Home >>Punjab

Preeti Sapru News: ਪੰਜਾਬੀ ਅਦਾਕਾਰ ਪ੍ਰੀਤੀ ਸਪਰੂ ਦਾ ਕਹਿਣਾ- 'ਪੰਜਾਬ ਨੂੰ ਯੋਗੀਅਦਿੱਤਯ ਨਾਥ ਵਰਗਾ ਸੀਐਮ ਚਾਹੀਦਾ ਹੈ'

Punjab politics: ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਪ੍ਰਚਾਰ ਲਈ ਪੰਜਾਬੀ ਅਦਾਕਾਰ ਪ੍ਰੀਤੀ ਸਪਰੂ ਅਜਨਾਲਾ ਪਹੁੰਚੀ।  

Advertisement
Preeti Sapru News: ਪੰਜਾਬੀ ਅਦਾਕਾਰ ਪ੍ਰੀਤੀ ਸਪਰੂ ਦਾ ਕਹਿਣਾ- 'ਪੰਜਾਬ ਨੂੰ ਯੋਗੀਅਦਿੱਤਯ ਨਾਥ ਵਰਗਾ ਸੀਐਮ ਚਾਹੀਦਾ ਹੈ'
Riya Bawa|Updated: May 27, 2024, 07:25 AM IST
Share

Preeti Sapru News: ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਪ੍ਰਚਾਰ ਦੇ ਲਈ ਪੰਜਾਬੀ ਅਦਾਕਾਰਾ ਪ੍ਰੀਤੀ ਸਪਰੂ ਅਜਨਾਲਾ ਪਹੁੰਚੇ। ਇੱਥੇ ਭਾਜਪਾ ਓਬੀਸੀ ਸੈਲ ਪੰਜਾਬ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਦੀ ਪਤਨੀ ਡਾਕਟਰ ਅਨੂ ਅਜਨਾਲਾ ਵੱਲੋਂ ਮਹਿਲਾਵਾਂ ਲਈ ਰੱਖੀ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਉਹ ਭਾਵੁਕ ਹੋ ਗਏ ਅਤੇ ਉਹਨਾਂ ਵੱਲੋਂ ਮਹਿਲਾਵਾਂ ਲਈ ਇੱਕ ਵਿਸ਼ੇਸ਼ ਗੀਤ ਵੀ ਗਾਇਆ ਗਿਆ।

ਇਸ ਮੌਕੇ ਅਦਾਕਾਰਾ ਪ੍ਰੀਤੀ ਸਪਰੂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਬ ਦਿਨ ਬੱਤਰ ਹੁੰਦੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ, ਲੁੱਟ ਕਸੁੱਟ, ਕਤਲੋਗਾਰਤ, ਗੈਂਗਸਟਰਵਾਦ ਚਰਨ ਸੀਮਾ ਤੇ ਹੈ ਜੇਕਰ ਪੰਜਾਬ ਨੂੰ ਮੁੜ੍ਹ ਸੁਰਜੀਤ ਕਰਨਾ ਹੈ ਤਾਂ ਪੰਜਾਬ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ।

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਸ ਮੌਕੇ ਡਾਕਟਰ ਅਨੂ ਨੇ ਕਿਹਾ ਕਿ ਅੱਜ ਪ੍ਰੀਤੀ ਸਪਰੂ ਮਹਿਲਾਵਾਂ ਨੂੰ ਸੰਬੋਧਿਤ ਕਰਨ ਪਹੁੰਚੇ ਹਨ। ਉਹਨਾਂ ਕਿਹਾ ਕਿ ਮਹਿਲਾਵਾਂ ਸਮਾਜ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਇਸ ਲਈ ਉਹਨਾਂ ਵੱਲੋਂ ਮਹਿਲਾਵਾਂ ਦੀ ਜਨ ਸਭਾ ਰੱਖੀ ਗਈ ਹੈ। ਅਤੇ ਮਹਿਲਾਵਾਂ ਨੂੰ ਭਾਜਪਾ ਵੱਲੋਂ ਕੀਤੇ ਕੰਮਾਂ ਨੂੰ ਦੱਸ ਕੇ ਤਰਨਜੀਤ ਸਿੰਘ ਸੰਧੂ ਨੂੰ ਜਿਤਾਉਣ ਲਈ ਅਪੀਲ ਕੀਤੀ ਗਈ ਹੈ। ਗੌਰਤਲਬ ਹੈ ਕਿ ਪ੍ਰੀਤੀ ਸਪਰੂ ਵੀ ਸਟਾਰ ਪ੍ਰਚਾਰਕ ਵਜੋਂ ਕਈ ਇਲਾਕਿਆਂ ਦਾ ਦੌਰਾ ਕਰ ਰਹੇ ਹਨ।

ਇਹ ਵੀ ਪੜ੍ਹੋ:  Punjab Weather Update: ਅੱਜ, ਕੱਲ੍ਹ ਪਰਸੋ ਘਰ ਤੋਂ ਇਸ ਸਮੇਂ ਨਾ ਨਿਕਲਣਾ ਬਾਹਰ,  ਹੀਟ ਵੇਵ ਦਾ ਰੈੱਡ ਅਲਰਟ

 

Read More
{}{}