Home >>Punjab

Kapurthala Firing: ਕਪੂਰਥਲਾ 'ਚ ਮੋਬਾਈਲ ਸ਼ੋਅਰੂਮ 'ਤੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

Kapurthala Firing: ਕਪੂਰਥਲਾ 'ਚ ਮੋਬਾਈਲ ਸ਼ੋਅਰੂਮ 'ਤੇ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ।

Advertisement
Kapurthala Firing: ਕਪੂਰਥਲਾ 'ਚ ਮੋਬਾਈਲ ਸ਼ੋਅਰੂਮ 'ਤੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ
Riya Bawa|Updated: Oct 07, 2024, 11:28 AM IST
Share

Kapurthala Firing/ਚੰਦਰ ਮੜੀਆ: ਕਪੂਰਥਲਾ ਜਲੰਧਰ ਰੋਡ ਉੱਤੇ ਨਿੱਜੀ ਮੋਬਾਈਲ ਹਾਊਸ ਉੱਤੇ ਅਣਪਛਾਤੇ ਦੋ ਮੋਟਰ ਸਾਇਕਲ ਸਵਾਰ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਇਸ ਦੌਰਾਨ ਘੱਟੋ ਘੱਟ  8-10 ਰਾਊਂਡ ਫਾਇਰ ਹੋਏ।  ਮੌਕੇ ਉੱਤੇ ਪੁਲਿਸ ਅਫਸਰ ਮੌਜੂਦ ਹਨ ਅਤੇ ਜਾਂਚ ਜਾਰੀ ਹੈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਜਾਣਕਾਰੀ ਦੇ ਮੁਤਾਬਿਕ ਕਪੂਰਥਲਾ ਦੇ ਬੱਸ ਸਟੈਂਡ ਰੋਡ 'ਤੇ ਸਥਿਤ ਐਮਆਈਸੀ ਮੋਬਾਈਲ ਸ਼ੋਅਰੂਮ 'ਤੇ ਕੁਝ ਸਮਾਂ ਪਹਿਲਾਂ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਹਾਲਾਂਕਿ ਸ਼ੋਅਰੂਮ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਹਨ। ਡੀਐਸਪੀ ਸਬ-ਡਵੀਜ਼ਨ ਅਤੇ ਹੋਰ ਪੁਲੀਸ ਟੀਮਾਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ: Patiala Hunger Strike: ਵਿਦਿਆਰਥੀਆਂ ਨੇ ਹੁਣ ਭੁੱਖ ਹੜਤਾਲ ਕੀਤੀ ਸ਼ੁਰੂ, VC ਦੇ ਅਸਤੀਫ਼ੇ ਦੀ ਕਰ ਰਹੇ ਮੰਗ 

ਮੁੱਢਲੀ ਜਾਣਕਾਰੀ ਅਨੁਸਾਰ ਗੋਲੀਬਾਰੀ ਦੀ ਇਸ ਘਟਨਾ ਵਿੱਚ ਮੋਬਾਈਲ ਸ਼ੋਅਰੂਮ ਦਾ ਸ਼ੀਸ਼ਾ ਟੁੱਟ ਗਿਆ। ਪਰ ਫਿਲਹਾਲ ਇਸ ਗੋਲੀਬਾਰੀ ਦੀ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

 

Read More
{}{}