Home >>Punjab

Ludhiana News: ਬੱਚਿਆਂ ਦੇ ਖੇਡਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਇਆ ਵਿਵਾਦ, ਇੱਕ ਪਰਿਵਾਰ ਉੱਪਰ ਜਾਨਲੇਵਾ ਹਮਲਾ

ਲੁਧਿਆਣਾ ਦੇ ਰਾਹੋ ਰੋਡ ਸਥਿਤ ਜੈਨ ਕਲੋਨੀ ਇਲਾਕੇ ਵਿੱਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਗੁਆਂਡੀਆਂ ਨਾਲ ਹੋਏ ਵਿਵਾਦ ਕਾਰਨ ਇੱਕ ਪਰਿਵਾਰ ਉੱਪਰ ਜਾਨਲੇਵਾ ਹਮਲਾ ਹੋਇਆ ਹੈ. 

Advertisement
Ludhiana News: ਬੱਚਿਆਂ ਦੇ ਖੇਡਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਇਆ ਵਿਵਾਦ, ਇੱਕ ਪਰਿਵਾਰ ਉੱਪਰ ਜਾਨਲੇਵਾ ਹਮਲਾ
Updated: Feb 11, 2024, 11:46 AM IST
Share

Ludhiana News: ਲੁਧਿਆਣਾ ਦੇ ਰਾਹੋ ਰੋਡ ਸਥਿਤ ਜੈਨ ਕਲੋਨੀ ਇਲਾਕੇ ਵਿੱਚ ਬੱਚਿਆਂ ਦੇ ਖੇਡਣ ਨੂੰ ਲੈ ਕੇ ਗੁਆਂਡੀਆਂ ਨਾਲ ਹੋਏ ਵਿਵਾਦ ਕਾਰਨ ਇੱਕ ਪਰਿਵਾਰ ਉੱਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪੀਆਂ ਨੇ ਇਸ ਦੌਰਾਨ ਘਰ ਦੇ ਬਜ਼ੁਰਗ ਮੈਂਬਰਾਂ ਨੂੰ ਵੀ ਨਹੀਂ ਬਖਸ਼ਿਆ। ਜਦ ਕਿ ਇੱਕ ਵਿਅਕਤੀ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਆਰੋਪੀ ਹਮਲਾ ਕਰ ਰਹੇ ਹਨ।

ਪੀੜਿਤ ਲੋਕਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਘਰ ਦੇ ਬਾਹਰ ਖੇਡ ਰਹੇ ਸਨ ਕਿ ਅਚਾਨਕ ਗੁਆਂਢ ਵਿੱਚ ਰਹਿਣ ਵਾਲੀ ਮਹਿਲਾ ਉਹਨਾਂ ਨੂੰ ਬੋਲਣ ਲੱਗ ਪਈ ਜਿਸ ਨੇ ਇਸ ਤੋਂ ਬਾਅਦ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਆਰੋਪੀਆਂ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਹਨਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ। ਇਸ ਦੌਰਾਨ ਆਰੋਪੀਆਂ ਨੇ ਇੱਟਾਂ ਅਤੇ ਹੋਰ ਹਥਿਆਰਾਂ ਨਾਲ ਘਰ ਦੇ ਦਰਵਾਜ਼ੇ ਤੋੜੇ ਅਤੇ ਘਰ ਵਿੱਚ ਮੌਜੂਦ ਬਜ਼ੁਰਗ ਮੈਂਬਰਾਂ ਨੂੰ ਵੀ ਨਹੀਂ ਬਖਸ਼ਿਆ। 

ਹਮਲੇ ਵਿੱਚ ਘਰ ਦਾ ਇੱਕ ਮੈਂਬਰ ਵੀ ਜਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਤੇ ਅਫਸਰ ਵੀ ਜਾਂਚ ਲਈ ਪਹੁੰਚੇ। ਪੀੜਿਤ ਪਰਿਵਾਰ ਨੇ ਦੱਸਿਆ ਹੈ ਕਿ ਉਕਤ ਆਰੋਪੀ ਮਹਿਲਾ ਨਾਲ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਬੱਚਿਆਂ ਦੇ ਖੇਡਣ ਨੂੰ ਲੈ ਕੇ ਹੀ ਬਹਿਸ ਹੋ ਚੁੱਕੀ ਹੈ।  ਇਹ ਸਾਰਾ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 ਮਹੱਲੇ ਦੇ ਪ੍ਰਧਾਨ ਨੇ ਕਿਹਾ ਕਿ ਆਰੋਪੀ ਪਰਿਵਾਰ ਦੇ ਨਾਲ ਮਹੱਲੇ ਦਾ ਕੋਈ ਵੀ ਵਿਅਕਤੀ ਨਹੀਂ ਵਰਤਦਾ। ਜਿਨਾਂ ਵੱਲੋਂ ਆਏ ਦਿਨ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ।

Read More
{}{}