Home >>Punjab

Ludhiana Nagar Nigam Election: ਲੁਧਿਆਣਾ 'ਚ ਅਸ਼ੋਕ ਪਰਾਸ਼ਰ ਪੱਪੀ ਨੇ ਪਾਈ ਵੋਟ, ਕਿਹਾ-'ਸਰਕਾਰ ਨੇ ਜੋ ਵਾਅਦੇ ਉਹ ਹੋਣਗੇ ਪੂਰੇ'

Ludhiana Nagar Nigam Election: ਸਵੇਰੇ ਸੱਤ ਵਜੇ ਤੋਂ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਸਵੇਰ ਦੀ ਕੜਾਕੇ ਦੀ ਠੰਢ ਵਿਚਾਲੇ ਵੋਟਰ ਆਪਣੀ ਵੋਟ ਪਾਉਣ ਲਈ ਪੁੱਜਣੇ ਸ਼ੁਰੂ ਹੋ ਗਏ।  

Advertisement
Ludhiana Nagar Nigam Election: ਲੁਧਿਆਣਾ 'ਚ ਅਸ਼ੋਕ ਪਰਾਸ਼ਰ ਪੱਪੀ ਨੇ ਪਾਈ ਵੋਟ, ਕਿਹਾ-'ਸਰਕਾਰ ਨੇ ਜੋ ਵਾਅਦੇ ਉਹ ਹੋਣਗੇ ਪੂਰੇ'
Riya Bawa|Updated: Dec 21, 2024, 09:10 AM IST
Share

Ludhiana Nagar Nigam Election: ਲੁਧਿਆਣਾ ਵਿੱਚ ਨਗਰ ਨਿਗਮ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਨਗਰ ਨਿਗਮ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਉਮੀਦ ਹੈ ਕਿ ਸ਼ਾਮ 5 ਵਜੇ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਲੁਧਿਆਣਾ ਦੇ ਹਲਕਾ ਕੇਂਦਰੀ ਵਿੱਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ (Ashok Parashar Pappi) ਵੱਲੋਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। 

ਅਸ਼ੋਕ ਪਰਾਸ਼ਰ ਪੱਪੀ ਨੇ  (Ashok Parashar Pappi)  ਕਿਹਾ ਕਿ ਸੰਵਿਧਾਨ ਦੇ ਵਿੱਚ ਵੋਟ ਦਾ ਅਧਿਕਾਰ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਬੜੇ ਸਾਫ ਸੁਥਰੇ ਢੰਗ ਨਾਲ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਸਰਕਾਰ ਵੱਲੋਂ ਜੋ ਵਾਅਦੇ ਲੋਕਾਂ ਨਾਲ ਕੀਤੇ ਸੀ ਉਹਨਾਂ ਨਾਲ ਪੂਰਾ ਕੀਤਾ ਗਿਆ ਹੈ ਜਿਨਾਂ ਨੂੰ ਲੈ ਕੇ ਉਹ ਲੋਕਾਂ ਦੀ ਜਨਤਾ ਦੀ ਕਚਹਿਰੀ ਵਿੱਚ ਗਏ ਹਨ ਤੇ ਜਨਤਾ ਜ਼ਰੂਰ ਉਨਾਂ ਨੇ ਜੋ ਵਿਕਾਸ ਦੇ ਕੰਮ ਕੀਤੇ ਨੇ ਉਹਨਾਂ ਦੇ ਅਧਾਰ ਉੱਤੇ ਵੋਟ ਦੇਵੇਗੀ।

ਇਹ ਵੀ ਪੜ੍ਹੋ: Ludhiana Nagar Nigam Election: ਲੁਧਿਆਣਾ 'ਚ ਨਿਗਮ ਚੋਣਾਂ ਲਈ ਵੋਟਿੰਗ, 95 ਵਾਰਡਾਂ ਦੇ 165749 ਵੋਟਰ ਪਾਉਣਗੇ ਵੋਟ

ਪੰਜਾਬ ਦੇ ਲੁਧਿਆਣਾ ਵਿੱਚ ਅੱਜ 21 ਦਸੰਬਰ ਦਿਨ ਸ਼ਨੀਵਾਰ ਨੂੰ ਨਗਰ ਨਿਗਮ ਚੋਣਾਂ ਹੋ ਰਹੀਆਂ ਹਨ। ਚੋਣ ਨਤੀਜੇ ਵੀ ਦੇਰ ਸ਼ਾਮ ਤੱਕ ਆ ਜਾਣਗੇ। ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਪੋਲਿੰਗ ਸਟੇਸ਼ਨਾਂ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਜ਼ਿਲ੍ਹਾ ਪੁਲੀਸ ਨੇ (Ludhiana Nagar Nigam Election) ਸ਼ਹਿਰ ਵਿੱਚ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਕੁੱਲ 2500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ਕੁੱਲ 1227 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਲੁਧਿਆਣਾ ਵਿੱਚ  ਅੱਜ 95 ਵਾਰਡਾਂ ਵਿੱਚ ਕੁੱਲ 165749 ਵੋਟਰ  (Ludhiana Nagar Nigam Election)  ਹਨ ਜਿਸ ਵਿੱਚ 6,24,708 ਪੁਰਸ਼ ਵੋਟਰ, 5,40,938 ਮਹਿਲਾ ਵੋਟਰ ਅਤੇ 103 ਤੀਜੇ ਲਿੰਗ ਵੋਟਰ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ 11054 ਅਧਿਕਾਰੀ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ 420 ਪੋਲਿੰਗ ਸਟੇਸ਼ਨਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਪੇਂਡੂ ਖੇਤਰਾਂ ਦੇ 61 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ।

Read More
{}{}