Public holiday News: ਭਲਕੇ ਯਾਨੀ ਬੁੱਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਰਾਮ ਨੌਮੀ ਦੇ ਤਿਉਹਾਰ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਸਰਕਾਰੀ ਅਦਾਰੇ, ਸਕੂਲ, ਕਾਲਜ ਅਤੇ ਹੋਰ ਅਦਾਰੇ ਬੰਦ ਰਹਿਣਗੇ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਾਲ ਹੀ ਹੁਕਮਾਂ ਦੀ ਕਾਪੀ ਸਾਰੇ ਜ਼ਿਲ੍ਹਿਆਂ ਨੂੰ ਭੇਜ ਦਿੱਤੀ ਗਈ ਹੈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ 21 ਅਪ੍ਰੈਲ ਨੂੰ ਮਹਾਵੀਰ ਜੈਅੰਤੀ ਦੀ ਛੁੱਟੀ ਹੋਵੇਗੀ ਪਰ ਉਸ ਦਿਨ ਐਤਵਾਰ ਹੈ। ਯਾਦ ਰਹੇ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਛੁੱਟੀਆਂ ਦਾ ਕੈਲੰਡਰ ਐਲਾਨਿਆ ਜਾਂਦਾ ਹੈ। ਹਾਲਾਂਕਿ ਆਖਰੀ ਸਮੇਂ 'ਤੇ ਕੁਝ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ।
ਕਾਬਿਲੇਗੌਰ ਹੈ ਕਿ ਜਿਥੇ ਪੰਜਾਬ ਵਿੱਚ ਰਾਮ ਨੌਮੀ ਦੇ ਤਿਉਹਾਰ ਨੂੰ ਸਮਰਪਿਤ ਧਾਰਮਿਕ ਸਮਾਰੋਹ ਕਰਵਾਏ ਜਾਣਗੇ ਉਥੇ ਦੇਸ਼ ਵਿੱਚ ਰਾਮ ਨੌਮੀ ਉਤੇ ਰੌਣਕਾਂ ਹਨ।
ਚੇਤ ਨਰਾਤਿਆਂ ਦੇ ਆਖ਼ਰੀ ਦਿਨ ਅਤੇ ਰਾਮ ਨੌਮੀ ਦੇ ਮੌਕੇ ਤੋਂ ਪਹਿਲਾਂ ਅਯੁੱਧਿਆ ਵਿਚ ਰਾਮ ਜਨਮਭੂਮੀ ਮੰਦਰ 'ਚ ਸ਼ਾਨਦਾਰ ਜਸ਼ਨਾਂ ਲਈ ਤਿਆਰ ਹੋ ਗਿਆ ਹੈ। ਰਾਮ ਲੱਲਾ ਨੂੰ 56 ਤਰ੍ਹਾਂ ਦੇ ਭੋਗ ਪ੍ਰਸਾਦ ਚੜ੍ਹਾਏ ਜਾਣਗੇ। ਰਾਮ ਜਨਮਭੂਮੀ ਮੰਦਰ ਦੇ ਮੁੱਖ ਪੁਜਾਰੀ ਨੇ ਦੱਸਿਆ ਕਿ ਰਾਮ ਨੌਮੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਈ ਜਾਵੇਗੀ। ਸਾਰੇ ਪ੍ਰਬੰਧ ਟਰੱਸਟ ਵੱਲੋਂ ਕੀਤੇ ਜਾ ਰਹੇ ਹਨ। ਟਰੱਸਟ ਵੱਲੋਂ ਸਜਾਵਟ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਮੁੱਖ ਪੁਜਾਰੀ ਨੇ ਵੀ ਇਨ੍ਹਾਂ ਸਮਾਗਮਾਂ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਕਿਉਂਕਿ ਇਹ 'ਪ੍ਰਾਣ ਪ੍ਰਤਿਸ਼ਠਾ' ਸਮਾਗਮ ਤੋਂ ਬਾਅਦ ਪਹਿਲੀ ਵਾਰ ਹੋ ਰਹੇ ਹਨ।
ਇਹ ਵੀ ਪੜ੍ਹੋ : Punjab Bjp Candidate List 2024: ਬੀਜੇਪੀ ਵੱਲੋਂ ਲੋਕ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਪਰਮਪਾਲ ਕੌਰ ਨੂੰ ਦਿੱਤੀ ਟਿਕਟ
ਇਸ ਮੌਕੇ ਦੁਪਹਿਰ 12:16 ਵਜੇ ਪੰਜ ਮਿੰਟ ਲਈ ਭਗਵਾਨ ਰਾਮ ਦਾ ਸੂਰਜ ਅਭਿਸ਼ੇਕ ਵੀ ਹੋਵੇਗਾ। ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਰਾਮ ਨੌਮੀ 'ਤੇ ਦੁਪਹਿਰ 12:16 'ਤੇ ਲਗਭਗ 5 ਮਿੰਟ ਲਈ ਸੂਰਜ ਦੀਆਂ ਕਿਰਨਾਂ ਭਗਵਾਨ ਰਾਮ ਲੱਲਾ ਦੇ ਮੱਥੇ 'ਤੇ ਪੈਣਗੀਆਂ, ਜਿਸ ਲਈ ਮਹੱਤਵਪੂਰਨ ਤਕਨੀਕੀ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : Jasbir Singh Dimpa News: ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਤੋਂ ਨਹੀਂ ਲੜਨਗੇ ਲੋਕ ਸਭਾ ਚੋਣ, ਜਾਣੋ ਕਾਰਨ