Home >>Punjab

Punjab Police News: IPS ਮੁਖਵਿੰਦਰ ਸਿੰਘ ਛੀਨਾ ਹੋਏ ਰਿਟਾਇਰ, ਨੋਟੀਫਿਕੇਸ਼ਨ ਜਾਰੀ

 Punjab Police News: ਡਰੱਗ ਮਾਮਲਿਆ ਵਿੱਚ ਜਾਂਚ ਕਰ ਰਹੀ ਸਿੱਟ ਦੇ ਮੁੱਖੀ ਵੀ ਮੁਖਵਿੰਦਰ ਸਿੰਘ ਛੀਨਾ ਸਨ। ਇਸ ਸਿੱਟ ਵੱਲੋਂ ਮਜੀਠੀਆ ਅਤੇ ਬੋਨੀ ਅਜਨਾਲਾ ਨੂੰ ਇਸ ਮਾਮਲੇ ਵਿੱਚ ਸੰਮਨ ਕਰਕੇ ਪੇਸ਼ੀ ਲਈ ਵੀ ਬੁਲਾਇਆ ਗਿਆ ਸੀ।

Advertisement
Punjab Police News: IPS ਮੁਖਵਿੰਦਰ ਸਿੰਘ ਛੀਨਾ ਹੋਏ ਰਿਟਾਇਰ, ਨੋਟੀਫਿਕੇਸ਼ਨ ਜਾਰੀ
Manpreet Singh|Updated: Dec 29, 2023, 07:52 PM IST
Share

 Punjab Police News: ਪੰਜਾਬ ਸਰਕਾਰ ਨੇ ਏ.ਡੀ.ਜੀ.ਪੀ ਮੁਖਵਿੰਦਰ ਸਿੰਘ ਛੀਨਾ ਦੀ ਰਿਟਾਇਰਮੈਂਟ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਸਾਲ ਛੀਨਾ ਦੀ 29 ਦਸੰਬਰ ਨੂੰ ਰਿਟਾਇਰਮੈਟ ਹੋਣੀ ਸੀ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਪੰਜਾਬ 'ਚ 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਤਰੱਕੀ ਦੇ ਕੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਨਿਯੁਕਤ ਕੀਤਾ ਗਿਆ ਸੀ। 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਮੁਖਵਿੰਦਰ ਸਿੰਘ ਛੀਨਾ ਜੋ ਕਿ ਤੇਜ਼ ਤਰਾਰ ਅਫ਼ਸਰ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ: Punjab News: ਸੀਐੱਮ ਭਗਵੰਤ ਮਾਨ ਦਾ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਵੱਡਾ ਚੈਲੰਜ !

ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਅਤੇ ਚੰਗੇ ਵਿਵਹਾਰ ਲਈ ਏ.ਡੀ.ਜੀ.ਪੀ. ਨਿਯੁਕਤ ਕਰਕੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਗਈ ਸੀ। ਮੁਖਵਿੰਦਰ ਸਿੰਘ ਛੀਨਾ ਜੋ ਕਿ ਆਈ.ਜੀ.ਪਟਿਆਲਾ ਵੀ ਰਹਿ ਚੁੱਕੇ ਹਨ। 1997 ਬੈਚ ਦੇ ਆਈਪੀਐਸ ਅਧਿਕਾਰੀ ਸ੍ਰੀ ਛੀਨਾ ਇਸ ਤੋਂ ਪਹਿਲਾਂ ਆਈ.ਜੀ ਹਿਊਮਨ ਰਾਈਟਸ ਤੋਂ ਇਲਾਵਾ ਆਈ.ਜੀ ਕਰਾਈਮ ਪੀ.ਬੀ.ਆਈ, ਪੰਜਾਬ ਵੀ ਰਹਿ ਚੁੱਕੇ ਹਨ। ਉਹ ਇਸ ਤੋਂ ਪਹਿਲਾਂ ਬਠਿੰਡਾ ਅਤੇ ਫਿਰੋਜ਼ਪੁਰ ਦੇ ਆਈ.ਜੀ ਵੀ ਰਹਿ ਚੁੱਕੇ ਹਨ। ਡਰੱਗ ਮਾਮਲਿਆ ਵਿੱਚ ਜਾਂਚ ਕਰ ਰਹੀ ਸਿੱਟ ਦੇ ਮੁੱਖੀ ਵੀ ਮੁਖਵਿੰਦਰ ਸਿੰਘ ਛੀਨਾ ਸਨ। ਇਸ ਸਿੱਟ ਵੱਲੋਂ ਮਜੀਠੀਆ ਅਤੇ ਬੋਨੀ ਅਜਨਾਲਾ ਨੂੰ ਇਸ ਮਾਮਲੇ ਵਿੱਚ ਸੰਮਨ ਕਰਕੇ ਪੇਸ਼ੀ ਲਈ ਵੀ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ: Sri Muktsar Sahib News: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਟਰੱਕ 'ਚੋਂ 2 ਕੁਇੰਟਲ ਪੋਸਤ ਸਮੇਤ 1 ਵਿਅਕਤੀ ਕੀਤਾ ਕਾਬੂ

Read More
{}{}