Home >>Punjab

Punjab Heat Wave Alert: ਪੰਜਾਬ 'ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ ਨੇ ਤੋੜਿਆ ਪਿਛਲੇ 46 ਸਾਲਾਂ ਦਾ ਰਿਕਾਰਡ

Punjab Heat Wave Alert: ਪੰਜਾਬ ਵਿੱਚ ਇਸ ਸਮੇਂ ਅੱਤ ਦੀ ਗਰਮੀ ਪੈਣ ਦੇ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਅਤੇ ਘਰ ਵਿੱਚ ਪਾਣੀ ਦੀ ਕਮੀ ਹੈ ਅਤੇ ਕਿਤੇ ਲਾਈਟ ਨਾ ਹੋਣ ਕਰਕੇ ਲੋਕ ਪਰੇਸ਼ਾਨ ਹਨ।  

Advertisement
Punjab Heat Wave Alert: ਪੰਜਾਬ 'ਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ ਨੇ ਤੋੜਿਆ ਪਿਛਲੇ 46 ਸਾਲਾਂ ਦਾ ਰਿਕਾਰਡ
Riya Bawa|Updated: May 28, 2024, 08:01 AM IST
Share

Punjab Heat Wave Alert: ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਇਸ ਵਾਰ ਲੋਕਾਂ ਦੇ ਵੱਟ ਕੱਢ ਦਿੱਤੇ ਹਨ। ਇਸ ਵਾਰ ਗਰਮੀ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਜਕੜ ਰਹੀਆਂ ਹਨ ਜਿਵੇ- ਸਿਰ ਦਰਦ,ਉਲਟੀਆ, ਦਸਤ, ਬੁਖ਼ਾਰ ਅਤੇ ਅੱਖਾਂ ਦੀ ਪਰੇਸ਼ਾਨੀਆਂ ਅਤੇ ਚਿਹਰੇ ਨਾਲ ਜੁੜੀਆਂ ਬਿਮਾਰੀਆਂ ਵੱਧ ਰਹੀਆਂ ਹਨ। ਹਸਪਤਾਲ ਵਿੱਚ ਵੀ ਲੋਕਾਂ ਦੀ ਲਾਈਨਾੰ ਲੱਗੀਆਂ ਹਨ ਅਤੇ ਲੋਕ ਗਰਮੀ ਤੋਂ ਪਰੇਸ਼ਾਨ ਨਜ਼ਰ ਆ ਰਹੇ ਹਨ।

ਪੰਜਾਬ 'ਚ ਅੱਜ ਤੀਜੇ ਦਿਨ ਵੀ ਹੀਟ ਵੇਵ/ ਗਰਮੀ (Punjab Heat Wave Alert)  ਦਾ ਕਹਿਰ ਜਾਰੀ ਹੈ ਤੇ ਤਾਪਮਾਨ ਨੇ ਪਿਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ:  Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਦੇ ਨਾਲ ਆਈਐਮਡੀ ਨੇ ਅਲਰਟ ਕੀਤਾ ਹੈ ਕਿ ਅੱਜ ਤੇ ਕੱਲ੍ਹ ਘਰ ਤੋਂ 12 ਵਜੇ ਤੋਂ 3 ਵਜੇ ਦੌਰਾਨ ਘਰ ਕਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਹੀ ਨਹੀਂ  ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਕਈ ਥਾਵਾਂ ਵਿੱਚ ਤਾਪਮਾਨ 47 ਤੋਂ 48 ਨੂੰ ਪਾਰ ਕਰ ਗਿਆ ਹੈ। 

ਇਹ ਵੀ ਪੜ੍ਹੋ:  Punjab Weather Update: ਅੱਜ, ਕੱਲ੍ਹ ਪਰਸੋ ਘਰ ਤੋਂ ਇਸ ਸਮੇਂ ਨਾ ਨਿਕਲਣਾ ਬਾਹਰ,  ਹੀਟ ਵੇਵ ਦਾ ਰੈੱਡ ਅਲਰਟ

ਪੰਜਾਬ ਦੇ ਜ਼ਿਲ੍ਹਿਆਂ ਦਾ ਹਾਲ 
ਅੰਮ੍ਰਿਤਸਰ ਵਿਚ ਬੀਤੇ ਦਿਨੀ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ। ਅੱਜ ਤਾਪਮਾਨ 46 ਤੋਂ ਪਾਰ ਰਹਿਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਲੰਧਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.7 ਡਿਗਰੀ ਦਰਜ ਕੀਤਾ ਗਿਆ, ਜੋ ਅੱਜ 44 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਲੁਧਿਆਣਾ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ, ਜੋ ਅੱਜ 46 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।

ਪੰਜਾਬ ਵਿੱਚ ਹਾਲਾਤ ਅਜਿਹੇ ਬਣ ਗਏ ਹਨ ਲੋਕਾਂ ਘਰਾਂ ਤੋਂ ਨਿਕਲਣ ਤੋਂ ਵੀ ਡਰ ਰਹੇ ਹਨ ਅਤੇ ਅੱਜ- ਕੱਲ੍ਹ ਤਾਂ ਸ਼ਾਮ ਨੂੰ ਵੀ ਗਰਮ ਹਵਾ ਚੱਲਦੀ ਹੈ। ਇਸ ਦੇ ਨਾਲ ਬਿਜਲੀ ਦੀ ਸਪਲਾਈ ਬਾਰੇ ਕਈ ਥਾਵਾਂ ਇਉੱਤੇ ਨਹੀਂ ਆ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਘਰਾਂ ਦੇ ਬਾਹਰ ਬੈਠਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਪਾਣੀ ਦੀ ਕਿੱਲਤ ਵੀ ਕਈ ਪਾਸੇ ਦਿਖਾਈ ਦਿੱਤੀ ਹੈ।

Read More
{}{}