Home >>Punjab

Navjot Sidhu News: ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਸਿੱਧੂ ਨੇ NGT 'ਚ ਪਾਈ ਪਟੀਸ਼ਨ

Navjot Sidhu News: ਮੈਂ ਪੰਜਾਬ ਦੇ ਕੁਝ ਸ਼ੁਭਚਿੰਤਕਾਂ ਨਾਲ ਮਿਲ ਕੇ NGT ਦਿੱਲੀ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਤੁਰੰਤ ਐਕਸ਼ਨ ਲੈ ਕੇ ਪੰਜਾਬ ਵਿੱਚ ਰੇਤ ਦੀ ਸਾਰੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ।

Advertisement
Navjot Sidhu News: ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਸਿੱਧੂ ਨੇ NGT 'ਚ ਪਾਈ ਪਟੀਸ਼ਨ
Manpreet Singh|Updated: Jan 12, 2024, 12:25 PM IST
Share

Navjot Sidhu News: ਪੰਜਾਬ ਵਿੱਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ NGT ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਜਿਸ ਮਾਮਲੇ ਦੇ ਅਗਲੀ ਸੁਣਵਾਈ 15 ਜਨਵਰੀ ਸੋਮਵਾਰ ਨੂੰ ਹੋਵੇਗੀ। ਜਿਸ ਬਾਰੇ ਜਾਣਕਾਰੀ ਨਵਜੋਤ ਸਿੱਧ ਨੇ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਪੰਜਾਬ ਦੇ ਕੁਝ ਸ਼ੁਭਚਿੰਤਕਾਂ ਨਾਲ ਮਿਲ ਕੇ NGT ਦਿੱਲੀ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਤੁਰੰਤ ਐਕਸ਼ਨ ਲੈ ਕੇ ਪੰਜਾਬ ਵਿੱਚ ਰੇਤ ਦੀ ਸਾਰੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ ਅਤੇ ਰੂਪਨਗਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਦੀ ਪਛਾਣ ਕੀਤੀ ਜਾਵੇ ਅਤੇ ਅਜਿਹੇ ਅਧਿਕਾਰੀਆਂ ਵਿਰੁੱਧ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। 

ਇਲਾਕੇ ਵਿੱਚ ਵੱਡੇ ਪੱਧਰ 'ਤੇ ਮਸ਼ੀਨੀ ਮਾਈਨਿੰਗ ਅਤੇ ਕਰੱਸ਼ਰ ਦੀ ਕਾਰਵਾਈ ਨੇ ਵਾਤਾਵਰਣ 'ਤੇ ਬੁਰਾ ਪ੍ਰਭਾਵ ਪਾਇਆ ਹੈ। ਗੈਰ-ਕਾਨੂੰਨੀ, ਗੈਰ-ਨਿਯੰਤ੍ਰਿਤ ਅਤੇ ਗੈਰ-ਵਿਗਿਆਨਕ ਰੇਤ ਦੀ ਖੁਦਾਈ ਦਰਿਆ ਦੇ ਬੈੱਡ ਨੂੰ ਬਦਲ ਸਕਦੀ ਹੈ ਅਤੇ ਖੇਤਰ ਵਿੱਚ ਹੜ੍ਹ ਦੇ ਖ਼ਤਰੇ ਨੂੰ ਵਧਾ ਸਕਦੀ ਹੈ।

ਪੰਜਾਬ ਅਤੇ ਹਰਿਆਣਾ ਦੇ ਮਾਣਯੋਗ ਹਾਈਕੋਰਟ ਨੇ ਇਹ ਵੀ ਦੇਖਿਆ ਹੈ ਕਿ ਪੰਜਾਬ ਦੇ ਰੂਪਨਗਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਵਾਈਆਂ ਚੱਲ ਰਹੀਆਂ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਪੁਲਿਸ ਇਨ੍ਹਾਂ ਕਾਰਵਾਈਆਂ ਪਿੱਛੇ ਅਸਲ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਯੁਕਤ ਕਮੇਟੀ ਦੇ ਸੁਝਾਵਾਂ 'ਤੇ ਅਮਲ ਕਰਕੇ ਅਜਿਹੀ ਗੈਰ-ਕਾਨੂੰਨੀ ਮਾਈਨਿੰਗ 'ਤੇ ਰੋਕ ਲਗਾਉਣ ਲਈ ਟ੍ਰਿਬਿਊਨਲ ਵੱਲੋਂ ਪਹਿਲਾਂ ਦਿੱਤੇ ਨਿਰਦੇਸ਼ਾਂ ਦੇ ਬਾਵਜੂਦ ਰੂਪਨਗਰ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਲਗਾਤਾਰ ਜਾਰੀ ਹੈ, ਜੋ ਰੂਪਨਗਰ ਅਤੇ ਇਸ ਦੇ ਵਾਤਾਵਰਣ ਨੂੰ ਤਬਾਹ ਕਰਨ ਵਾਲਾ ਮੁੱਦਾ ਬਣਿਆ ਹੋਇਆ ਹੈ

ਦੱਸ ਦਈਏ ਕਿ ਰੂਪਨਗਰ ਵਿੱਚ ਚੱਲ ਰਹੀ ਮਾਈਨਿੰਗ ਨੂੰ ਲੈਕੇ ਹਾਈਕੋਰਟ ਨੇ ਸਖ਼ਤ ਆਦੇਸ਼ ਜਾਰੀ ਕਰਦੇ ਹੋਏ ਐਸਐਸਪੀ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਜ਼ਿਲ੍ਹੇ ਵਿੱਚ ਮਾਈਨਿੰਗ ਨੂੰ ਲੈਕੇ ਕਿੰਨੀਆਂ FIR ਦਰਜ ਕੀਤੀ ਗਈ ਹਾਂ ਉਸ ਸਬੰਧੀ ਜਾਣਕਾਰੀ ਮੰਗੀ ਸੀ। ਇਸ ਦੇ ਨਾਲ ਹੀ NGT ਦੀਆਂ ਟੀਮਾਂ ਨੇ ਨੰਗਲ ਵਿੱਚ ਕਈ ਥਾਂਈ ਚੈਕਿੰਗ ਵੀ ਕੀਤੀ ਸੀ ਕਿ ਕਿੱਥੇ-ਕਿੱਥੇ ਕਿੰਨੀ ਮਾਤਰਾ ਵਿੱਚ ਮਾਈਨਿੰਗ ਹੋਈ ਹੈ। 

Read More
{}{}