Home >>Punjab

Punjab Weather Update: ਪੰਜਾਬ 'ਚ ਜਾਣੋ ਅੱਜ ਕਿਹੋ ਜਿਹਾ ਰਹੇਗਾ ਮੌਸਮ, ਜਲਦ ਪਵੇਗਾ ਭਾਰੀ ਮੀਂਹ

Punjab Weather Update: ਪੰਜਾਬ ਵਿੱਚ ਬੀਤੇ ਦਿਨੀ ਸਵੇਰੇ ਬੱਦਲ ਛਾਏ ਰਹੇ ਹਨ। ਇਸ ਦੌਰਾਨ ਅੱਜ ਵੀ ਧੁੱਪ ਕਰਕੇ ਸਵੇਰੇ ਹੀ ਵਾਲਾ ਮੌਸਮ ਹੋ ਗਿਆ ਹੈ। ਇਸ ਹੁੰਮਸ ਭਰੇ ਮੌਸਮ ਤੋਂ ਲੋਕ ਪਰੇਸ਼ਾਨ ਹਨ।

Advertisement
Punjab Weather Update: ਪੰਜਾਬ 'ਚ ਜਾਣੋ ਅੱਜ ਕਿਹੋ ਜਿਹਾ ਰਹੇਗਾ ਮੌਸਮ, ਜਲਦ ਪਵੇਗਾ ਭਾਰੀ ਮੀਂਹ
Riya Bawa|Updated: Jul 21, 2024, 08:01 AM IST
Share

Punjab Weather Update: ਪੰਜਾਬ ਵਿੱਚ ਇਸ ਵੇਲੇ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਬੀਤੇ ਕੱਲ੍ਹ ਤੋਂ ਮੁੜ ਹੁੰਮਸ ਭਰਿਆ ਮੌਸਮ ਹੋ ਗਿਆ ਹੈ। ਦਰਅਸਲ ਹਾਲ ਹੀ ਨੇ ਮੌਸਮ ਵਿਭਾਗ ਨੇ ਸੋਮਵਾਰ ਤੋਂ ਦੋ ਦਿਨਾਂ ਤੱਕ ਪੰਜਾਬ ਵਿੱਚ ਭਾਰੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਐਤਵਾਰ ਰਾਤ ਤੋਂ ਮਾਨਸੂਨ ਐਕਟਿਵ ਹੋ ਜਾਵੇਗਾ ਜਿਸ ਕਾਰਨ ਪੰਜਾਬ ਵਿੱਚ ਦੋ ਦਿਨਾਂ ਤੱਕ ਤੇਜ਼ ਹਵਾਵਾਂ ਦੇ ਵਿਚਕਾਰ ਬਾਰਿਸ਼ ਹੋਵੇਗੀ।

ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ। ਨਾਲ ਹੀ ਨਮੀ ਵਾਲੀ ਗਰਮੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਵੀ ਮੌਸਮ ਵਿਭਾਗ ਨੇ ਪਿਛਲੇ ਹਫ਼ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ, ਜੋ ਸਹੀ ਸਾਬਤ ਨਹੀਂ ਹੋਈ ਸੀ। ਹੁਣ ਦੇਖਣਾ ਇਹ ਹੈ ਕਿ ਮਾਨਸੂਨ ਜੁਲਾਈ ਦੇ ਆਖ਼ਰੀ ਹਫ਼ਤੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਜ਼ੋਰਦਾਰ ਮੀਂਹ ਪਾਉਂਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਜਲਦ ਬਾਰਿਸ਼ ਦੀ ਸੰਭਾਵਨਾ ! ਬਦਲੇਗਾ ਮੌਸਮ ਦਾ ਮਿਜ਼ਾਜ 
 

ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬਾਅਦ ਦੁਪਹਿਰ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਅੱਜ ਦਿਨ ਭਰ ਬਠਿੰਡਾ ਦਾ ਸਭ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਅੰਮ੍ਰਿਤਸਰ ਵਿੱਚ 38.6 ਡਿਗਰੀ, ਸੰਗਰੂਰ ਵਿੱਚ 39.7 ਡਿਗਰੀ, ਚੰਡੀਗੜ੍ਹ ਵਿੱਚ 36 ਡਿਗਰੀ, ਲੁਧਿਆਣਾ ਵਿੱਚ 36.2 ਡਿਗਰੀ, ਪਠਾਨਕੋਟ ਵਿੱਚ 37.7 ਡਿਗਰੀ, ਪਠਾਨਕੋਟ ਵਿੱਚ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਰਦਾਸਪੁਰ, ਜਲੰਧਰ ਵਿਚ 37.5 ਡਿਗਰੀ ਤਾਪਮਾਨ 37.6 ਡਿਗਰੀ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 

Read More
{}{}