Punjab Weather Update: ਪੰਜਾਬ ਵਿੱਚ ਬੀਤੇ ਦਿਨੀ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਮੌਸਮ ਸੁਹਾਵਨਾ ਹੋ ਗਿਆ ਹੈ। ਇਸ ਦੌਰਾਨ ਅੱਜ ਸਵੇਰ ਵੇਲੇ ਹੀ ਧੁੱਪ ਨਿਕਲ ਗਈ ਹੈ। ਇਸ ਦੇ ਨਾਲ ਫਿਲਹਾਲ ਅੱਜ ਗਰਮੀ ਤੋਂ ਥੋੜੀ ਰਾਹਤ ਹੈ। ਪੰਜਾਬ 'ਚ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਮੀ ਵਧੇਗੀ ਅਤੇ ਤਾਪਮਾਨ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ।
ਸ਼ਨੀਵਾਰ ਨੂੰ ਕੁਝ ਜ਼ਿਲਿਆਂ (Punjab Weather Update) 'ਚ ਹੋਈ ਬਾਰਿਸ਼ ਨਾਲ ਸੂਬੇ ਦੇ ਔਸਤ ਤਾਪਮਾਨ 'ਚ 1.5 ਡਿਗਰੀ ਦੀ ਕਮੀ ਆਈ ਹੈ। ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36 ਡਿਗਰੀ ਦਰਜ ਕੀਤਾ ਗਿਆ। ਪੰਜਾਬ ਅਤੇ ਗੁਆਂਢੀ ਸੂਬੇ ਹਿਮਾਚਲ ਵਿੱਚ ਘੱਟ ਹੋਈ ਬਾਰਿਸ਼ ਨੇ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ 1 ਜੂਨ ਤੋਂ ਹੁਣ ਤੱਕ ਹਿਮਾਚਲ ਪ੍ਰਦੇਸ਼ ਵਿੱਚ 21 ਫੀਸਦੀ ਘੱਟ ਅਤੇ ਪੰਜਾਬ ਵਿੱਚ 34 ਫੀਸਦੀ ਘੱਟ ਮੀਂਹ ਪਿਆ ਹੈ। ਤਾਪਮਾਨ ਵਧਣ ਕਾਰਨ ਇਸ ਸਾਲ ਬਿਜਲੀ ਦੀ ਮੰਗ ਵੀ ਵਧੀ ਹੈ। ਇਸ ਦੇ ਨਾਲ ਹੀ ਪੰਜਾਬ ਲਈ ਮਹੱਤਵਪੂਰਨ ਤਿੰਨ ਡੈਮਾਂ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ। ਜਿਸ ਨਾਲ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: Bank Holiday on Raksha bandhan: ਇਨ੍ਹਾਂ ਸੂਬਿਆਂ 'ਚ ਸੋਮਵਾਰ 19 ਅਗਸਤ ਨੂੰ ਰੱਖੜੀ ਦੇ ਦਿਨ ਖੁੱਲ੍ਹਣਗੇ ਬੈਂਕ! ਇੱਥੇ ਪੜ੍ਹੋ ਸੂਚੀ
ਪੰਜਾਬ ਵਿੱਚ ਅੱਜ, 18 ਅਗਸਤ, 2024 ਨੂੰ ਤਾਪਮਾਨ 29.5 ਡਿਗਰੀ ਸੈਲਸੀਅਸ ਹੈ। ਦਿਨ ਦਾ ਪੂਰਵ ਅਨੁਮਾਨ ਕ੍ਰਮਵਾਰ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 27.85 ਡਿਗਰੀ ਸੈਲਸੀਅਸ ਅਤੇ 29.9 ਡਿਗਰੀ ਸੈਲਸੀਅਸ ਦਰਸਾਉਂਦਾ ਹੈ। ਨਮੀ 75% ਹੈ ਅਤੇ ਹਵਾ ਦੀ ਗਤੀ 75 ਕਿਲੋਮੀਟਰ ਪ੍ਰਤੀ ਘੰਟਾ ਹੈ। ਸੂਰਜ ਸਵੇਰੇ 06:08 ਵਜੇ ਚੜ੍ਹਿਆ ਅਤੇ ਸ਼ਾਮ 07:20 ਵਜੇ ਡੁੱਬੇਗਾ। ਕੱਲ੍ਹ, ਸੋਮਵਾਰ, 19 ਅਗਸਤ, 2024 ਨੂੰ, ਪੰਜਾਬ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 27.38 ਡਿਗਰੀ ਸੈਲਸੀਅਸ ਅਤੇ 37.09 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਲ੍ਹ ਨਮੀ ਦਾ ਪੱਧਰ 46% ਰਹੇਗਾ।