Home >>Punjab

Doctors Salaries Increases: ਪੰਜਾਬ ਸਰਕਾਰ ਨੇ ਡਾਕਟਰਾਂ ਦੀ ਤਨਖਾਹ ਵਿੱਚ ਕੀਤਾ ਵਾਧਾ; ਨੋਟੀਫਿਕੇਸ਼ਨ ਜਾਰੀ

Doctors Salaries Increases: ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਤਨਖਾਹ ਵਿੱਚ ਵਾਧਾ ਕਰ ਦਿੱਤਾ ਹੈ। ਦਰਅਸਲ ਵਿੱਚ ਡਾਕਟਰ ਲੰਮੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ।

Advertisement
Doctors Salaries Increases: ਪੰਜਾਬ ਸਰਕਾਰ ਨੇ ਡਾਕਟਰਾਂ ਦੀ ਤਨਖਾਹ ਵਿੱਚ ਕੀਤਾ ਵਾਧਾ; ਨੋਟੀਫਿਕੇਸ਼ਨ ਜਾਰੀ
Ravinder Singh|Updated: Jan 21, 2025, 02:36 PM IST
Share

Doctors Salaries Increases: ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਤਨਖਾਹ ਵਿੱਚ ਵਾਧਾ ਕਰ ਦਿੱਤਾ ਹੈ। ਦਰਅਸਲ ਵਿੱਚ ਡਾਕਟਰ ਲੰਮੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਹਨ। ਸਰਕਾਰ ਨੇ ਡਾਕਟਰ ਦੀ ਮੰਗ ਮੰਨਦੇ ਹੋਏ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕਰ ਦਿੱਤਾ ਹੈ।

ਇਸ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਡਾਕਟਰਾਂ ਦੀ ਤਨਖ਼ਾਹ ਤਿੰਨ ਪੜਾਅ 'ਚ ਵਧੇਗੀ। ਨਿਯੁਕਤੀ ਵੇਲੇ 56,100 ਤਨਖ਼ਾਹ ਹੋਵੇਗੀ ਜਦਕਿ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖ਼ਾਹ 67,400 ਹੋਵੇਗੀ। ਇਸ ਤੋਂ ਇਲਾਵਾ 10 ਸਾਲ ਦੀ ਨੌਕਰੀ ਪੂਰੀ ਕਰਨ 'ਤੇ ਤਨਖ਼ਾਹ 83,600 ਹੋਵੇਗੀ ਅਤੇ 15 ਸਾਲ ਦੀ ਨੌਕਰੀ ਹੋਣ 'ਤੇ 1 ਲੱਖ 22 ਹਜ਼ਾਰ ਤਨਖ਼ਾਹ ਹੋਵੇਗੀ।

ਸੁਰੱਖਿਆ ਨੂੰ ਲੈ ਕੇ ਖਰੜਾ ਕੀਤਾ ਸਾਂਝਾ

ਇਸ ਤੋਂ ਇਲਾਵਾ ਵਿਭਾਗ ਨੇ ਡਾਕਟਰਾਂ ਦੀ 24 ਘੰਟੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨਾਲ ਖਰੜਾ ਵੀ ਸਾਂਝਾ ਕੀਤਾ ਹੈ, ਜਿਸ ਤਹਿਤ ਹਸਪਤਾਲਾਂ ਵਿਚ ਖਾਸ ਤੌਰ 'ਤੇ ਮਹਿਲਾ ਡਾਕਟਰਾਂ ਦੀ ਸੁਰੱਖਿਆ ਲਈ ਗਾਰਡ ਤਾਇਨਾਤ ਕੀਤੇ ਜਾਣੇ ਹਨ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਆਪਣੀਆਂ ਪ੍ਰਮੁੱਖ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਹੜਤਾਲ ਕਰਨ ਦਾ ਫੈਸਲਾ ਵਾਪਸ ਲੈ ਲਿਆ ਹੈ।

ਇਹ ਤਨਖਾਹ ਵਾਧੇ ਦੇ ਹੁਕਮ 1 ਜਨਵਰੀ, 2025 ਤੋਂ ਲਾਗੂ ਹੋਣਗੇ ਅਤੇ 17 ਜੁਲਾਈ, 2020 ਤੋਂ ਪਹਿਲਾਂ ਭਰਤੀ ਕੀਤੇ ਗਏ ਡਾਕਟਰਾਂ 'ਤੇ ਲਾਗੂ ਹੋਣਗੇ, ਜੋ ਪੰਜਾਬ ਸਿਵਲ ਸਰਵਿਸਿਜ਼ ਰਿਵਾਈਜ਼ਡ ਪੇਅ ਰੂਲਜ਼ 2021 ਦੇ ਤਹਿਤ ਤਨਖਾਹ ਲੈ ਰਹੇ ਹਨ। ਸਰਕਾਰ ਨੇ ਸਬੰਧਤ ਵਿਭਾਗ ਨੂੰ ਤੁਰੰਤ ਸੇਵਾ ਨਿਯਮਾਂ ਵਿੱਚ ਸੋਧ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਵਿੱਤ ਵਿਭਾਗ ਨੇ ਡਾਕਟਰਾਂ ਲਈ ਸੋਧੀ ਹੋਈ ਐਸ਼ੋਰਡ ਕਰੀਅਰ ਪ੍ਰੋਗਰੇਸ਼ਨ ਸਕੀਮ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਅਨੁਸਾਰ ਨਿਯੁਕਤੀ ਸਮੇਂ ਡਾਕਟਰਾਂ ਦੀ ਤਨਖਾਹ 56,100 ਰੁਪਏ ਹੋਵੇਗੀ। ਪੰਜ ਸਾਲ ਪੂਰੇ ਹੋਣ ਤੋਂ ਬਾਅਦ ਪਹਿਲੇ ਪੜਾਅ 'ਚ ਉਨ੍ਹਾਂ ਦੀ ਤਨਖਾਹ ਵਧ ਕੇ 67,400 ਰੁਪਏ ਹੋ ਜਾਵੇਗੀ। ਇਸੇ ਤਰ੍ਹਾਂ 10 ਸਾਲਾਂ ਬਾਅਦ ਤਨਖ਼ਾਹ ਵਧ ਕੇ 83,600 ਰੁਪਏ ਹੋ ਜਾਵੇਗੀ ਅਤੇ 15 ਸਾਲਾਂ ਬਾਅਦ ਤਨਖ਼ਾਹ ਵਧ ਕੇ 1,22,800 ਰੁਪਏ ਹੋ ਜਾਵੇਗੀ। ਪਹਿਲਾਂ ਇਹ ਵਾਧਾ 4, 9 ਅਤੇ 14 ਸਾਲਾਂ ਬਾਅਦ ਦਿੱਤਾ ਜਾਂਦਾ ਸੀ, ਪਰ ਕੋਵਿਡ ਦੇ ਸਮੇਂ ਦੌਰਾਨ ਇਹ ਤਨਖਾਹ ਵਾਧਾ ਵਾਪਸ ਲੈ ਲਿਆ ਗਿਆ ਸੀ। ਹੁਣ ਇਸ ਨੂੰ ਕੁਝ ਬਦਲਾਅ ਕਰਨ ਤੋਂ ਬਾਅਦ ਹੀ ਲਾਗੂ ਕੀਤਾ ਗਿਆ ਹੈ।

Read More
{}{}