕਾਰ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ। ਅੱਜ ਤੋਂ ਪੰਜਾਬ ਵਿੱਚ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਸਕਣਗੇ। ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵਿਸ਼ੇਸ਼ ਹਦਾਇਤਾਂਜਾਰੀ ਕੀਤੀਆਂ। ਪੰਜਾਬ ਅਤੇ ਕਿਸਾਨ ਭਲਾਈ ਵਿਭਾਗ ਨੇ ਇੱਕ ਅਰਧ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕਰਨ ਦੀ ਹਦਾਇਤ ਕੀਤੀ ਹੈ। 

ਇਹ ਸੰਕੇਤ ਦਿੱਤਾ ਗਿਆ ਹੈ ਕਿ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਫਾਜ਼ਿਲਕਾ, ਬਠਿੰਡਾ ਅਤੇ ਫਿਰੋਜ਼ਪੁਰ ਦੇ ਖੇਤਰਾਂ ਦੇ ਕਿਸਾਨ 11 ਜੂਨ ਤੋਂ ਝੋਨੇ ਦੀ ਬਿਜਾਈ ਕਰ ਸਕਣਗੇ। ਇਸ ਦੇ ਨਾਲ ਹੀ ਸਰਹੱਦ ਪਾਰ ਦੇ ਕਿਸਾਨ ਵੀ 11 ਜੂਨ ਨੂੰ ਝੋਨੇ ਦੀ ਬਿਜਾਈ ਕਰ ਸਕਣਗੇ। ਬਾਕੀ ਜ਼ਿਲ੍ਹਿਆਂ ਦੇ ਕਿਸਾਨ 15 ਜੂਨ ਤੋਂ ਝੋਨੇ ਦੀ ਬਿਜਾਈ  (Paddy Sowing In Punjab) ਕਰ ਸਕਣਗੇ।

ਇਹ ਵੀ ਪੜ੍ਹੋ: Punjab Paddy: ਪੰਜਾਬ ਅੰਦਰ ਝੋਨਾ ਲੱਗਣ ਦੀ ਤਰੀਕਾਂ ਦਾ ਹੋਇਆ ਐਲਾਨ, 15 ਮਈ ਤੋਂ ਸਿੱਧੀ ਬਿਜਾਈ ਹੋਵੇਗੀ ਸ਼ਰੂ

ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ 31 ਮਈ ਤੱਕ ਸਿੱਧੀ ਬਿਜਾਈ ਹੋਵੇਗੀ। ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਦਿਨ ਵਿਚ  8 ਘੰਟੇ ਤੱਕ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਕਣਕ ਦੀ ਵਾਢੀ ਤੋਂ ਬਾਅਦ ਸੂਬੇ 'ਚ ਝੋਨੇ ਦਾ ਸੀਜਨ ਸ਼ੁਰੂ ਹੋ ਗਿਆ ਹੈ।  ਇਸ ਦੇ ਚੱਲਦੇ  ਬੀਤੇ ਦਿਨੀ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਸਮੇਤ ਰਵਾਇਤੀ ਲੁਆਈ ਦੀਆਂ ਤਰੀਕਾਂ ਜਾਰੀ ਕਰ ਦਿਤੀਆਂ ਗਈਆਂ ਸਨ। ਪੱਤਰ ਦੀਆਂ ਤਰੀਕਾਂ ਮੁਤਾਬਿਕ ਸੂਬੇ ਅੰਦਰ ਝੋਨੇ ਦੀ ਰਵਾਇਤੀ ਲੁਆਈ ਦੋ ਪੜਾਵਾਂ ’ਚ ਹੋਵੇਗੀ ਅਤੇ ਇਸ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

Read More
{}{}