Home >>Punjab

DSP Gursher Sandhu: ਪੰਜਾਬ ਸਰਕਾਰ ਨੇ PPS ਅਧਿਕਾਰੀ ਗੁਰਸ਼ੇਰ ਸੰਧੂ ਨੂੰ ਨੌਕਰੀ ਤੋਂ ਕੀਤਾ ਬਰਖਾਸਤ

DSP Gursher Sandhu: ਗੁਰਸ਼ੇਰ ਸਿੰਘ ਸੰਧੂ ਉੱਤੇ ਦੁਰਵਿਵਹਾਰ, ਲਾਪਰਵਾਹੀ ਅਤੇ ਡਿਊਟੀ ਵਿੱਚ ਅਣਗਹਿਲੀ, ਅਨੁਸ਼ਾਸਨ ਅਤੇ ਆਚਰਣ ਦੀ ਘੋਰ ਉਲੰਘਣਾ ਕਰਕੇ ਪੰਜਾਬ ਪੁਲਿਸ ਦੇ ਅਕਸ਼ ਨੂੰ ਗੰਭੀਰ ਰੂਪ ਵਿੱਚ ਖਰਾਬ ਕਰਨ ਦੇ ਦੋਸ਼ ਲਗਾਏ ਗਏ ਹਨ। 

Advertisement
DSP Gursher Sandhu: ਪੰਜਾਬ ਸਰਕਾਰ ਨੇ PPS ਅਧਿਕਾਰੀ ਗੁਰਸ਼ੇਰ ਸੰਧੂ ਨੂੰ ਨੌਕਰੀ ਤੋਂ ਕੀਤਾ ਬਰਖਾਸਤ
Manpreet Singh|Updated: Jan 02, 2025, 08:32 PM IST
Share

DSP Gursher Sandhu: ਸੀਆਈਏ ਖਰੜ ਦੀ ਹਿਰਾਸਤ ਵਿੱਚ ਇੱਕ ਟੀਵੀ ਚੈਨਲ ਦੁਆਰਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਉਣ ਦੇ ਦੋਸ਼ ਹੇਠ ਮੁਅੱਤਲ ਚੱਲ ਰਹੇ ਪੀਪੀਐਸ ਅਧਿਕਾਰੀ ਗੁਰਸ਼ੇਰ ਸਿੰਘ ਸੰਧੂ ਨੂੰ ਅੱਜ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਗੁਰਸ਼ੇਰ ਸਿੰਘ ਸੰਧੂ ਉੱਤੇ ਦੁਰਵਿਵਹਾਰ, ਲਾਪਰਵਾਹੀ ਅਤੇ ਡਿਊਟੀ ਵਿੱਚ ਅਣਗਹਿਲੀ, ਅਨੁਸ਼ਾਸਨ ਅਤੇ ਆਚਰਣ ਦੀ ਘੋਰ ਉਲੰਘਣਾ ਕਰਕੇ ਪੰਜਾਬ ਪੁਲਿਸ ਦੇ ਅਕਸ਼ ਨੂੰ ਗੰਭੀਰ ਰੂਪ ਵਿੱਚ ਖਰਾਬ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਹੁਕਮ ਅੱਜ ਪੰਜਾਬ ਦੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਜਾਰੀ ਕੀਤੇ ਹਨ।

 

 

 

Read More
{}{}