Punjab Tehsildar Promote: ਪੰਜਾਬ ਸਰਕਾਰ ਨੇ ਸੂਬੇ ਦੇ 14 ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਤਹਿਸੀਲਦਾਰਾਂ ਨੂੰ ਤਰੱਕੀਆਂ ਦਿੱਤੀਆਂ ਹਨ। ਉਨ੍ਹਾਂ ਨੂੰ ਤਰੱਕੀ ਦੇ ਕੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐਸ.) ਵਿੱਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਜਲਦ ਹੀ ਉਨ੍ਹਾਂ ਨੂੰ ਨਵੀਂ ਪੋਸਟਿੰਗ ਦੇਵੇਗੀ।
ਸਰਕਾਰੀ ਹੁਕਮਾਂ ਅਨੁਸਾਰ ਬਲਕਰਨ ਸਿੰਘ, ਗੁਰਦੇਵ ਸਿੰਘ ਧਾਮ, ਡਾ: ਅਜੀਤਪਾਲ ਸਿੰਘ, ਗੁਰਮੀਤ ਸਿੰਘ, ਅਦਿੱਤਿਆ ਗੁਪਤਾ, ਸੁਖਰਾਜ ਸਿੰਘ ਢਿੱਲੋਂ, ਰਵਿੰਦਰ ਕੁਮਾਰ ਬਾਂਸਲ, ਸੰਜੀਵ ਕੁਮਾਰ, ਮਨਜੀਤ ਸਿੰਘ ਰਾਜਲਾ, ਸੁਖਵਿੰਦਰ ਕੌਰ, ਬੇਅੰਤ ਸਿੰਘ ਸਿੱਧੂ, ਜਸਪਾਲ ਸਿੰਘ ਬਰਾੜ, ਡਾ. ਰਾਜਪਾਲ ਸਿੰਘ ਸੇਖੋਂ ਅਤੇ ਚੇਤਨ ਬੰਗੜ ਸ਼ਾਮਲ ਹਨ।