Punjab government promotes IPS officers: ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦੇ ਹੋਏ ਸੂਬੇ ਦੇ 8 ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਰੈਂਕ (ਲੈਵਲ-16, ਪੇ ਮੈਟ੍ਰਿਕਸ) ਵਿੱਚ ਤਰੱਕੀ ਦਿੱਤੀ ਹੈ। ਇਹ ਹੁਕਮ ਪੰਜਾਬ ਦੇ ਰਾਜਪਾਲ ਦੇ ਹੁਕਮ ਨਾਲ ਜਾਰੀ ਕੀਤਾ ਗਿਆ ਹੈ ਅਤੇ ਇਸਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਮੰਨਿਆ ਜਾਵੇਗਾ।
ਗ੍ਰਹਿ ਵਿਭਾਗ (ਗ੍ਰਹਿ-1 ਸ਼ਾਖਾ) ਵੱਲੋਂ ਜਾਰੀ ਹੁਕਮਾਂ ਅਨੁਸਾਰ, ਤਰੱਕੀ ਪ੍ਰਾਪਤ ਕਰਨ ਵਾਲੇ ਸਾਰੇ ਅਧਿਕਾਰੀ ਆਰ.ਆਰ. 1994 ਬੈਚ ਦੇ ਹਨ। ਇਨ੍ਹਾਂ ਅਧਿਕਾਰੀਆਂ ਦੀ ਲੰਬੀ ਸੇਵਾ ਅਤੇ ਸ਼ਾਨਦਾਰ ਕੰਮ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇਹ ਉੱਚ ਅਹੁਦਾ ਦਿੱਤਾ ਗਿਆ ਹੈ।
ਤਰੱਕੀ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ
1. ਡਾ. ਨਰੇਸ਼ ਕੁਮਾਰ (ਆਈ.ਪੀ.ਐਸ.)
2. ਰਾਮ ਸਿੰਘ (ਆਈਪੀਐਸ)
3. ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ (IPS)
4. ਪ੍ਰਵੀਨ ਕੁਮਾਰ ਸਿਨਹਾ (ਆਈਪੀਐਸ)
5. ਬੀ. ਚੰਦਰ ਸ਼ੇਖਰ (ਆਈ.ਪੀ.ਐਸ.)
6. ਅਮਰਦੀਪ ਸਿੰਘ ਰਾਏ (ਆਈਪੀਐਸ)
7. ਨੀਰਜਾ ਵੋਰੂਵੁਰੂ (ਆਈਪੀਐਸ)
8. ਅਨੀਤਾ ਪੁੰਜ (ਆਈ.ਪੀ.ਐਸ.)