Home >>Punjab

Kapurthala News: ਕਪੂਰਥਲਾ ਵਿੱਚ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ

Kapurthala News: ਨੌਜਵਾਨ ਕਿਸਾਨ ਸ਼ਾਮ ਸਮੇਂ ਪਿੰਡ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ।

Advertisement
Kapurthala News: ਕਪੂਰਥਲਾ ਵਿੱਚ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਹੋਈ ਮੌਤ
Riya Bawa|Updated: Mar 02, 2024, 11:04 AM IST
Share

Kapurthala News: ਕਪੂਰਥਲਾ ਦੇ ਪਿੰਡ ਸਿੱਧਵਾਂ 'ਚ ਦੇਰ ਸ਼ਾਮ ਬਿਜਲੀ ਡਿੱਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਕਿਸਾਨ ਸ਼ਾਮ ਸਮੇਂ ਪਿੰਡ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ।

ਡੀਐਸਪੀ ਹਰਪ੍ਰੀਤ ਸਿੰਘ ਨੇ ਕੀਤੀ ਪੁਸ਼ਟੀ
ਇਸ ਗੱਲ ਦੀ ਪੁਸ਼ਟੀ ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਕੀਰਤ ਸਿੰਘ ਜੱਸੀ (21) ਪੁੱਤਰ ਜਸਵੀਰ ਸਿੰਘ ਸਿੱਧੂ ਵਾਸੀ ਪਿੰਡ ਸਿੱਧਵਾਂ ਆਪਣੇ ਖੇਤਾਂ ਵਿੱਚ ਪਏ ਆਲੂਆਂ ਦੇ ਢੇਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਮੀਂਹ ਅਤੇ ਗਰਜ ਦੇ ਖ਼ਰਾਬ ਮੌਸਮ ਕਾਰਨ ਤਰਪਾਲ ਨਾਲ ਢੱਕ ਰਿਹਾ ਸੀ ਕਿ ਅਚਾਨਕ ਅਸਮਾਨੀ ਬਿਜਲੀ ਡਿੱਗ ਗਈ।  ਜਿਸ ਕਾਰਨ ਨੌਜਵਾਨ ਜਸਕੀਰਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: Punjab News: SGPC ਨੂੰ ਲੈ ਕੇ ਵੱਡੀ ਅਪਡੇਟ! ਵੋਟਰ ਲਿਸਟ ਸਬੰਧੀ ਫਾਰਮ ਭਰਨ ਦੀ ਤਰੀਕ ‘ਚ ਵਾਧਾ 

ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਦੱਸਿਆ ਕਿ ਜਦੋਂ ਨੌਜਵਾਨ ’ਤੇ ਬਿਜਲੀ ਡਿੱਗੀ ਤਾਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸਨ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਵੀ ਅੱਗ ’ਤੇ ਪਾਣੀ ਪਾ ਦਿੱਤਾ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੇ ਸਰੀਰ 'ਤੇ ਕੰਨਾਂ ਅਤੇ ਲੱਤਾਂ 'ਤੇ ਸੱਟਾਂ ਦੇ ਨਿਸ਼ਾਨ ਹਨ ਜਿਸ ਕਾਰਨ ਲੱਗਦਾ ਹੈ ਕਿ ਬਿਜਲੀ ਸਿਰ ਤੋਂ ਨਿਕਲ ਕੇ ਪੈਰਾਂ 'ਤੇ ਡਿੱਗ ਗਈ ਹੈ।

ਬਿਜਲੀ ਕਿਉਂ ਡਿੱਗਦੀ ਹੈ ?   ( Why lightning strike occurs ?  )
ਮਾਹਰਾਂ ਮੁਤਾਬਕ, ਬੱਦਲਾਂ 'ਚ ਆਪਸ ਵਿੱਚ ਜਾਂ ਬੱਦਲਾਂ ਅਤੇ ਜ਼ਮੀਨ ਵਿੱਚ ਵੱਖ-ਵੱਖ ਚਾਰਜ ਹੁੰਦੇ ਹਨ ਜਿਨ੍ਹਾਂ ਨੂੰ ਪਾਜ਼ੀਟਿਵ ਅਤੇ ਨੈਗੇਟਿਵ ਚਾਰਜ ਕਿਹਾ ਜਾਂਦਾ ਹੈ। ਜਦੋਂ ਇਹ ਚਾਰਜ ਉੱਪਰ-ਨੀਚੇ ਹੋਣ ਲੱਗਦੇ ਹਨ, ਤਾਂ ਬਿਜਲੀ ਡਿਸਚਾਰਜ ਹੋਣ ਕਰਕੇ ਵੱਡਾ ਸਪਾਰਕ ਹੁੰਦਾ ਹੈ, ਜਿਸਨੂੰ ਬਿਜਲੀ ਲਿਸ਼ਕਣਾ ਵੀ ਕਹਿੰਦੇ ਹਨ।

National Geographic Website ਮੁਤਾਬਕ,  ਬੱਦਲਾਂ ਵਿੱਚ ਨੈਗੇਟਿਵ ਚਾਰਜ ਜ਼ਿਆਦਾ ਵੱਧ ਜਾਣ ਕਰਕੇ ਸਾਡੇ ਵਾਲਾਂ ਦੇ ਸਿਰੇ ਤੋਂ ਪਾਜ਼ੀਟਿਵ ਚਾਰਜ ਉੱਤੇ ਨੂੰ ਉੱਠਣ ਲੱਗਦਾ ਹੈ ਜਿਸ ਕਰਕੇ ਸਾਡੇ ਵਾਲ ਬੱਦਲਾਂ ਵੱਲ ਖੜ੍ਹੇ ਹੋ ਜਾਂਦੇ ਹਨ ਤੇ ਇਹ ਭੈੜਾ ਸੰਕੇਤ ਦੱਸਦਾ ਹੈ ਕਿ ਤੁਹਾਡੇ ਆਲੇ-ਦੁਆਲੇ ਬਿਜਲੀ ਡਿੱਗਣ ਵਾਲੀ ਹੈ ਤੇ ਜ਼ਾਹਿਰ ਹੈ ਕਿ ਜੇ ਤੁਸੀਂ ਇਸਨੂੰ ਪਛਾਣ ਲਵੋ ਤਾਂ ਸੁਰੱਖੀਅਤ ਰਹਿ ਸਕਦੇ ਹੋ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ ਵਿਦਿਆਰਥੀਆਂ ਵਿਚਾਲੇ ਹੋਈ ਜਬਰਦਸਤ ਲੜਾਈ, ਪਹੁੰਚੇ ਹਸਪਤਾਲ, CCTV ਆਇਆ ਸਾਹਮਣੇ

Read More
{}{}