Home >>Punjab

Narayan Singh: ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦਾ ਵੱਡਾ ਖ਼ੁਲਾਸਾ

 Narayan Singh: ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਨਰਾਇਣ ਸਿੰਘ ਪਹਿਲਾਂ ਦਰਬਾਰ ਸਾਹਿਬ ਆਇਆ ਜਿਸ ਮਗਰੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਬਾਹਰ ਆ ਗਿਆ। ਪੁਲਿਸ ਦੀਆਂ ਟੀਮਾਂ ਉਸ 'ਤੇ ਨਜ਼ਰ ਰੱਖੀ ਬੈਠੀਆਂ ਸਨ, ਜਿਵੇਂ ਹੀ ਉਸ ਨੇ ਸੁਖਬੀਰ ਬਾਦਲ ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦਬੋਚ ਲਿਆ ਗਿਆ।

Advertisement
 Narayan Singh: ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦਾ ਵੱਡਾ ਖ਼ੁਲਾਸਾ
Manpreet Singh|Updated: Dec 04, 2024, 11:25 AM IST
Share

Narayan Singh: ਸ੍ਰੀ ਅਕਾਲੀ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਸੁਖਬੀਰ ਸਿੰਘ ਬਾਦਲ 'ਤੇ ਅੱਜ ਜਾਨਲੇਵਾ ਹਮਲਾ ਹੋ ਗਿਆ। ਇਸ ਹਮਲੇ ਵਿਚ ਭਾਵੇਂ ਗੋਲ਼ੀ ਚੱਲੀ ਹੈ ਪਰ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ। ਗੋਲ਼ੀ ਚੱਲਣ ਵਾਲੇ ਦੀ ਪਛਾਣ ਨਰਾਇਣ ਸਿੰਘ ਵਜੋਂ ਹੋਈ ਹੈ, ਜਿਸ ਦੇ ਪਹਿਲਾਂ ਵੀ ਗਰਮ ਖਿਆਲੀਆਂ ਨਾਲ ਜੁੜੇ ਰਹਿਣ ਬਾਰੇ ਦੱਸਿਆ ਜਾ ਰਿਹਾ ਹੈ ਹੈ। ਨਰਾਇਣ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਨਰਾਇਣ ਸਿੰਘ ਕੱਲ੍ਹ ਵੀ ਸ੍ਰੀ ਦਰਬਾਰ ਸਾਹਿਬ ਆਇਆ ਸੀ ਅਤੇ ਪੁਲਿਸ ਵਲੋਂ ਪਹਿਲਾਂ ਤੋਂ ਹੀ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਏ. ਡੀ. ਸੀ. ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਨਰਾਇਣ ਸਿੰਘ ਪਹਿਲਾਂ ਦਰਬਾਰ ਸਾਹਿਬ ਆਇਆ ਜਿਸ ਮਗਰੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਬਾਹਰ ਆ ਗਿਆ। ਪੁਲਿਸ ਦੀਆਂ ਟੀਮਾਂ ਉਸ 'ਤੇ ਨਜ਼ਰ ਰੱਖੀ ਬੈਠੀਆਂ ਸਨ, ਜਿਵੇਂ ਹੀ ਉਸ ਨੇ ਸੁਖਬੀਰ ਬਾਦਲ ਤੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਦਬੋਚ ਲਿਆ ਗਿਆ।

ਇਹ ਵੀ ਪੜ੍ਹੋ: Sukhbir Singh Badal: ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੈਠੇ ਸੁਖਬੀਰ ਸਿੰਘ ਬਾਦਲ 'ਤੇ ਚੱਲੀ ਗੋਲੀ! ਵਿਅਕਤੀ ਕਾਬੂ

 

ਏ. ਡੀ. ਸੀ. ਪੀ. ਮੁਤਾਬਕ ਨਰਾਇਣ ਸਿੰਘ ਜੌੜਾ ਪਹਿਲਾਂ ਹੀ ਖਾੜਕੂ ਜਥੇਬੰਦੀਆਂ ਨਾਲ ਜੁੜਿਆ ਹੋਇਆ। ਉਨ੍ਹਾਂ ਕਿਹਾ ਕਿ ਗੁਰੂ ਘਰ ਦਾ ਸੰਗਤੀ ਰੂਪ ਨੂੰ ਲੈ ਕੇ ਇਹ ਗੁਨਾਹ ਕੀਤਾ ਗਿਆ ਹੈ। ਪੁਲਿਸ ਸੰਗਤ ਨੂੰ ਡੱਕ ਨਹੀਂ ਸਕਦੀ। ਸੰਗਤ ਦੇ ਰੂਪ ਵਿਚ ਕੋਈ ਵੀ ਗੁਰੂ ਘਰ ਆ ਸਕਦਾ ਹੈ ਅਤੇ ਇਸੇ ਦੇ ਸਹਾਰਾ ਲੈ ਕੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਇਹ ਵੀ ਪੜ੍ਹੋ: Sukhbir Singh Badal: ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਨੇ ਕਹੀ ਵੱਡੀ ਗੱਲ

 

Read More
{}{}