Home >>Punjab

Punjab News: ਕੈਬਨਿਟ ਮੰਤਰੀ ਜੋੜਾਮਾਜਰਾ ਦਾ ਵੱਡਾ ਐਕਸ਼ਨ-ਵਿਭਾਗ ਦੇ ਇੱਕ ਐਕਸੀਅਨ, SDO ਤੇ JE ਬਰਖਾਸਤ

ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਤਰਫੋਂ ਉਨ੍ਹਾਂ ਦੇ ਵਿਭਾਗ ਦੇ ਇੱਕ ਐਕਸੀਅਨ, ਐਸਡੀਓ ਅਤੇ ਜੇਈ ਨੂੰ ਮਿੱਟੀ ਡੰਪਿੰਗ ਵਿੱਚ ਘਪਲੇ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਚੇਤਨ ਸਿੰਘ ਜੌੜਾਮਾਜਰਾ ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਕਰਹਾਲੀ ਗੈਸਟ ਹਾਊਸ ਤੋਂ ਮਿੱਟੀ ਕੱਢ ਕੇ ਧਰਮਗੜ੍ਹ ਨਹਿਰ ਵਿੱਚ ਸੁੱਟੀ ਜਾ ਰਹੀ ਸੀ। ਇੱਥੇ ਬਹੁਤ ਘੱਟ ਮਿੱਟ

Advertisement
Punjab News: ਕੈਬਨਿਟ ਮੰਤਰੀ  ਜੋੜਾਮਾਜਰਾ ਦਾ ਵੱਡਾ ਐਕਸ਼ਨ-ਵਿਭਾਗ ਦੇ ਇੱਕ ਐਕਸੀਅਨ, SDO ਤੇ JE ਬਰਖਾਸਤ
Zee News Desk|Updated: Feb 02, 2024, 09:48 AM IST
Share

Punjab News/ਮਨੋਜ ਜੋਸ਼ੀ: ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੀ ਤਰਫੋਂ ਉਨ੍ਹਾਂ ਦੇ ਵਿਭਾਗ ਦੇ ਇੱਕ ਐਕਸੀਅਨ, ਐਸਡੀਓ ਅਤੇ ਜੇਈ ਨੂੰ ਮਿੱਟੀ ਡੰਪਿੰਗ ਵਿੱਚ ਘਪਲੇ ਕਾਰਨ ਬਰਖਾਸਤ ਕਰ ਦਿੱਤਾ ਗਿਆ ਹੈ। ਚੇਤਨ ਸਿੰਘ ਜੌੜਾਮਾਜਰਾ ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਕਰਹਾਲੀ ਗੈਸਟ ਹਾਊਸ ਤੋਂ ਮਿੱਟੀ ਕੱਢ ਕੇ ਧਰਮਗੜ੍ਹ ਨਹਿਰ ਵਿੱਚ ਸੁੱਟੀ ਜਾ ਰਹੀ ਸੀ। ਇੱਥੇ ਬਹੁਤ ਘੱਟ ਮਿੱਟੀ ਪਾਈ ਗਈ ਅਤੇ ਬਾਕੀ ਮਿੱਟੀ ਕਿਤੇ ਹੋਰ ਲਿਜਾਈ ਗਈ। 

ਇਸ ਸਬੰਧੀ ਜਾਂਚ ਕੀਤੀ ਗਈ ਅਤੇ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਇਹ ਘਪਲਾ ਸਾਹਮਣੇ ਆਇਆ ਹੈ। ਮੰਤਰੀ ਵੱਲੋਂ ਨਹਿਰੀ ਮੰਡਲ ਦੇ ਐਕਸੀਅਨ ਗਗਨਦੀਪ ਗਿੱਲ, ਐੱਸ.ਡੀ.ਓ ਚੇਤਨ ਗੁਪਤਾ ਅਤੇ ਜੇ.ਈ ਮਨੋਜ ਪ੍ਰਭਾਕਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਇਸ ਖੇਤਰ ਵਿੱਚ ਉਸ ਦੇ ਅਧੀਨ ਚੱਲ ਰਹੇ ਹੋਰ ਕੰਮਾਂ ਨੂੰ ਵੀ ਰੋਕ ਦਿੱਤਾ ਗਿਆ ਹੈ ਅਤੇ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ: . Mumbai Bomb Threat News: ਮੁੰਬਈ ਟਰੈਫਿਕ ਪੁਲਿਸ ਨੂੰ ਬੰਬ ਲਗਾਉਣ ਦੀ ਧਮਕੀ ਵਾਲਾ ਮਿਲਿਆ ਸੰਦੇਸ਼,  ਦਹਿਸ਼ਤ ਦਾ ਮਾਹੌਲ
 

 

Read More
{}{}