Punjab Police: ਪੰਜਾਬ ਪੁਲਿਸ ਨੂੰ ਹੁਣ ਅਪਰਾਧੀਆਂ ਦਾ ਝੂਠ ਫੜਨ ਲਈ ਗੁਜਰਾਤ ਨਹੀਂ ਜਾਣਾ ਪਵੇਗਾ। ਦਰਅਸਲ ਵਿੱਚ ਪੰਜਾਬ ਆਪਣੀ ਪੌਲੀਗਰਾਫ ਟੈਸਟ ਮਸ਼ੀਨ ਖਰੀਦਣ ਜਾ ਰਿਹਾ ਹੈ। ਜਦੋਂ ਵੀ ਪੰਜਾਬ ਪੁਲਿਸ ਨੇ ਕਿਸੇ ਮੁਜ਼ਰਮ ਦਾ ਝੂਠ ਫੜਨ ਵਾਲਾ ਟੈਸਟ (ਪੌਲੀਗਰਾਫ ਟੈਸਟ) ਕਰਵਾਉਣਾ ਹੁੰਦਾ ਹੈ ਤਾਂ ਇਸ ਵਾਸਤੇ ਗੁਜਰਾਤ ਜਾਂ ਫਿਰ ਦਿੱਲੀ ਜਾਣਾ ਪੈਂਦਾ ਹੈ।
ਪੰਜਾਬ ਪੁਲਿਸ ਕੋਲ ਹਾਲੇ ਤੱਕ ‘ਝੂਠ ਫੜਨ ਵਾਲੀ ਮਸ਼ੀਨ’ (ਲਾਈ ਡਿਟੈਕਟਰ) ਹੀ ਨਹੀਂ ਹੈ। ਹੁਣ ਗ੍ਰਹਿ ਵਿਭਾਗ ਪੰਜਾਬ ਨੇ ‘ਲਾਈ ਡਿਟੇਕਟਰ’ ਦੀ ਖ਼ਰੀਦਣ ਲਈ ਹਰੀ ਝੰਡੀ ਦੇ ਦਿੱਤੀ ਹੈ। ਪੰਜ ਕੁ ਸਾਲ ਪਹਿਲਾਂ ਹਿਮਾਚਲ ਪੁਲਿਸ ਨੇ ਵੀ ‘ਲਾਈ ਡਿਟੈਕਟਰ’ ਟੈਸਟ ਮਸ਼ੀਨ ਖ਼ਰੀਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਕੇਸ ਦੇ ਸਿਲਸਿਲੇ ਵਿੱਚ ਗ੍ਰਹਿ ਵਿਭਾਗ ਨੂੰ ਤਲਬ ਕੀਤਾ ਸੀ ਅਤੇ ਇਸ ਕੇਸ ਦੀ ਤਫ਼ਸੀਲ ਦੌਰਾਨ ਪੰਜਾਬ ਪੁਲਿਸ ਨੂੰ ਫੋਰੈਂਸਿਕ ਲੈਬਜ਼ ਨੂੰ ਅਪਗਰੇਡ ਕਰਨ ਦਾ ਮਸ਼ਵਰਾ ਦਿੱਤਾ ਸੀ।
ਇਹ ਵੀ ਪੜ੍ਹੋ : Samrala News: ਮੁਸ਼ਕਾਬਾਦ ਵਿੱਚ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਧਰਨਾ ਦੇ ਰਹੇ ਆਗੂ ਪੁਲਿਸ ਨੇ ਚੁੱਕੇ
ਇਸ ਮਗਰੋਂ ਵਿਭਾਗ ਨੇ ਇਸ ਦਿਸ਼ਾ ਵਿੱਚ ਕਦਮ ਚੁੱਕਣੇ ਸ਼ੁਰੂ ਕੀਤੇ ਅਤੇ ਇਸ ਕੜੀ ਵਿੱਚ ਲਾਈ ਡਿਟੈਕਟਰ ਟੈਸਟ ਮਸ਼ੀਨ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਮੇਂ ਦੌਰਾਨ ਵਿਸ਼ੇਸ਼ ਜਾਂਚ ਟੀਮ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਤਿੰਨ ਪੁਲਿਸ ਅਫ਼ਸਰਾਂ ਦਾ ‘ਪੌਲੀਗਰਾਫ ਟੈਸਟ’ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਪਿਛਲੇ ਸਮੇਂ ਦੌਰਾਨ ਜਾਂਚ ਟੀਮ ਵੱਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਤਿੰਨ ਪੁਲਿਸ ਅਫ਼ਸਰਾਂ ਦਾ ‘ਪੌਲੀਗਰਾਫ ਟੈਸਟ’ ਕਰਵਾਉਣ ਦਾ ਫ਼ੈਸਲਾ ਕੀਤਾ ਸੀ। ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਸੀਨੀਅਰ ਪੁਲੀਸ ਅਧਿਕਾਰੀ ਚਰਨਜੀਤ ਸ਼ਰਮਾ ਇਸ ਟੈਸਟ ਲਈ ਸਹਿਮਤ ਨਹੀਂ ਹੋਏ ਸਨ ਜਦੋਂਕਿ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਸਹਿਮਤੀ ਦੇ ਦਿੱਤੀ ਸੀ।
ਇਸ ਅਧਿਕਾਰੀ ਨੇ ਦਿੱਲੀ ਤੋਂ ਟੈਸਟ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਨੂੰ ਗੁਜਰਾਤ ਵਿਚਲੀ ਗਾਂਧੀਨਗਰ ਫੋਰੈਂਸਿਕ ਸਾਇੰਸ ਲੈਬਾਰਟਰੀ ’ਚੋਂ ਤਰੀਕ ਹੀ ਨਹੀਂ ਮਿਲ ਸਕੀ ਸੀ। ਗਾਂਧੀਨਗਰ ਦੀ ਇਸ ਲੈਬ ਵੱਲੋਂ ਆਮ ਤੌਰ ’ਤੇ ਇੱਕ ਮਹੀਨੇ ਵਿੱਚ ਦੋ ਟੈਸਟ ਹੀ ਕੀਤੇ ਜਾਂਦੇ ਹਨ। ਪੰਜਾਬ ਵਿੱਚ ਫੋਰੈਂਸਿਕ ਸਾਇੰਸ ਲੈਬਜ਼ ਤਾਂ ਮੌਜੂਦ ਹਨ ਪ੍ਰੰਤੂ ਕਿਸੇ ਵੀ ਲੈਬ ਵਿੱਚ ਲਾਈ ਡਿਟੈਕਟਰ ਮਸ਼ੀਨ ਨਹੀਂ ਹੈ।
ਇਹ ਵੀ ਪੜ੍ਹੋ : PSEB Datesheet: ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ; ਸਿੱਖਿਆ ਬੋਰਡ ਨੇ ਜਾਰੀ ਕੀਤੀ ਡੇਟਸ਼ੀਟ