Home >>Punjab

Anandpur News: ਹਿਮਾਚਲ ਵਿੱਚ ਵਿਆਹੀ ਪੰਜਾਬ ਦੀ ਲੜਕੀ ਦੀ ਮੌਤ; ਪਰਿਵਾਰ ਨੇ ਸਹੁਰਿਆਂ ਉਤੇ ਲਗਾਏ ਜ਼ਹਿਰ ਦੇਣ ਦੇ ਦੋਸ਼

Anandpur News: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੀ ਰਹਿਣ ਵਾਲੀ ਨੇਹਾ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਨਾਲਾਗੜ੍ਹ ( ਹਿਮਾਚਲ ) ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਫੌਜੀ ਲੜਕੇ ਨਾਲ ਕੀਤਾ ਸੀ। 

Advertisement
Anandpur News: ਹਿਮਾਚਲ ਵਿੱਚ ਵਿਆਹੀ ਪੰਜਾਬ ਦੀ ਲੜਕੀ ਦੀ ਮੌਤ; ਪਰਿਵਾਰ ਨੇ ਸਹੁਰਿਆਂ ਉਤੇ ਲਗਾਏ ਜ਼ਹਿਰ ਦੇਣ ਦੇ ਦੋਸ਼
Ravinder Singh|Updated: Apr 29, 2025, 01:42 PM IST
Share

Anandpur News (ਬਿਮਲ ਸ਼ਰਮਾ): ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਝਿੰਜੜੀ ਦੀ ਰਹਿਣ ਵਾਲੀ ਨੇਹਾ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਨਾਲਾਗੜ੍ਹ ( ਹਿਮਾਚਲ ) ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਫੌਜੀ ਲੜਕੇ ਨਾਲ ਕੀਤਾ ਸੀ। ਪੰਜ ਮਹੀਨੇ ਵਿੱਚ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਇੰਨਾ ਤੰਗ-ਪਰੇਸ਼ਾਨ ਕਰ ਦਿੱਤਾ ਗਿਆ ਕਿ ਉਨ੍ਹਾਂ ਦੀ ਇਸ ਲਾਡਲੀ ਧੀ ਦੀ ਮੌਤ ਹੋ ਗਈ।

ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਵੱਲੋਂ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਤੇ ਦੋ ਦਿਨ ਤੱਕ ਉਨ੍ਹਾਂ ਨੂੰ ਲੜਕੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੜਕੀ ਦੇ ਸਹੁਰਾ ਪਿੰਡ ਤੋਂ ਹੀ ਕਿਸੇ ਨੇ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਲੜਕੀ ਬਿਮਾਰ ਹੈ। ਦੋ ਦਿਨ ਤੱਕ ਉਨ੍ਹਾਂ ਦੀ ਲੜਕੀ ਬਿਨਾਂ ਕਿਸੇ ਇਲਾਜ ਤੋਂ ਬੇਸੁੱਧ ਕਮਰੇ ਦੇ ਅੰਦਰ ਹੀ ਪਈ ਰਹੀ।

ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਉਤੇ ਨਾਲਾਗੜ੍ਹ ਪੁਲਿਸ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਕੁਝ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਤੇ ਗੁੱਸੇ ਵਿੱਚ ਜਦੋਂ ਲੜਕੀ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਚੌਂਕੀ ਸਾਹਮਣੇ ਨੇਹਾ ਦੀ ਦੇਹ ਨੂੰ ਸੜਕ ਉਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਨੇਹਾ ਦੇ ਸਹੁਰਾ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਨੇਹਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੰਦਭਾਗੀ ਘਟਨਾ ਤੋਂ  ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਹਰ ਕੋਈ ਗੁੱਸੇ ਵਿੱਚ ਨਜ਼ਰ ਆਇਆ।

ਇਸ ਮੰਦਭਾਗੀ ਘਟਨਾ ਸਬੰਧੀ ਮ੍ਰਿਤਕ ਨੇਹਾ ਦੇ ਮਾਤਾ-ਪਿਤਾ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਮਗਰ ਮ੍ਰਿਤਕਾ ਦੇ ਮਾਮਾ ਨੇ ਗੱਲ ਕਰਦਿਆਂ ਦੱਸਿਆ ਕਿ ਪੰਜ ਕੁ ਮਹੀਨੇ ਪਹਿਲਾਂ ਅਸੀਂ ਆਪਣੀ ਕੁੜੀ ਦਾ ਵਿਆਹ ਬੜੇ ਚਾਵਾਂ, ਰੀਤੀ ਰਿਵਾਜਾਂ ਤੇ ਸਾਰੇ ਘਰ ਦਾ ਸਮਾਨ ਦੇ ਕੇ ਖੁਸ਼ੀ ਖੁਸ਼ੀ ਨਾਲ ਨਾਲਾਗੜ੍ਹ ( ਹਿਮਾਚਲ ਪ੍ਰਦੇਸ਼ ) ਦੇ ਪਿੰਡ ਰਾਮਪੁਰ ਦੇ ਰਹਿਣ ਵਾਲੇ ਫੌਜੀ ਮੁੰਡੇ ਨਾਲ ਕੀਤਾ ਸੀ ਪਰ  ਮਹੀਨੇ ਬਾਅਦ ਹੀ ਕੁੜੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

ਪਹਿਲਾਂ ਤਾਂ ਕੁੜੀ ਨੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਪਰ ਜਦੋਂ ਜ਼ਿਆਦਾ ਮਾਰਨ ਕੁੱਟਣ ਤੇ ਤੰਗ ਕਰਨ ਲੱਗ ਗਏ ਤਾਂ ਕੁੜੀ ਨੇ ਸਾਰੀ ਗੱਲ ਦੱਸੀ। ਲੜਕੀ ਦੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬਹੁਤ ਛੋਟੀਆਂ-ਛੋਟੀਆਂ ਡਿਮਾਂਡਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਉਨ੍ਹਾਂ ਨੂੰ ਕੁੜੀ ਦੇ ਸਹੁਰਿਆਂ ਦੇ ਪਿੰਡ ਤੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਲੜਕੀ ਦੀ ਹਾਲਤ ਬਹੁਤ ਖਰਾਬ ਹੈ ਉਸ ਨੂੰ ਲੈ ਜਾਓ। ਜਦੋਂ ਕਿ ਉਨ੍ਹਾਂ ਨੂੰ ਉਸ ਦੇ ਸਹੁਰਿਆਂ ਵੱਲੋਂ ਕਿਸੇ ਨੇ ਵੀ ਫੋਨ ਕਰਕੇ ਜਾਣਕਾਰੀ ਨਹੀਂ ਦਿੱਤੀ ਗਈ।

ਕੁੜੀ ਦੇ ਮਾਤਾ-ਪਿਤਾ ਮੈਂ ਤੇ ਵਿਚੋਲੇ ਨੂੰ ਨਾਲ ਲੈ ਕੇ ਕੁੜੀ ਦੇ ਸਹੁਰੇ ਘਰ ਪੁੱਜੇ ਤਾਂ ਕੁੜੀ ਅੰਦਰ ਬੈਡ ਤੇ ਬੇਸੁੱਧ ਬੇਹੋਸ਼ ਪਈ ਹੋਈ ਸੀ ਤੇ ਸਹੁਰਾ ਪਰਿਵਾਰ ਦੇ ਮੈਂਬਰ ਬਾਹਰ ਬੈਠੇ ਹੋਏ ਸਨ। ਕੁੜੀ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਕੁੜੀ ਨੂੰ ਕੋਈ ਵੀ ਹੋਸ਼ ਨਹੀਂ ਸੀ। ਇੰਝ ਲੱਗਦਾ ਸੀ ਕਿ ਕੁੜੀ ਜਿਵੇਂ ਕੌਮਾਂ ਵਿੱਚ ਚਲੀ ਗਈ ਹੋਵੇ। ਉਸੀ ਵੇਲੇ ਅਸੀਂ ਕੁੜੀ ਨੂੰ ਆਪਣੇ ਨਾਲ ਲੈ ਕੇ ਰੋਪੜ ਵਿੱਚ ਇੱਕ ਨਿੱਜੀ ਹਸਪਤਾਲ ਲੈ ਗਏ। ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹਸਪਤਾਲ ਵਾਲਿਆਂ ਨੇ ਕੁੜੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।

ਪੀਜੀਆਈ ਵਿੱਚ ਨੇਹਾ ਦੀ ਮੌਤ ਹੋ ਗਈ। ਡਾਕਟਰਾਂ ਨੇ ਸਾਨੂੰ ਦੱਸਿਆ ਕਿ ਕੁੜੀ ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰਾ ਪਰਿਵਾਰ ਉਤੇ ਇਲਜ਼ਾਮ ਲਗਾਉਂਦਿਆਂ ਹੋਇਆ ਕਿਹਾ ਕਿ ਕੁੜੀ ਨੂੰ ਉਨ੍ਹਾਂ ਵੱਲੋਂ ਜ਼ਹਿਰ ਦਿੱਤਾ ਗਿਆ ਹੈ। ਉਸ ਵੇਲੇ ਸਾਡੇ ਵੱਲੋਂ ਨਾਲਾਗੜ੍ਹ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਨੇ ਕੁੜੀ ਦੇ ਸਹੁਰਾ ਪਰਿਵਾਰ ਉਤੇ ਕੋਈ ਖਾਸ ਕਾਰਵਾਈ ਨਹੀਂ ਕੀਤੀ।

ਫਿਰ ਜਦੋਂ ਅਸੀਂ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਕੁੜੀ ਦੀ ਲਾਸ਼ ਸੜਕ ਵਿੱਚ ਰੱਖ ਕੇ ਸੜਕ ਜਾਮ ਕੀਤੀ ਤੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਉਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਕੁੜੀ ਦੇ ਸਹੁਰਾ ਪਰਿਵਾਰ ਦੇ ਸਾਰੇ ਮੈਂਬਰਾਂ ਖਿਲਾਫ਼ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਪਰਿਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਫਿਰ ਉਸ ਤੋਂ ਬਾਅਦ ਅਸੀਂ ਲੜਕੀ ਦਾ ਸੰਸਕਾਰ ਕਰ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਦਰਿੰਦਗੀ ਕਰਨ ਵਾਲੇ ਇਸ ਪਰਿਵਾਰ ਨੂੰ ਫਾਂਸੀ ਦਿੱਤੀ ਜਾਵੇ।

Read More
{}{}