Home >>Punjab

Punjab News: ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦਾ ਦੱਸ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ

Lawrence Bishnoi Gang: ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਕੇ ਆਪਣੇ ਹੀ ਪਿੰਡ ਦੇ ਵਿਅਕਤੀ ਤੋਂ ਫਿਰੌ਼ਤੀ ਮੰਗਣ ਵਾਲੇ ਇੱਕ ਨੌਜਵਾਨ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਕਾਬੂ ਕੀਤਾ ਹੈ। ਪੈਸੇ ਦੇ ਲਾਲਚ ਵਿਚ ਨਵਾ ਸਿਮ ਲੈ ਕੇ ਇਸ ਨੌਜਵਾਨ ਵੱਲੋਂ ਇਹ ਫਿਰੌਤੀ ਮੰਗੀ ਗਈ।   

Advertisement
Punjab News: ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦਾ ਦੱਸ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ
Riya Bawa|Updated: Jul 09, 2024, 06:45 AM IST
Share

Muktsar Sahib Crime News/ਅਨਮੋਲ ਸਿੰਘ ਵੜਿੰਗ:  ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ਼ ਕਰਦਿਆ ਦੱਸਿਆ ਕਿ ਪਿੰਡ ਕਾਉਣੀ ਵਾਸੀ ਨਵਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨੂੰ ਬੀਤੀ 3 ਅਤੇ 4 ਜੁਲਾਈ ਨੂੰ ਫੋਨ ਤੇ ਕਾਲ ਆਈ ਅਤੇ ਫੋਨ ਤੇ ਅੱਗੋਂ ਗੱਲਬਾਤ ਕਰਨ ਵਾਲੇ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਅਤੇ ਕਿਹਾ ਕਿ ਉਹ ਦਿੱਲੀ ਜੇਲ੍ਹ ਤੋਂ ਬੋਲ ਰਿਹਾ ਹੈ। 

ਉਸਨੇ ਇੱਕ ਕਰੋੜ 30 ਤੋਲੇ ਸੋਨੇ ਦੀ ਮੰਗ ਕੀਤੀ ਅਤੇ ਅਜਿਹਾ ਨਾ ਕਰਨ ਤੇ ਪਰਿਵਾਰ ਨੂੰ ਮਾਰਨ ਦੀਆਂ ਧਮਕੀ ਦਿੱਤੀ। ਇਸ ਸਬੰਧੀ ਪੁਲਿਸ ਨੂੰ ਨਵਦੀਪ ਸਿੰਘ ਵੱਲੋਂ ਸਿਕਾਇਤ ਮਿਲਣ ਤੇ ਆਧੁਨਿਕ ਤਰੀਕਿਆਂ ਨਾਲ ਜਾਂਚ ਕਰਨ ਤੇ ਇਹ ਸਾਹਮਣੇ ਆਇਆ ਕਿ ਕਾਉਣੀ ਪਿੰਡ ਵਾਸੀ ਸੰਦੀਪ ਸਿੰਘ ਵੱਲੋਂ ਹੀ ਇਹ ਫੋਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

 ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਪੈਸਿਆਂ ਦੇ ਲਾਲਚ ਵਿਚ ਸੰਦੀਪ ਨੇ ਅਜਿਹਾ ਕੀਤਾ। ਉਸਨੇ ਇੱਕ ਨਵਾ ਸਿਮ ਲਿਆ ਅਤੇ ਉਸ ਤੋਂ ਕਾਲ ਕੀਤੀ ਅਤੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਦੱਸਿਆ।

ਇਹ ਵੀ ਪੜ੍ਹੋ:  Fazilka News: ਨਹਿਰ 'ਚ ਪਾੜ ਪੈਣ ਦੀ ਕਵਰੇਜ ਕਰਨ ਗਏ ਪੱਤਰਕਾਰ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ, ਵਾਲ-ਵਾਲ ਹੋਇਆ ਬਚਾਅ
 

Read More
{}{}