Home >>Punjab

Ludhiana News: ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਝੜਪ, ਇਕ ਦੂਜੇ 'ਤੇ ਚੱਲੀਆਂ ਗੋਲੀਆਂ; ਇੱਕ ਦੀ ਮੌਤ

ਪੰਜਾਬ ਵਿੱਚ ਕਤਲ ਅਪਰਾਧ ਦਿਨੋ ਦਿਨ ਵੱਧ ਰਿਹਾ ਹੈ। ਲੁਧਿਆਣਾ ਤੋਂ ਰੋਜਾਨਾ ਕ੍ਰਾਈਮ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਗੈਂਗਸਟਰਾਂ ਦੇ ਦੋ ਧੜਿਆਂ 'ਚ ਝੜਪ ਹੋ ਗਈ। ਇਸ ਗੈਂਗ ਵਾਰ ਵਿਚ ਰਾਤ 3 ਵਜੇ ਦੋਵੇਂ ਗੁੱਟਾਂ ਨੇ ਇਕ ਦੂਜੇ 'ਤੇ ਗੋਲੀਆਂ ਚਲਾ ਦ

Advertisement
Ludhiana News: ਗੈਂਗਸਟਰਾਂ ਦੇ ਦੋ ਧੜਿਆਂ ਵਿਚਾਲੇ ਝੜਪ, ਇਕ ਦੂਜੇ 'ਤੇ ਚੱਲੀਆਂ ਗੋਲੀਆਂ; ਇੱਕ ਦੀ ਮੌਤ
Updated: Feb 27, 2024, 12:05 PM IST
Share

Ludhiana News/ਤਰਸੇਮ ਭਾਰਦਵਾਜ: ਪੰਜਾਬ ਵਿੱਚ ਕਤਲ ਅਪਰਾਧ ਦਿਨੋ ਦਿਨ ਵੱਧ ਰਿਹਾ ਹੈ। ਲੁਧਿਆਣਾ ਤੋਂ ਰੋਜਾਨਾ ਕ੍ਰਾਈਮ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਤਾਜਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।ਪੰਜਾਬ ਦੇ ਲੁਧਿਆਣਾ 'ਚ ਦੇਰ ਰਾਤ ਗੈਂਗਸਟਰਾਂ ਦੇ ਦੋ ਧੜਿਆਂ 'ਚ ਝੜਪ ਹੋ ਗਈ। ਇਸ ਗੈਂਗ ਵਾਰ ਵਿਚ ਰਾਤ 3 ਵਜੇ ਦੋਵੇਂ ਗੁੱਟਾਂ ਨੇ ਇਕ ਦੂਜੇ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। 

ਮ੍ਰਿਤਕ ਨੌਜਵਾਨ ਦੀ ਹੋਈ ਪਛਾਣ
ਇਸ ਦੇ ਨਾਲ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਮ੍ਰਿਤਕ ਨੌਜਵਾਨ ਦਾ ਨਾਂ ਸੂਰਜ ਸ਼ਰਮਾ ਉਰਫ਼ ਬੱਬੂ ਹੈ।  ਇਸ ਦੌਰਾਨ ਜ਼ਖਮੀ ਨੌਜਵਾਨ ਦੀ ਪਛਾਣ ਹਰਪ੍ਰੀਤ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: Kisan Andolan: ਕਿਸਾਨਾਂ ਨੇ ਕੀਤੀ ਗੁਰੂ ਅੱਗੇ ਅਰਦਾਸ, ਹੁਣ ਫਿਰ ਕੰਮ ਹੋ ਜਾਓ ਫਤਹਿ, ਵੇਖੋ ਵੀਡੀਓ

ਘਟਨਾ ਦਾ ਸੀਸੀਟੀਵੀ
ਮ੍ਰਿਤਕ ਸੂਰਜ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਜ਼ਖਮੀ ਹਰਪ੍ਰੀਤ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੀਏਯੂ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Delhi Encounter Video: ਦਿੱਲੀ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ, ਐਨਕਾਉਂਟਰ 'ਚ ਅਪਰਾਧੀ ਜ਼ਖਮੀ 
 

 

Read More
{}{}